ਪੰਨਾ:ਕੂਕਿਆਂ ਦੀ ਵਿਥਿਆ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੭੭

ਦੀ ਤੀਜੀ ਕੰਪਨੀ ਨਾਲ ਲੁਧਿਆਣੇ ਜਾਣ ਦਾ ਹੁਕਮ ਕਰ ਦਿੱਤਾ।

੧੫ ਜਨਵਰੀ ਦੇ ਲੌਢੇ ਵੇਲੇ ਮਿਸਟਰ ਕਾਵਨ ਮਲੌਦ ਪੁੱਜ ਗਿਆ। ਦੋ ਤਿੰਨ ਬਜੇ ਦੇ ਵਿਚਕਾਰ ਲੌਢੇ ਵੇਲ ਡਾਕਟਰ ਜੌਨ ਇੰਨਿਸ ਸਿਵਲ ਸਰਜਨ ਲੁਧਿਆਣਾ ਜਿਸ ਨੂੰ ਸੁਪ੍ਰਿੰਟੈਂਡੈਂਟ ਪੁਲੀਸ ਦੀ ਜ਼ਬਾਨੀ ਸੁਨੇਹਾ ਭੇਜ ਗਿਆ ਸੀ ਤੇ ਉਸ ਦਾ ਹੌਸਪੀਟਲ ਅਸਿਸਟੈਂਟ ਮਿਰਜ਼ਾ ਅਮੀਰ ਬੇਗ ਭੀ ਮਲੌਦ ਪੁਜੇ ਗਏ। ਇਸ ਦਿਨ ਦੀ ਸ਼ਾਮ ਤੇ ੧੬ ਜਨਵਰੀ ਦੀ ਸਵੇਰੇ ਡਿਪਟੀ ਕਮਿਸ਼ਨਰ ਨੇ ਮਲੋਦ ਮੌਕਾ ਦੇਖਿਆ ਤੇ ਮਾਮਲੇ ਦੀ ਪੜਤਾਲ ਕੀਤੀ। ਸਭ ਦੋਸ਼ੀ ਉਸ ਦੇ ਸਾਹਮਣੇ ਪੇਸ਼ ਹੋਏ, ਜਿਨ੍ਹਾਂ ਵਿਚੋਂ ਚਾਰ ਦੇ ਦੋਸ਼ੀ ਹੋਣ ਦਾ ਉਸ ਨੂੰ ਪੂਰਾ ਪੂਰਾ ਯਕੀਨ ਹੋ ਗਿਆ। ਇਨ੍ਹਾਂ ਸੰਬੰਧੀ ੧੬ ਜਨਵਰੀ ਨੂੰ ਮਿਸਟਰ ਕਾਵਨ ਨੇ ਸਰਕਾਰ ਪੰਜਾਬ ਨੂੰ ਦਿੱਲੀ ਤਾਰ ਦਿੱਤੀ ਤੇ ਇਨ੍ਹਾਂ ਨੂੰ ਮੌਕੇ ਉੱਤੇ ਮੌਤ ਦੀ ਸਜ਼ਾ ਦੇ ਦੇਣ ਦੀ ਆਗਿਆ ਮੰਗੀ।

ਮਿਸਟਰ ਕਾਵਨ ਨੇ ਭਾਈ ਰਾਮ ਸਿੰਘ ਨੂੰ ਸੁਪ੍ਰਿੰਟੈਂਡੈਂਟ ਪੁਲੀਸ ਦੀ ਰਾਹੀਂ ਭੈਣੀ ਤੋਂ ਉਚੇਚਾ ਮਲੌਦ ਬੁਲਾਇਆ ਸੀ ਅਤੇ ਭਾਈ ਰਾਮ ਸਿੰਘ ੧੬ ਜਨਵਰੀ ਨੂੰ ਬਾਰਾਂ ਕੁ ਬਜੇ ਦੁਪਹਿਰੇ ਮਲੌਦ ਪੁੱਜ ਗਏ, ਪਰ ਮਿਸਟਰ ਕਾਵਨ ਨੇ ਹੁਕਮ ਦਿੱਤਾ ਕਿ ਮੈਂ ਹੁਣ ਮਲੇਰ ਕੋਟਲੇ ਜਾ ਰਿਹਾ ਹਾਂ ਤੁਸੀਂ ਹੁਣ ਮੁੜ ਜਾਓ ਤੇ ਲੁਧਿਆਣੇ ਹਾਜ਼ਰ ਹੋਣਾ। ਭਾਈ ਰਾਮ ਸਿੰਘ ਨੇ ਕਾਵਨ ਦੇ ਸਲੂਕ ਨੂੰ ਬਹੁਤ ਬੁਰਾ ਮਨਾਇਆ ਤੇ ਮੁਰਝਾਈ ਹੋਈ ਹਲਤ ਵਿਚ ਮੁੜਦੇ ਹੋਏ ਕਿਹਾ, ਕਿ ਇਸ ਤਰ੍ਹਾਂ ਦੀਆਂ ਬੇ-ਇੱਜ਼ਤੀਆਂ ਸਹਿਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ।

੧੬ ਜਨਵਰੀ ਦੀ ਦੁਪਹਿਰੇ ਡਿਪਟੀ ਕਮਿਸ਼ਨਰ ਮਿਸਟਰ ਕਾਵਨ ਤੇ ਸੁਪ੍ਰਿੰਟੈਂਡੈਂਟ ਪੁਲੀਸ ਲੈਫ਼ਟਿਨੈਂਟ ਕਰਨਲ ਈ. ਐਚ. ਪਰਕਿਨਜ਼ ਮਲੇਰ ਕੋਟਲੇ ਨੂੰ ਚਲ ਪਏ। ਰਸਤੇ ਵਿਚ ਨੀਂਦ ਤੇ ਨਾਭੇ ਦੇ ਰਿਸਾਲੇ ਦੇ ਆਦਮੀ ਤੇ ਅਮਰਗੜ੍ਹ ਦਾ ਨਾਇਬ ਨਾਜ਼ਿਮ ਸੱਯਦ ਨਿਆਜ਼

Digitized by Panjab Digital Library/ www.panjabdigilib.org