ਪੰਨਾ:ਕੂਕਿਆਂ ਦੀ ਵਿਥਿਆ.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਲੌਦ ਉਤੇ ਧਾਵਾ ੧੬੫ ਕਕਿਆਂ ਦੇ ਹੱਥ ਆ ਗਈ। ਇਤਨੀ ਦੇਰ ਨੂੰ ਮਲੌਦ ਵਿਚ ਨਗਾਰਾ ਖੜਕ ਗਿਆ ਅਤੇ ਕਿਸ਼ਨਾ ਚਪੜਾਸੀ ਤੇ ਇਕ ਦੁੜਾਂ ਦੌੜ ਕੇ ਨਾਲ ਦੇ ਪਿੰਡ ਖੇੜੀ ਗਏ ਤੇ ਰੌਲਾ ਪਾਇਆ ਕਿ ਮਲੌਦ ਵਿਚ ਡਾਕੂ ਆ ਵੜੇ ਹਨ। ਖੇੜੀ ਦੇ ਲੰਬੜਦਾਰ ਤੇ ਅੱਸੀ ਨੱਵੇ ਆਦਮੀ ਸੁਣਦੇ ਸਾਰ ਦੌੜ ਕੇ ਮਲੌਦ ਦੇ ਦਰਵਾਜੇ ਨੂੰ ਆਏ । ਅੱਗੇ ਬੂਹਾ ਵੱਜਾ ਹੋਇਆ ਸੀ । ਇਹ ਦੇਖ ਕੇ ਖੇੜੀ ਵਾਲੇ ਇਕ ਬੁਰਜ ਰਾਹੀਂ ਅੰਦਰ ਵੜੇ ਅਤੇ ਇਕੱਠੇ ਹੋ ਕੇ ਅੱਗੇ ਵਧੇ ਤੇ ਗਲੀ ਵਿਚ ਲੜਾਈ ਸ਼ੁਰੂ ਹੋ ਪਈ : ਖੇੜੀ ਵਾਲਿਆਂ ਪਾਸ ਕੋਈ ਹਥਿਆਰ ਨਹੀਂ ਸੀ, ਕੇਵਲ ਡਾਂਗਾਂ ਹੀ ਸਨ। ਸ਼ਹਿਰ ਵਿਚ ਰੌਲਾ ਪੈ ਜਾਣ ਕਰਕੇ ਲੋਕੀ ਭੀ ਇਕੱਠੇ ਹੋ ਗਏ ਸਨ। ਹੁਣ ਕੁਕਿਆਂ ਵਾਸਤੇ ਜ਼ਿਆਦਾ ਦੇਰ ਅੜ ਸਕਣਾ ਸੌਖਾ ਨਹੀਂ ਸੀ। ਓਹ ਭੁਜ ਤੁਰੇ। ਕਈ ਲਾਠੀਆਂ, ਪੱਥਰਾਂ ਤੇ ਇੱਟਾਂ ਦੀ ਲੜਾਈ ਵਿਚ ਫੱਟੜ ਹੋਏ । ਦੋ ਕੁਕੇ ਥਾਂ ਹੀ ਮਾਰੇ ਗਏ ਤੇ ਚਾਰ ਜ਼ਖਮੀ ਫੜੇ ਗਏ । ਕੁਕਿਆਂ ਦੇ ਸਾਰੇ ਫੱਟੜਾਂ ਦੀ ਗਿਣਤੀ ਠੀਕ ਪਤਾ ਨਹੀਂ ਲਗ ਸਕੀ । ਹੋ ਸਕਦਾ ਹੈ ਕੁਝ ਮਾਮੂਲੀ ਫੱਟੜ ਭਜ ਕੇ ਜਥੇ ਨਾਲ ਰਲ ਗਏ ਹੋਣ ਯਾ ਲਾਂਭੇ ਹੋ ਗਏ ਹੋਣ । ਕੁਕੇ ੧੬ ਘੋੜੇ ਘੋੜੀਆਂ ਖੋਲ ਲਿਆਏ ਸਨ, ਉਨ੍ਹਾਂ ਵਿਚੋਂ ਬਾਰਾਂ ਉਨਾਂ ਪਾਸੋਂ ਲੜਾਈ ਵਿਚ ਖੋਹ ਲਈਆਂ ਗਈਆਂ ਤੇ ਇਕ ਕਿਸੇ ਹੋਰ ਦੇ ਹੱਥ ਆ ਗਈ, ਤਿੰਨ ਕੁਕੇ ਲੈ ਗਏ ।*

  • ਐਲ ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਕਮਿਸ਼ਨਰ ਅਬਾਲਾ ਦੇ ਨਾਮ ਚਿਠੀ ਨੰ: ੧੪, ੧੫ ਜਨਵਰੀ ੧੮੭੨; ਚਿਠੀ ਨੰ: ੧੫, ੧੭ ਜਨਵਰੀ ੧੮੭੨,ਪੈਰਾ ੨ ਤੋਂ ੫ ਤਕ;ਚਿਠੀ ਨੰ:੧੬, ੧੭ ਜਨਵਰੀ ੧੮੭੨,ਸਕੱਤੂ ਸਰਕਾਰ ਪੰਜਾਬ ਦੀ ਸਕੱਤੂ ਸਰਕਾਰ ਹਿੰਦ ਦੇ ਨਾਮ ਚਿਠੀ ਨੰ: ੯ ਸੀ,੧੬ ਜਨਵਰੀ ੧੮੭੨.

(ਬਾਕੀ ਦੇਖੋ ਸਫਾ ੧੬੨ ਦੇ ਹੇਠਾਂ) Digitized by Panjab Digital Library / www.panjabdigilib.org