ਪੰਨਾ:ਕੁਰਾਨ ਮਜੀਦ (1932).pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨

ਪਾਰਾ ੫

ਸੂਰਤ ਨਿਸਾਇ ੪



ਐਸੇ ਭੀ ਪਾਉਗੇ ਜੋ ਤੁਹਾਡੇ ਨਾਲੋਂ (ਭੀ) ਅਮਨ ਵਿਚ ਰਹਿਣ ਚਾਹੁੰਦੇ ਹਨ ਅਰ ਆਪਣੀ ਜਾਤ ਦੇ ਲੋਕਾਂ ਥੀਂ ( ਭੀ) ਅਮਨ ਵਿਚ ਰਹਿਣਾ ਚਾਹੁੰਦੇ ਹਨ ਪਰੰਚ (ਹਾਲ ਇਹ ਹੈ ਕਿ) ਜਦੋਂ ਕਦੀ ਉਨਹਾਂ ਨੂੰ ਕੋਈ ਫਸਾਦ ਦੇ ਪਾਸੇ ਪਤਾ ਕੇ ਲੈ ਜਾਵੇ ਤਾਂ ਮੂਧੜੇ ਮੁੰਹ ਓਸ ਵਿਚ ਜਾ ਡਿਗਣ ਨੂੰ ਮੌਜੂਦ ਹਨ ਸੋ (ਐਸੇ ਲੋਗ) ਯਦੀ ਤੁਹਾਡੇ ਪਾਸੋਂ ਇਕ ਲਾਂਬੇ ਨਾਂ ਰਹਿਣ ਅਰ ਨਾਂ ਹੀ ਤੁਹਾਡੀ ਤਰਫ ਸਮਸਯਾ ਦਾ (ਸੰਦੇਸਾ) ਭੇਜਣ ਅਰ ਨਾ ਹੀ (ਲੜਾਈ ਭੜਾਈ ਤੋਂ) ਅਪਣਾ ਹਥ ਰੋਕਣ ਤਾਂ ਉਨਹਾਂ ਨੂੰ ਪਕੜੋ ਅਰ ਜਿਥੈ ਮਿਲਨ ਕਤਲ ਕਰੋ ਅਟ ਇਹੋ ਲੋਗ ਹਨ ਜਿਨਹਾਂ ਦੇ ਮੁਕਾਬਲੇ ਵਿਚ ਅਸਾਂ ਨੇ ਤੁਹਾਡੇ ਵਾਸਤੇ ਸਪਸ਼ਟ ਬਲ ਪਰਵਾਨ ਕੀਤਾ ਹੈ ॥੯੨॥ ਰੁਕੂਹ੧੨॥

ਅਰ ਕਿਸੇ ਮੁਸਲਮਾਨ ਨੂੰ ਜੋਗ ਨਹੀਂ ਕਿ ਕਿਸੇ ਮੁਸਲਮਾਨ ਨੂੰ ਕਤਲ ਕਰੇ ਯਦੀਚ ਭੁਲ ਭੁਲੇਖੇ ਅਰ ਜੇ ਮੁਸਲਮਾਨ ਨੂੰ ਭੁਲ ਭੁਲੇਖੇ (ਭੀ) ਮਾਰ ਦੇਵੇ ਤਾਂ ਇਕ ਮੁਸਲਮਾਨ ਬਰਦਾ ਆਜ਼ਾਦ ਕਰ ਦੇਵੇ ਅਰ ਮਕਤੂਲ ਦਿਆਂ ਵਾਰਸਾਂ ਨੂੰ ਖੂਨ ਦਾ ਬਦਲਾ ਦੇ ਦੇਵੇ (ਓਹ ਵਖਰਾ) ਪਰੰਚ ਇਹ ਕਿ (ਮਕਤੂਲ ਦੇ ਵਾਰਸ) ਖੂਨ ਦੀ ਮਾਫੀ ਕਰ ਦੇਣ ਫੇਰ ਯਦੀ ਮਕਤੂਲ ਉਨਾਂ ਲੋਕਾਂ ਵਿਚੋਂ ਹੋਵੇ ਜੋ ਤੁਸਾਂ ਮੁਸਲਮਾਨਾਂ ਦੇ ਦੁਸ਼ਮਨ ਹਨ ਅਰ ਓਹ ਆਪ ਮੁਸਲਮਾਨ ਹੋਵੇ ਤਾਂ ਇਕ ਮੁਸਲਮਾਨ ਬਰਦੇ ਨੂੰ ਆਜ਼ਾਦ ਕਰ ਦੇਣਾ ਹੋਵੇਗਾ ਅਰ ਯਦੀ (ਮਕਤੂਲ) ਉਨਹਾਂ ਲੋਗਾਂ ਵਿਚੋਂ ਹੋਵੇ ਜਿਨਹਾਂ ਵਿਚ ਅਰ ਤੁਹਾਡੇ ਵਿਚ (ਸੁਲਾ ਦੀ) ਪਰਤਗਿਆ ਹੈ ਤਾਂ (ਕਾਤਿਲ ਨੂੰ ਚਾਹੀਦਾ ਹੈ ਕਿ) ਮਕਤੂਲ ਦਿਆਂ ਵਾਰਸਾਂ ਨੂੰ ਖੂਨ ਦਾ ਬਦਲਾ ਦੇਵੇ ਅਰ (ਇਸ ਤੋਂ ਸਿਵਾ) ਇਕ ਮੁਸਲਮਾਨ ਬਰਦਾ (ਭੀ) ਖਲਾਸ ਕਰ ਦੇਵੇ ਅਰ ਜਿਸ ਵਿਚ (ਇਕ ਬਰਦਾ ਮੁਸਲਮਾਨ ਖਲਾਸ ਕਰਨ ਦਾ) ਬਲ ਨਾਂ ਹੋਵੇ ਤਾਂ ਵਿਵਧਾਨ ਰਹਿਤ(ਅਰਥਾਤ ਇਕ ਟਕ)ਦੋ ਮਹੀਨਿਆਂ ਦੇ ਰੋਜੇ ਰਖੇ ਕਿ ਇਹ ਤੋਬਾ ਦੀ ਰੀਤੀ ਅੱਲਾ ਦੀ ਨਿਰਮਾਣ ਕੀਤੀ ਹੋਈ ਹੈ ਅਰ ਅੱਲਾ ਜਾਂਨੀ ਜਾਨ ਅਰ ਯੁਕਤੀ ਮਾਨ ਹੈ ॥੯੩॥ ਅਰ ਜੋ ਮੁਸਲਮਾਨ ਨੂੰ ਜਾਣ ਬੁਝ ਕੇ ਮਾਰ ਸਿਟੇ ਤਾਂ ਓਸ ਦੀ ਸਜ਼ਾ ਦੋਜ਼ਖ ਹੈ ਜਿਸ ਵਿਚ ਓਹ (ਨਿਤਰਾਂ ੨) ਰਹੇਗਾ ਉਸ ਉਪਰ ਅੱਲਾਂ ਦੀ ਕਰੋਪੀ (ਪਰਾਪਤ) ਹੋਵੇਗੀ ਅਰ ਉਸ ਉਪਰ ਖੁਦਾ ਦੀ ਫਿਟਕਾਰ ਪਵੇਗੀ ਅਰ ਅੱਲਾ ਨੇ ਓਸ ਦੇ ਵਸਤੇ ਵਡਾ (ਭਾਰਾ) ਦੁਖ ਤਿਆਰ ਕਰ ਰਖਿਆ ਹੈ ॥੯੪॥ ਮੁਸਲਮਾਨੋ! ਜਦੋਂ ਤੁਸੀਂ ਰਬ ਦੇ ਰਾਹ ਵਿਚ (ਯੁਧ ਕਰਨ ਵਾਸਤੇ) ਬਾਹਰ ਨਿਕਲੋ ਤਾਂ (ਜਿਨਹਾਂ ਲੋਗਾਂ ਉਪਰ ਚੜਕੇ ਜਾਓ ਉਨਹਾਂ ਦਾ ਹਾਲ) ਭਲੀ ਤਰਹਾਂ ਨਿਸਚੇ ਕਰ ਲੀ ਕਰੋ ਅਰ ਜੋ ਪਰਖ ਤੁਹਾਡੇ ਨਾਲ ਸਲਾਮ ਅਲੈਕ ਕਰੇ ਓਸ ਨੂੰ