ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੬

ਕੂਕਿਆਂ ਦੀ ਵਿਥਿਆ

ਨਾਲ ਪ੍ਰਬੰਧ ਕਰਦਾ ਹੈ ਕਿ ਸਿਖ ਧਰਮ ਦੇ ਵਿਰੁਧ ਕੋਈ ਗੱਲ ਭੀ ਨਾ ਕਹੀ ਕੀਤਾ ਜਾਏ। ਹਰ ਇਕ ਗੱਲ ਇਸ ਵਲ ਇਸ਼ਾਰਾ ਕਰ ਰਹੀ ਹੈ। ਰਾਮ ਸਿੰਘ ਆਪਣੇ ਲਈ ਸੰਤ-ਫ਼ਕੀਰੀ ਦਾ ਕੋਈ ਦਾਵਾ ਨਹੀਂ ਕਰਦਾ। ਓਹ ਅੱਧੀ ਕੁ ਦਰਜਨ ਘੋੜ-ਚੜ੍ਹੇ ਨਾਲ ਲੈ ਕੇ ਤੁਹਾਨੂੰ ਮਿਲਦਾ ਹੈ, ਉਸ ਦੇ ਨਾਲ ਵੀਹਾਂ ਹੀ ਪਿਆਰੇ ਹੁੰਦੇ ਹਨ, ਉਹ ਆਲੇ ਦੁਆਲੇ ਦਰਬਾਰ ਲਾਈ ਤੁਹਾਡੇ ਕਮਰੇ ਵਿਚ ਆਉਂਦਾ ਹੈ। ਉਹ ਅਤੇ ਉਸ ਦੇ ਸੰਗੀ ਬੜੇ ਸੋਹਣੇ ਸਫ਼ੈਦ ਬਸਤਰ ਪਹਿਨਦੇ ਹਨ।

ਉਸ ਦੇ ਫਿਰਕੇ ਦੀਆਂ ਮੁਢਲੀਆਂ ਹਦਾਇਤਾਂ ਵਿਚ, ਵਿਭਚਾਰ ਦੇ ਵਿਰੁਧ ਬੜਾ ਸਖਤ ਹੁਕਮ ਹੈ। ਉਸ ਦੇ ਆਪਣੇ ਆਚਰਣ ਦੇ ਵਿਰੁਧ ਪੱਕੀ ਤਰ੍ਹਾਂ ਲਾਇਆ ਗਿਆ ਕੋਈ ਇਲਜ਼ਾਮ ਮੈਂ ਨਹੀਂ ਸੁਣਿਆ। ਪਰ..... ਉਸ ਦੇ ਸੂਬਿਆਂ ਸੰਬੰਧੀ ਕੋਈ ਚੰਗੀਆਂ ਗੱਲਾਂ ਨਹੀਂ ਸੁਣੀਦੀਆਂ। ਇਨ੍ਹਾਂ ਦੇ ਮੁਕੱਦਮਿਆਂ ਵਿਚ ਜਿਤਨੀਆਂ ਭੀ ਸ਼ਹਾਦਤਾਂ ਮੈਂ ਲਈਆਂ ਹਨ, ਉਨ੍ਹਾਂ ਤੋਂ ਸੁਤੇ ਹੀ ਇਹ ਪ੍ਰਤੀਤ ਹੁੰਦਾ ਹੈ ਕਿ ਕੂਕਾ... ਆਚਰਣ ਬਹੁਤ ਢਿੱਲਾ ਹੈ।*


*ਜਿਥੇ ਕਿਧਰੇ ਭੀ ਇਕ ਦਮ ਹੀ ਮਰਦਾਂ ਤੇ ਇਸਤਰੀਆਂ ਵਿਚ ਬਹੁਤ ਜ਼ਿਆਦਾ ਖੁਲ੍ਹਾ ਮੇਲ ਜਲ ਸ਼ੁਰੂ ਹੋ ਜਾਵੇ ਉਹ ਭਾਵੇਂ ਕਿਸੇ ਦੇਸ ਯਾ ਫ਼ਿਰਕੇ ਵਿਚ ਭੀ ਕਿਉਂ ਨਾ ਹੋਣ, ਇਕ ਐਸਾ ਦਾਇਰਾ ਤੇ ਵਾਯੂ-ਮੰਡਲ ਬਣ ਜਾਂਦਾ ਹੈ ਜਿਸ ਵਿਚ ਕਿ ਆਚਰਣ ਦੇ ਢਿੱਲੇ ਹੋ ਜਾਣ ਦੇ ਸਾਧਨ ਪਦਾ ਹੋ ਹੀ ਜਾਂਦੇ ਹਨ। ਇਹ ਇਕ ਇਨਸਾਨੀ ਕਮਜ਼ੋਰੀ ਹੈ।

ਕੂਕਿਆਂ ਸੰਬੰਧੀ ਸਰਕਾਰੀ ਕਾਗਜ਼ਾਂ ਵਿਚ ਜਿੱਥੇ ਕਿਧਰੇ ਬਾਬਾ ਰਾਮ ਸਿਘ ਵਲੋਂ ਆਚਰਣ ਸੰਬੰਧੀ ਹੁਕਮ ਦਰਜ ਹਨ ਉਨ੍ਹਾਂ ਤੋਂ ਬੜੇ ਉੱਚ ਆਦਰਸ਼ ਦਾ ਪਤਾ ਲਗਦਾ ਹੈ। ਕਚਹਿਰੀਆਂ ਵਿਚ ਪੇਸ਼ ਹੋਏ ਇੱਕ ਦੱਕੇ ਮਕੱਦਮਿਆਂ ਤੋਂ ਕਿਸੇ ਸਰੇਣੀ ਦੇ ਸਮੱਚ ਆਚਰਣ ਦਾ ਠੀਕ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

Digitized by Panjab Digital Library/ www.panjabdigilib.org