ਪੰਨਾ:ਕੂਕਿਆਂ ਦੀ ਵਿਥਿਆ.pdf/183

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੭੬ ਕੁਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ ਟੀ. ਵੀ ਵਿਚ ਸ਼ਾਮਲ ਸਨ ਝੱਟ ਪੱਟ ਕਤਲ ਕਰ ਦੇਣ ਦਾ ਹੈ। ਮੈਂ ਸਮਝਦਾ ਹਾਂ ਕਿ ਮੈਂ ਓਹ ਅਧਿਕਾਰ ਵਰਤਨ ਵਿਚ, ਜੋ ' ਮੈਨੂੰ ਨਹੀਂ ਮਿਲੇ ਹੋਏ, ਕਿਤਨੀ ਵੱਡੀ ਜੁਮੇਂਵਾਰੀ ਚੁੱਕ ਰਿਹਾ ਹਾਂ, ਪਰ ਇਹ ਮਾਮਲਾ ਇਕ ਅਨੋਖਾ ਹੈ। ਸੋ ਕਾਵਨ ਨੇ ਫ਼ੈਸਲਾ ਇਹ ਕੀਤਾ ਕਿ ਪ0 ਕੁਕਿਆਂ ਨੂੰ ਝੱਟ ਪੱਟ ਓਸੇ ਲੌਢੇ ਵੇਲੇ (੧੭ ਜਨਵਰੀ ੧੮੭੨) ਕੋਟਲੇ ਵਿਚ ਤੋਪਾਂ ਨਾਲ ਉਡਾ ਦੇਵੇ ਤੇ ਬਾਕੀ ੧੬ ਨੂੰ ਦੂਸਰੇ ਦਿਨ ਸਵੇਰੇ ਮਲੌਦ ਲਿਜਾ ਕੇ ਉਡਾ ਦੇਵੇ । ਮਿਸਟਰ ਟੀ. ਡੀ. ਫ਼ੋਰਸਾਈਬ ਦਿੱਲੀਓਂ ੧੬ ਜਨਵਰੀ ਦਾ ਸ਼ਾਮ ਨੂੰ ਲੁਧਿਆਣੇ ਪੁੱਜਾ ਸੀ ਤੇ ਇਥੇ ਇਸ ਨੂੰ ਕਾਵਨ ਦੀ ਇਕ ਚਿੱਠੀ ਮਿਲੀ ਜਿਸ ਵਿਚ ਕੂਕਿਆਂ ਨੂੰ ਝੱਟ ਪੱਟ ਮਾਰ ਮੁਕਾਉਣ ਦੀ ਇੱਛਾ ਪ੍ਰਗਟ ਕੀਤੀ ਹੋਈ ਸੀ। ਇਸ ਦੇ ਉੱਤਰ ਵਿਚ ਫੋਰਸਾਈਬ ਨੇ ਕਾਵਨ ਨੂੰ ਲਿਖ ਦਿਤਾ ਸੀ ਕਿ ਜਿਤਨੀ ਦੇਰ ਤਕ ਮੈਂ ਕੂਕਿਆਂ ਨੂੰ ਲੁਧਿਆਣੇ ਲਿਆ ਕੇ ਮੁਕੱਦਮਾ ਚਲਾਉਣ ਲਈ ਗਾਰਦ ਨਾਂ ਭੇਜਾਂ, ਇਨ੍ਹਾਂ ਸਾਰਿਆਂ ਨੂੰ ਪਟਿਆਲੇ ਦੇ ਅਫ਼ਸਰਾਂ ਦੇ ਪਾਸ ਹੀ ਰਹਿਣ ਦਿੱਤਾ ਜਾਵੇ । ਫ਼ੋਰਸਾਈਬ ਕਹਿੰਦਾ ਹੈ ਕਿ ਇਹ ਚਿੱਠੀ ਕਿਸੇ ਇਕ ਕੂਕੇ ਨੂੰ ਭੀ ਮਾਰਨ ਤੋਂ ਪਹਿਲਾਂ ਹੀ ਜਰੂਰ ਐਲ. ਕਾਵਨ ਨੂੰ ਪੁਜ ਗਈ ਹੋਣੀ ਹੈ। (ਸਕਤੁ ਸਰਕਾਰ ਹਿੰਦ ਦੀ ਫ਼ੋਰਟ ਵਿਲੀਅਮ ਕਲਕੱਤਾ ਤੋਂ ੨੨ ਮਾਰਚ ੧੮੭੨ ਦੀ ਚਿਠੀ ਨੰ: ੫੬੯, ਜੋਗ ਸ਼ਕਤ ਤੇ ਇਬ ਇੱਟ ਮਾਰ ਮਾਈਬ + [ am in hourly expectation of the arrival of the prisoners from Rar. I propose to execute at'once all who were engaged in the attack on Maloud b and Kotla. I am sepsible of the great responsibility T incurfin txercising an authority which is not vested in me, but the case is an exceptional one.- No. 15 L. Cowan, Ludhiana. to Commissioner Ambila Division, 17th Janu'ıry 1872 Digitized by Panjab Digital Library | www.panjabdigilib.org