ਪੰਨਾ:ਕੂਕਿਆਂ ਦੀ ਵਿਥਿਆ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤਸਰ ਵਿਚ ਬੁੱਚੜਾਂ ਦੇ ਕਤਲ

[੧੪ ਜੂਨ ਸੰਨ ੧੮੭੦ ਈ:]

ਅੰਮ੍ਰਿਤਸਰ ਵਿਚ ਕੁਕਿਆਂ ਵੱਲੋਂ ੧੪ ਜੂਨ ਸੰਨ ੧੮੭੦ ਨੂੰ ਜੋ ਬੁੱਚੜਾਂ ਦੇ ਕਤਲ ਹੋਏ ਉਨ੍ਹਾਂ ਦੀ ਤਹਿ ਵਿਚ ਗਊ-ਬਧ ਦੇ ਕਾਰਣ ਉਨ੍ਹਾਂ ਦੇ ਵਿਰੁੱਧ ਗੁੱਸਾ ਸੀ। ਅੰਮ੍ਰਿਤਸਰ ਵਿਚ ਗਊ-ਬਧ ਦੀ ਮਨਾਹੀ ਸੀ। ਸੰਨ ੧੮੪੫-੪੬ ਦੀ ਅੰਗ੍ਰੇਜ਼ਾਂ ਦੀ ਸਿਖਾਂ ਨਾਲ ਲੜਾਈ ਤੋਂ ਬਾਦ ਜਦ ਪੰਜਾਥ ਵਿਚ ਅੰਗੇਜ਼ ਰੈਜ਼ੀਡੈਂਟ ਨਿਯਤ ਹੋਇਆ ਤਾਂ ਉਸ ਨੇ ਇਕ ਖਾਸ ਪਟੇ ਰਾਹੀਂ ਅੰਮ੍ਰਿਤਸਰ ਵਿਚ ਗਊਆਂ ਮਾਰਨ ਦੀ ਮਨਾਹੀ ਕਰ ਦਿੱਤੀ ਸੀ,* ਪਰ ੧੮੪੯ ਵਿਚ


  • ਪਟੇ ਦੇ ਅਸਲ ਅੱਖ਼ਰ ਇਹ ਹਨ। ਇਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇਖਾਨੇ ਵਿਚ ਮੌਜੂਦ ਹੈ।

The priests of Amritsar having complained of annoyances, this is to make known to all concerned that by order of the Governor General, British subjects are forbidden to enter the temple (called the Darbar) or its precincts, at Amritsar, or indeed any temple, with their shoes on.

Kine are not to be killed at Amritsar, nor are the Sikhs to be molested or in any way to be interfered with.

Shoes are to be taken off at the Bhoonga at the corner of the tank and no person is to walk round the tank with his shoes on.

Lahore,

(Sd.) Henry M. Lawrence,

March 24th, 1847

Resident.