ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੮੯



ਇਸਤਰੀਆਂ ਬਾਲਕਾਂ ਦੇ ਵਾਸਤੇ ਦੁਸ਼ਮਨਾਂ ਨਾਲ ਨਹੀਂ ਲੜਦੇ ਜੋ (ਘਗਯਾ ਕੇ ਖੁਦਾ ਪਾਸੋਂ) ਦੁਆ ਮੰਗ ਰਹੇ ਹਨ ਕਿ ਹੈ ਸਾਡੇ ਪਰਵਰਦਿਗਾਰ ਸਾਨੂੰ ਏਸ ਨਗਰੋਂ (ਅਰਥਾਤ ਮੱਕੇ ਥੀਂ (ਕਿਤੇ) ਨਿਸਤਾਰਾ ਦੇਹ ਏਥੋਂ ਦੇ ਵਸਨੀਕ ਸਾਡੇ ਉਪਰ ਉਪਦ੍ਰਵ ਕਰ ਰਹੇ ਹਨ ਅਰ (ਅਪ ਹੀ) ਆਪਣੇ ਵਲੋਂ ਕਿਸੇ ਨੂੰ ਸਾਡਾ ਹਾਮੀ ਬਣਾ ਅਰ (ਆਪ ਹੀ) ਆਪਣੇ ਵਲੋਂ ਕਿਸੇ ਨੂੰ ਸਾਡਾ ਸਹਾਇਕ ਬਨਾ ॥੭੬॥ ਜੋ ਈਮਾਨ ਰਖਦੇ ਹਨ ਓਹ ਤਾਂ ਅੱਲਾ ਦੇ ਮਾਰਗ ਵਿਚ ਲੜਦੇ ਹਨ ਅਰ ਜੋ (ਦੀਨ ਇਸਲਾਮ ਤੋਂ) ਮੁਨਕਰ ਹਨ ਉਹ ਸ਼ੈਤਾਨ ਦੇ ਰਾਹ ਵਿਚ ਲੜਦੇ ਹਨ ਤਾਂ (ਮੁਤਲਮਾਨੋ!) ਤੁਸੀਂ ਸੈਤਾਨ ਦੇ ਪੱਖਪਾਤੀਆਂ ਨਾਲ ਲੜੋ (ਨਿਰਸੰਦੇਹ) ਸ਼ੈਤਾਨ ਦੀਆਂ ਤਦਬੀਰਾਂ (ਸਭ) ਭੁਗੀਆਂ ਹਨ ॥੭੭॥ ਰੁਕੂਹ ੧੦॥

ਕੀ ਤੁਸਾਂ ਨੇ ਓਹਨਾਂ ਪੁਰਖਾਂ ਦੀ ਦਿਸ਼ਾ ਪਰ ਦ੍ਰਿਸ਼ਟੀ ਨਹੀਂ ਪਸਾਰੀ ਕਿ ਜਿਨਹਾਂ ਨੂੰ ਹੁਕਮ ਦਿਤਾ ਗਿਆ ਹੈ ਕਿ (ਹਾਲੀ ਤੁਸੀਂ) ਆਪਣਿਆਂ ਹੱਥਾਂ ਨੂੰ ਰੋਕੀ ਰਖੋ ਅਰ ਨਮਾਜ ਪੜਦੇ ਰਹੋ ਅਰ (ਦਸਵੰਧ) ਜ਼ਕਾਤ ਦੇਦੇ ਰਹੋ ਫੇਰ ਜਦੋਂ ਏਹਨਾਂ (ਲੋਗਾਂ) ਉਪਰ (ਧਰਮ) ਯੁਧ ਨਿਯਤ ਹੋਇਆ ਤਾਂ ਇਕ ਪੱਖ ਤਾਂ ਉਨਹਾਂ ਵਿਚੋਂ (ਐਸਾ ਥੋਥਾ ਨਿਕਸਿਆ ਕਿ) ਲਗਾ ਲੋਗਾਂ ਪਾਸੋਂ ਡਰਨ ਜਿਸ ਤਰਹਾਂ ਕੋਈ ਖੁਦਾ ਪਾਸੋਂ ਡਰਦਾ ਹੈ ਪ੍ਰਤਯੁਤ (ਇਸ ਤੋਂ) ਵੀ ਵਧ ਕੇ ਅਰ (ਘਬਰਾ ਕੇ ਖੁਦਾ ਨੂੰ ਲੱਗੇ) ਕਹਿਣ ਕਿ ਹੇ ਸਾਡੇ ਪਰਵਰਦਿਗਾਰ ਤੂਨੇ ਸਾਡੇ ਉਪਰ ਜਹਾਦ ਕਿਸ ਵਾਸਤੇ ਫਰਜ ਕਰ ਦਿਤਾ ਸਾਨੂੰ ਥੋਹੜਿਆਂ ਦਿਨਾਂ ਦੀ ਅਵਧੀ ਹੋਰ ਕਿਉਂ ਨਹੀਂ ਦਿਤੀ ਤੁਸੀਂ ਕਹੋ ਕਿ ਸੰਸਾਰਕ ਫਾਇਦੇ (ਬਹੁਤ ਹੀ) ਨਯੂਨ ਹਨ ਅਰ ਜੋ ਪੁਰਖ (ਖੁਦਾ ਦਾ) ਡਰ ਰਖੇ ਓਸ ਦੇ ਵਾਸਤੇ ਅੰਤਮ (ਸਾਂਸਾਰਿਕ ਫਾਇਦਿਆਂ ਨਾਲੋਂ) ਉਤਮ ਹੈ ਅਰ (ਓਥੇ) ਤੁਸਾਂ ਲੋਗਾਂ ਵਿਚੋਂ ਕਿਸੇ ਦੀ ਰਤੀ ਭਰ ਭੀ ਪਹਿਮਾਨਗੀ ਨਹੀਂ ਹੋਵੇਗੀ ॥੮॥ (ਲੋਗੋ!) ਤੁਸੀਂ ਕਿਥਾਈਂ ਭੀ ਹੋਵੋ ਕਾਲ ਤਾਂ ਤੁਹਾਨੂੰ ਅਵਸ਼ ਗ੍ਰਸੇਗਾ ਭਾਵੇਂ ਪੱਕੇ ਪੀਡੇ ਗੁੰਮਜਾਂ ਵਿਚ ਹੀ ਹੋਵੋ ਅਰ (ਯਦੀ) ਏਹਨਾਂ ਨੂੰ ਕੁਛ ਭਲਾਈ ਪਰਾਪਤ ਹੋ ਜਾਂਦੀ ਹੈ ਤਾਂ ਕਹਿਣ ਲਗ ਪੈਂਦੇ ਹਨ ਕਿ ਇਹ ਖੁਦਾ ਦੀ ਤਰਫੋਂ ਹੈ ਯਦੀ ਏਹਨਾਂ ਨੂੰ ਕੋਈ ਹਾਨੀ ਪਰਾਪਤ ਹੁੰਦੀ ਹੈ ਤਾਂ ਕਹਿਣ ਲਗ ਪੈਂਦੇ ਹਨ ਕਿ (ਹੇ ਪੈਯੰਬਰ) ਇਹ ਤੇਰੀ ਤਰਫੋਂ ਹੈ (ਭਾਵ ਤੇਰੇ ਕਰਕੇ ਹੈ ਸੋ ਤੁਸੀਂ) ਇਨਹਾਂ ਨੂੰ ਕਹਿਦੇਓ ਕਿ (ਲਾਭ ਹੋਵੇ ਅਥਵਾ ਹਾਨੀ ਹੋਵੇ) ਸਬ ਪਰਮੇਸ਼ਰ ਦੇ ਪਾਸਿਓਂ ਹੈ ਤਾਂ ਇਨਹਾਂ ਲੋਗਾਂ ਦਾ ਕੀ ਹਾਲ ਹੈ ਕਿ ਬਾਰਤਾ ਨਹੀਂ ਸਮਝਦੇ ॥੭੯॥ ਤੁਹਾਨੂੰ ਜੋ ਕੋਈ ਲਾਭ ਹੋਵੇ ਤਾਂ (ਸਮਝੋ ਕਿ) ਅੱਲਾ ਵਲੋਂ ਹੈ ਅਰ (ਯਦੀ) ਤੁਹਾਨੂੰ ਕੋਈ ਅਲਾਭ ਹੋਵੇ