ਪੰਨਾ:ਕੂਕਿਆਂ ਦੀ ਵਿਥਿਆ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੮੭

ਸਹਾਇਤਾ ਨਾਲ ਮੁਕੱਦਮਾ ਕਰ ਕੇ ਉਨ੍ਹਾਂ ਦੀ ਸਜ਼ਾ ਦੇ ਕਾਗਜ਼ ਕਮਿਸ਼ਨਰ ਦੇ ਹੁਕਮ ਲਈ ਤਿਆਰ ਕੀਤੇ ਹੋਏ ਸਨ। ਕਾਵਨ ਦਾ ਫ਼ੈਸਲਾ ਇਸ ਪ੍ਰਕਾਰ ਸੀ:-

ਇਸ ਮੁਕੱਦਮੇ ਦੇ ਸਾਰੇ ਦੋਸ਼ੀ ਕੋਟਲੇ ਸ਼ਹਿਰ ਉੱਤੇ ਹੱਲੇ ਤੋਂ ਛੇਤੀ ਹੀ ਪਿੱਛੋਂ ਫੜੇ ਗਏ ਸਨ। ਇਨ੍ਹਾਂ ਦੇ ਪਾਸ ਲਹੂ ਦੇ ਦਾਗਾਂ ਨਾਲ ਭਰੇ ਹੋਏ ਹਥਿਆਰ ਅਤੇ ਰਿਆਸਤ ਕੋਟਲਾ ਤੇ ਮਲੌਦ ਦੇ ਸਰਦਾਰ ਦਾ ਚੁਰਾਇਆ ਹੋਇਆ ਮਾਲ ਸੀ। ਸਾਰੇ ਹੀ ਮੰਨਣ ਵਾਲੇ ਜੋ ਬਿਆਨ ਦਿੰਦੇ ਹਨ ਓਹ ਦੋਸ਼ ਸ੍ਵੀਕਾਰ ਕਰਨ ਦੇ ਬਰਾਬਰ ਹਨ ਅਤੇ ਇਨ੍ਹਾਂ ਦੇ ਦੋਸ਼ੀ ਹੋਣ ਵਿਚ ਸ਼ੱਕ ਦੀ ਕੋਈ ਯੋਗ ਥਾਂ ਨਹੀਂ। ਜੋ ਜੁਰਮ ਇਨ੍ਹਾਂ ਲੋਕਾਂ ਨੇ ਕੀਤੇ ਹਨ, ਓਹ ਮਾਮੂਲੀ ਨਹੀਂ। ਇਨ੍ਹਾਂ ਨੇ ਖੁਲ੍ਹਮ ਖੁਲ੍ਹੀ ਬਗ਼ਾਵਤ ਦਾ ਪ੍ਰਤੱਖ ਕੰਮ ਕੀਤਾ ਹੈ, ਇਸ ਲਈ ਇਹ ਕਾਨੂੰਨ ਅਨੁਸਾਰ ਸਭ ਤੋਂ ਸਖਤ ਸਜ਼ਾ ਦੇ ਭਾਗੀ ਹਨ। ਮੈਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਲਈ ਕਮਿਸ਼ਨਰ ਅਤੇ ਕੋਟਲਾ ਰਿਆਸਤ ਦੇ ਏਜੰਟ ਦੇ ਸਪੁਰਦ ਕਰਦਾ ਹਾਂ।

੧੮ ਜਨਵਰੀ ੧੮੭੨.

ਐਲ, ਕਾਵਨ, ਮੈਜਿਸਟਰੇਟ.

ਇਸ ਦੇ ਅੰਤ ਵਿਚ ਅਮਰਗੜ੍ਹ ਦੇ ਨਾਇਬ ਨਾਜ਼ਿਮ ਨਿਆਜ਼ ਅਲੀ ਤੇ ਉਸ ਦੇ ਸਹਾਇਕਾਂ ਨੂੰ ਅਠਾਰਾਂ ਸੌ ਦੁਪਏ ਰਿਆਸਤ ਮਲੇਰ ਕੋਟਲੇ ਵਲੋਂ ਇਨਾਮ ਦੇਣ ਦੀ ਸਫ਼ਾਰਸ਼ ਕੀਤੀ ਹੋਈ ਸੀ।

ਮਿਸਟਰ ਫ਼ੋਰਸਾਈਥ ਨੇ ਮਲੇਰ ਕੋਟਲੇ ਪੁਜਦੇ ਸਾਰ ਮੁਕੱਦਮੇ ਦੀ ਮਿਸਲ ਵਾਚ ਕੇ ਕਾਵਨ ਦੀ ਕਾਰਵਾਈ ਪੱਕੀ ਕਰ ਦਿੱਤੀ ਤੇ ੧੬ ਹੀ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਨਜ਼ੂਰ ਕਰ ਦਿੱਤੀ ਅਤੇ ਹੁਕਮ ਦੇ ਦਿੱਤਾ ਕਿ ਸਜ਼ਾ ਤਤਕਾਲ ਦੇ ਦਿੱਤੀ ਜਾਵੇ। ਫ਼ੋਰਸਾਈਥ ਨੇ ਆਪਣੇ ਫ਼ੈਸਲੇ ਵਿਚ ਲਿਖਿਆ ਕਿ:-

ਹੁਣ ਉਨ੍ਹਾਂ ਆਦਮੀਆਂ ਦਾ ਨਿਖੇੜਾ ਕਰਨਾ ਅਸੰਭਵ ਹੈ ਕਿ ਅਸਲ ਵਿਚ ਜਿਨ੍ਹਾਂ ਦੀਆਂ ਵੋਟਾਂ ਨਾਲ ਇਨ੍ਹਾਂ (ਮਰਨ ਵਾਲਿਆਂ)

Digitized by Panjab Digital Library/ www.panjabdigilib.org