੨.ਬੀਹਲਾ ਸਿੰਘ, ਪਿੰਡ ਨਾਰਲੀ, ਜ਼ਿਲਾ ਲਾਹੌਰ।
੩.ਹਾਕਮ ਸਿੰਘ ਪਟਵਾਰੀ, ਮੌੜੇ, ਜ਼ਿਲਾ ਅੰਮ੍ਰਿਤਸਰ।
੪.ਲਹਿਣਾ ਸਿੰਘ, ਪੁਤ੍ਰ ਦਲ ਸਿੰਘ ਦਾ, ਜੱਟ।
੫.ਲਹਿਣਾ ਸਿੰਘ, ਪੁਤ੍ਰ ਮੁਤਸੱਦਾ ਸਿੰਘ ਦਾ, ਤਰਖਾਣ, ਰੰਧਾਵੇ ਪਖੋਕੇ, ਜ਼ਿਲਾ ਗੁਰਦਾਸਪੁਰ।
੬.ਲਾਲ ਸਿੰਘ, ਸਿਪਾਹੀ ਪੋਲੀਸ, ਅੰਮ੍ਰਿਤਸਰ।
੭.ਲਹਿਣਾ ਸਿੰਘ ਪੁਤ੍ਰ ਬੁਲਾਕਾ ਸਿੰਘ ਦਾ, ਤਰਖਾਣ,ਅੰਮ੍ਰਿਤਸਰ।
ਮੇਹਰ ਸਿੰਘ ਤੇ ਝੰਡਾ ਸਿੰਘ ਲੋਪੋਕਿਆਂ ਦੇ ਤੇ ਲਛਮਨ ਸਿੰਘ ਕਿਧਰੇ ਭੱਜ ਗਏ ਅਤੇ ਫੜੇ ਨਾ ਗਏ। ਜਿਵੇਂ ਦੱਸਿਆ ਜਾ ਚੁੱਕਾ ਹੈ, ਗੁਲਾਬ ਸਿੰਘ ਰਾਏਕੋਟ ਦੇ ਕਤਲਾਂ ਵਾਲਾ ਤਾਂ ਪਹਿਲਾਂ ਹੀ ਵਾਹਿਦ-ਮੁਆਫ਼ ਸਰਕਾਰੀ ਗਵਾਹ ਬਣ ਗਿਆ ਸੀ ਤੇ ਆਪਣੇ ਸਾਥੀਆਂ ਨੂੰ ਫੜਾਉਣ ਵਾਲਾ ਸੀ। ਲਹਿਣਾ ਸਿੰਘ, ਪੁਤ੍ਰ ਦਲ ਸਿੰਘ ਦਾ, ਦੋਸ਼ੀ ਨੰਬਰ ੪, ਭੀ ਵਹਿਦ-ਮੁਆਫ਼ ਸਰਕਾਰੀ ਗਵਾਹ ਹੋ ਗਿਆ। ਬਾਕੀ ਛੇ ਆਦਮੀਆਂ ਉੱਤੇ ਫ਼ਰਦ ਜੁਰਮ ਲੱਗ ਕੇ ੩੧ ਅਗਸਤ ਸੰਨ ੧੮੭੧ ਨੂੰ ਹੇਠ ਲਿਖੀਆਂ ਸਜ਼ਾਵਾਂ ਹੋਈਆਂ।
੧.ਫਤਿਹ ਸਿੰਘ}ਫਾਂਸੀ
੨.ਬੀਹਲਾ ਸਿੰਘ}ਫਾਂਸੀ
੩.ਹਾਕਮ ਸਿੰਘ}ਫਾਂਸੀ
੪.ਲਹਿਣਾ ਸਿੰਘ}ਫਾਂਸੀ
੫.ਲਾਲ ਸਿੰਘ }ਕਾਲੇ ਪਾਣੀ, ਉਮਰ ਕੈਦ
੬.ਲਹਿਣਾ ਸਿੰਘ}ਕਾਲੇ ਪਾਣੀ, ਉਮਰ ਕੈਦ
੯ ਸਤੰਬਰ ਸੰਨ ੧੮੭੧ ਨੂੰ ਚੀਫ ਕੋਰਟ ਪੰਜਾਬ, ਲਾਹੌਰ, ਦੇ ਜੱਜ ਜੇ. ਐਸ, ਕੈਂਬਲ ਤੇ ੧੧ ਸਤੰਬਰ ਨੂੰ ਜੱਜ ਸੀ. ਆਰ.