ਪੰਨਾ:ਕੁਰਾਨ ਮਜੀਦ (1932).pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੦

ਪਾਰਾ ੫

ਸੂਰਤ ਨਿਸਾਇ ੪


 ਤਾਂ (ਜਾਣੋਂ ਕਿ) ਤੁਹਾਡੇ ਅੰਤਹ ਕਰਣ ਦੇ ਤਰਫੋਂ ਹੈ ਅਰ ਅਸਾਂ ਨੇ ਤੁਹਾਨੂੰ ਲੋਗਾਂ ਤਾਈਂ ਸੁਨੇਹਾ ਦੇਣ ਵਾਲਾ (ਬਨਾ ਕੇ) ਭੇਜਿਆ ਹੈ (ਅਰ ਤੋਹਾਡੇ ਪੈਯੰਬਰ ਹੋਣ ਉਪਰ) ਖੁਦਾ ਦੀ ਹੀ ਗਵਾਹੀ ਕਾਫੀ ਹੈ ॥੮o॥ ਜਿਸ ਨੇ ਰਸੂਲ ਦੀ ਆਗਿਆ ਮੰਨੀ ਓਸ ਨੇ ਰੱਬ ਦੀ ਆਗਿਆ ਮੰਨੀ ਅਰ ਜੋ ਬੇ ਮੁਖ ਹੋ ਗਿਆ ਤਾਂ ਅਸਾਂ ਨੇ ਤੈਨੂੰ ਕੋਈ ਉਨਹਾਂ ਲੋਗਾਂ ਦਾ ਰਾਖਾ (ਬਣਾ ਕੇ) ਨਹੀਂ ਭੇਜਿਆ ॥੮੧॥ ਅਰ (ਇਹ ਲੋਗ ਮੂਹੋਂ ਕਹਿਣ ਨੂੰ ਤਾਂ) ਕਹਿੰਦੇ ਹਨ (ਕਿ ਜੋ ਤੁਸੀਂ ਕਹਿੰਦੇ ਹੋ) ਅਸੀਂ ਮੰਨਦੇ ਹਾਂ ਪਰੰਚ ਜਦੋਂ ਤੁਹਾਡੇ ਪਾਸੋਂ (ਉਠ ਕੇ) ਬਾਹਰ ਜਾਂਦੇ ਹਨ ਤਾਂ ਇਨਹਾਂ ਵਿਚੋਂ ਕਈਕ ਲੋਗ ਰਾਤੀਂ (ਬੈਠ ੨ ਕੇ) ਆਪਣੇ ਕਥਨ ਤੋਂ ਬੇ ਮੁਖ ਹੋ (ਹੋਰ ਹੋਰ) ਮਸ਼ਵਰੇ ਕਰਦੇ ਹਨ ਅਰ ਜੋ ਜੋ ਗੋਂਦਾਂ ਰਾਤ ਨੂੰ (ਬੈਠਕੇ) ਗੁੰਦ ਦੇ ਹਨ ਅਲਾ (ਦਾ ਫਰਿਸ਼ਤਾ) ਸਭ ਲਿਖਦਾ ਜਾਂਦਾ ਹੈ ਤਾਂ ਏਹਨਾਂ (ਦੇ ਮਸ਼ਵਰਿਆਂ) ਦੀ ਕੁਝ ਪ੍ਰਵਾਹ ਨਾ ਕਰੋ ਅਰ ਅੱਲਾ ਉਪਰ ਭਰੋਸਾ ਰੱਖੋ ਅਰ ਅੱਲਾ ਹੀ ਕਰਨ ਕਾਰਨ ਬਸ ਹੈ ॥੮੨॥ ਤਾਂ ਕੀ ਇਹ ਲੋਗ ਕੁਰਾਨ (ਦੇ ਮਤਲਬ) ਵਿਚ ਦੀਰਘ ਦਰਿਸ਼ਟੀ ਨਹੀਂ ਕਰਦੇ ਅਰ ਯਦੀ (ਕੁਰਾਨ) ਖੁਦਾ ਤੋਂ ਸਿਵਾ (ਕਿਸੇ ਹੋਰ) ਦੇ ਪਾਸੋਂ (ਆਇਆ) ਹੁੰਦਾ ਤਾਂ ਜਰੂਰ ਓਸ ਵਿਚ ਬਹੁਤ ਸਾਰੇ ਭੇਦ (ਇਖ਼ਤਲਾਫ)ਹੰਦੇ ॥੮੩॥ ਅਰ ਜਦੋਂ ਏਹਨਾਂ ਦੇ ਪਾਸ ਅਮਨ ਦੀ ਜਾਂ ਖੌਫ ਦੀ ਕੋਈ ਖਬਰ ਆਉਂਦੀ ਹੈ ਤਾਂ ਓਸ ਨੂੰ (ਸਭਨਾਂ ਵਿਚ) ਉਡਾ ਦੇਂਦੇ ਹਨ ਅਰ ਜੇਕਰ ਓਸ (ਖਬਰ) ਦੇ ਬਾਰੇ ਵਿਚ ਰਸੂਲ ਦੀ ਤਰਫ ਅਰ ਉਨ੍ਹਾਂ ਲੋਗਾਂ ਦੀ ਤਰਫ ਰਜੂ ਕਰਦੇ (ਲੈ ਜਾਂਦੇ)ਜੋ ਉਨਹਾਂ ਵਿਚੋਂ ਰਾਜ ਪੁਰਖ ਹਨ ਤਾਂ ਪੈਕੰਬਰ ਅਰ ਰਾਜ ਪੁਰਖਾਂ ਵਿਚੋਂ ਜੋ ਲੋਗ ਖੋਜ ਨਕਾਲਨ ਵਾਲੇ ਹਨ ਇਸ (ਬਾਤ ਦੀ ਅਸਲੀਅਤ ਅਰਥਾਤ ਸਿਧਾਂਤ) ਨੂੰ ਮਾਲੂਮ ਕਰ ਲੈਂਦੇ ਅਰ(ਮੁਸਲਮਾਨੋ!)ਯਦੀ ਪੁਹਾਡੇ ਉਪਰ ਅੱਲਾ ਦਾ ਫਜ਼ਲ ਅਰ ਓਸ ਦੀ ਮੇਹਰ ਨਾਂ ਹੁੰਦੀ ਤਾਂ ਥੋਹੜੇ ਜੈਸੇ ਆਦਮੀਆਂ ਤੋਂ ਸਿਵਾ ਤੁਸੀਂ (ਸਾਰਿਆਂ ਦੇ ਸਾਰੇ) ਸ਼ੈਤਾਨ ਦੇ ਪਿਛੇ ਲਗ ਗਏ ਹੁੰਦੇ ॥੮੪॥ ਤਾਂ (ਹੇ ਪੈਯੰਬਰ) ਤੁਸੀਂ ਰੱਬ ਦੇ ਰਾਹ ਵਿਚ (ਦੁਸ਼ਮਨਾਂ ਨਾਲ) ਲੜੋ ਤੁਸਾਂ ਉਪਰ ਆਪਣੇ ਆਪ ਦੇ ਸਿਵਾ (ਹੋਰ) ਕਿਸੇ ਦੀ ਜ਼ਿਮਾਵਾਰੀ ਨਹੀਂ ਅਰ ਮੁਸਲਮਾਨ ਨੂੰ (ਭੀ ਲੜਾਈ ਦੇ ਵਾਸਤੇ)ਉਦਿਤ ਕਰੋ ਅਸੰਭਵ ਨਹੀਂ ਕਿ ਅੱਲਾ ਕਾਫਰਾਂ ਦੇ ਜੋਰ ਨੂੰ ਰੋਕ ਦੇਵੇ ਅਰ ਅੱਲਾਂ ਦੀ ਸ਼ਕਤੀ (ਸਭਨਾ ਨਾਲੋਂ) ਵਧਕੇ ਬਲਵਾਨ ਅਰ ਓਸ ਦਾ ਡੰਡ (ਸਭ ਨਾਲੋਂ) ਵਧਕੇ ਭਯੰਕਰ ਹੈ ॥੮੫॥ ਜੋ ਆਦਮੀ ਭਲੀ (ਬਾਤ ਦੀ) ਸਫਾਰਸ਼ ਕਰੇ (ਅੰਤ ਦੇ ਦਿਨ) ਓਸ ਭਲੀ ਬਾਤ ਹੈ (ਪ੍ਰਤਿਬਦਲ)ਵਿਚੋਂ ਓਸ ਨੂੰ ਭੀ ਹਿੱਸਾ ਮਿਲੇਗਾ ਅਰ ਜੋ ਬੁਰੀ (ਬਾਤ ਦੀ) ਸਫਾਰਸ਼ ਕਰੇ ਓਸਦੀ (ਖਰਾਬੀ) ਵਿਚ