ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ
ਲੁਧਿਆਣੇ ਦੇ ਡਿਪਟੀ ਕਮਿਸ਼ਨਰ ਮਿਸਟਰ ਐਲ. ਕਾਵਨ ਨੂੰ ਡਿਪਟੀ ਇਨਸਪੈਕਟਰ ਸਰਫ਼ਰਾਜ਼ ਖਾਨ ਕੋਤਵਾਲ ਸਾਹਨੇਵਾਲ ਨੇ ੧੩ ਜਨਵਰੀ ਦੀ ਰਾਤ ਨੂੰ ਹੀ ਕੂਕਿਆਂ ਦੇ ਜਥੇ ਸੰਬੰਧੀ ਖਬਰ ਪਹੁੰਚਾ ਦਿੱਤੀ ਸੀ, ਪਰ ਰਿਆਸਤਾਂ ਦੇ ਵਕੀਲਾਂ ਨੂੰ ਇਤਲਾਹ ਦੇ ਦੇਣ ਤੋਂ ਵਧ ਉਸ ਨੇ ੧੫ ਜਨਵਰੀ ਦੀ ਸਵੇਰ ਤਕ ਕੋਈ ਹੋਰ ਕਾਰਵਾਈ ਨਾ ਕੀਤੀ। ੧੫ ਜਨਵਰੀ ਦੀ ਸਵੇਰੇ ਜਿਸ ਵੇਲੇ ਮਲੌਦ ਉਤੇ ਕੂਕਿਆਂ ਦੇ ਹੱਲ ਦੀ ਖਬਰ ਲੁਧਿਆਣੇ ਪੁਜੀ ਤਾਂ ਮਿਸਟਰ ਐਲ. ਕਾਵਨ ਡਿਪਟੀ ਕਮਿਸ਼ਨਰ ਆਪਣੇ ਸਦਰ ਲੁਧਿਆਣੇ ਸੀ। ਇਸ ਵੇਲੇ ਅੰਬਾਲੇ ਦਾ ਕਮਿਸ਼ਨਰ ਮਿਸਟਰ ਟੀ. ਡੀ. ਫੋਰਸਾਈਥ ਦਿੱਲੀ ਗਿਆ ਹੋਇਆ ਸੀ। ਇਹ ਖਬਰ ਪੁਜਦੇ ਸਾਰ ਕਾਵਨ ਨੇ ਸਿੱਧੀ ਸਕੱਤ੍ਰ ਸਰਕਾਰ ਪੰਜਾਬ, ਦਿੱਲੀ, ਨੂੰ ਤਾਰ ਦੇ ਦਿੱਤੀ ਤੇ ਕਿਹਾ ਕਿ ਮੈਂ ਝੱਟ ਪਟ ਮਲੌਦ ਜਾ ਰਿਹਾ ਹਾਂ।
ਮਲੌਦ ਨੂੰ ਜਾਂਦੇ ਹੋਏ ਰਾਹ ਵਿਚ ਮਿਸਟਰ ਕਾਵਨ ਨੂੰ ਮਲੇਰ ਕੋਟਲੇ ਦੇ ਹੱਲੇ ਦੀ ਖਬਰ ਪੁੱਜੀ। ਇਸ ਦੀ ਖਬਰ ਤਾਰ ਰਾਹੀਂ ਦਿੰਦੇ ਹੋਏ ਉਸ ਨੇ ਛੇਤੀ ਹੀ ਫੌਜ ਭੇਜੇ ਜਾਣ ਦੀ ਮੰਗ ਕੀਤੀ ਅਤੇ ਮਹਾਰਾਜਾ ਸਾਹਿਬ ਪਟਿਆਲਾ ਤੇ ਰਾਜਾ ਸਾਹਿਬ ਨਾਭਾ ਤੇ ਜੀਂਦ ਪਾਸੋਂ ਭੀ ਸਹਾਇਤਾ ਮੰਗ ਭੇਜੀ। ਲਾਰਡ ਨੇਪੀਅਰ ਔਫ਼ ਮੈਗਡਾਲਾ ਕਮਾਂਡਰ-ਇਨ-ਚੀਫ਼ ਨੇ ਝਟ ਜਾਲੰਧਰੋਂ ੫੪ ਨੰਬਰ ਪਲਟਣ ਦੀਆਂ ਦੋ ਕੰਪਨੀਆਂ ਤੇ ਅੱਧੀ ਬਾਤਰੀ ਰਾਇਲ ਆਰਟਿੱਲਰੀ ਨੂੰ ੫੪ ਨੰਬਰ