ਪੰਨਾ:ਕੂਕਿਆਂ ਦੀ ਵਿਥਿਆ.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੫੨
ਕੂਕਿਆਂ ਦੀ ਵਿਥਿਆ

ਅਰਜ਼ ਕਰਨ ਦੀ ਦਲੇਰੀ ਕਰਦਾ ਹਾਂ ਕਿ ਸਰਕਾਰ ਲਈ ਇਹ ਹੀ ਸੋਭਦਾ ਹੈ ਕਿ ਓਹ ਦੇਖੇ ਕਿ ਇਹ ਬਿਨਾਂ ਸਜ਼ਾ ਸੁੱਕਾ ਹੀ ਨਾ ਬਚ ਜਾਏ।

ਚੂੰਕਿ ਲਾਹੌਰ ਦੇ ਛਾਪੇਖਾਨਿਆਂ ਵਿਚ ਦੀਵਾਨ ਬੂਟਾ ਸਿੰਘ ਦਾ ਬੜਾ ਰਸੂਖ ਹੈ, ਇਸ ਲਈ ਇਸ ਲਿਖਾ-ਪੜ੍ਹੀ ਨੂੰ ਛਪਵਾਣਾ ਠੀਕ ਨਹੀਂ ਹੋਵੇਗਾ।

ਮਾਲੂਮ ਹੁੰਦਾ ਹੈ ਕਿ ਸਰਕਾਰ ਪੰਜਾਬ ਨੇ ਮੈਕਨੈਬ ਦੀ ਇਸ ਰਿਪੋਰਟ ਉਤੇ ਝਟ ਪਟ ਕੋਈ ਕਾਰਵਾਈ ਕਰਨਾ ਯੋਗ ਨਾ ਸਮਝਿਆ।

Digitized by Panjab Digital Library/ www.panjabdigilib.org