ਨਕਸ਼ਾ ਹਨ, ਓਥੇ ਇਹ ਉਨ੍ਹੀਂਵੀਂ ਸਦੀ ਦੀ ਵਾਰਤਕ ਲਿਖਤ ਦਾ ਭੀ ਇਕ ਬੜਾ ਵਧੀਆ ਨਮੂਨਾ ਹਨ। ਲਿਖਤ ਦੀ ਇਸ ਪ੍ਰਕਾਰ ਦੀ ਰਵਾਨੀ, ਸਰਲਤਾ, ਜ਼ੋਰ ਤੇ ਸਪਸ਼ਟਤਾ ਹੋਰ ਕਿਧਰੇ ਬਹੁਤ ਘਟ ਮਿਲਦੀ ਹੈ। ਇਸ ਲਈ ਇਹ ਲਿਖਤ ਜਿੱਥੇ ਇਤਿਹਾਸਕ ਤੇ ਧਾਰਮਕ ਪਹਿਲੂਆਂ ਤੋਂ ਖਾਸ ਵਿਸ਼ੇਸ਼ਤਾ ਵਾਲੀਆਂ ਹਨ, ਓਥੇ ਸਾਹਿਤਕ ਮੈਦਾਨ ਵਿਚ ਭੀ ਇਨ੍ਹਾਂ ਦੀ ਬੜੀ ਮਹਤਤਾ ਹੈ।
ਲਿਖਤਮ ਰਾਮ ਸਿੰਘ ਜੋਗ ਸਿਖਾਂ ਪ੍ਰਤਿ ਰਹਿਤ ਨਾਮਾ, ਸੋ ਸੰਬੂਹ ਸੰਗਤ ਕੋ ਇਹ ਹੁਕਮ ਹੈ ਖਾਲਸੇ ਜੀ ਕੇ ਜੋ ਸਭ ਨੇ ਬਾਣੀ ਕੰਠ ਕਰਨੀ। ਬੁਢੇ ਬਾਲੇ ਨੇ। ਨਾਲੇ ਲਟਕੀਆਂ ਨੇ। ਹੋਰ ਸਰਬਤਿ ਬੀਬੀਆਂ ਨੇ ਪਿਛਲੀ ਰਾਤਿ ਉਠ ਕੇ ਸਭ ਨੇ ਇਸ਼ਨਾਨ ਕਰਨਾ। ਲੜਕਿਆਂ ਅਰ ਬੀਬੀਆਂ ਨੇ ਅਖਰ ਪੜਨੇ ਘਰ ਬੈਠ ਕੇ॥ ਜਟੀਆਂ ਦੇ ਸ਼ਬਦ ਪੜ੍ਹਨੇ ਨਹੀਂ, ਬਾਣੀ ਕੰਠ ਕਰਨੀ। ਜੋਟੀਆਂ ਦੇ ਸ਼ਬਦ ਗੁਰੂ ਜਦ ਪੜਾਵੇਗਾ ਤਾਂ ਫੇਰ ਪੜੇ ਜਾਵੇਂਗੇ। ਹਾਲ ਤਾਂ ਲੋਗ ਆਖਦੇ ਹੈਨਿ ਕੂਕੇ ਰੌਲਾ ਪਾਉਂਦੇ ਹੈਨਿ। ਸੋ ਇਹ ਰੌਲਾ ਤਾਂ ਨਹੀਂ ਸੀ ਪਰ ਰੌਲਾ ਭੀ ਇਨਾਂ ਨੂੰ ਗੁਰੂ ਦਿਖਾਲ ਦੇਊਗਾ। ਗੁਰੂ ਦੇ ਘਰ ਕਿਸੇ ਬਾਤਿ ਦੀ ਕਮੀ ਨਹੀਂ॥ ਗੁਰੂ ਜੀ ਦਾ ਹੁਕਮ ਹੈ। ਰੌਲੀ ਪਵੇ ਦੇਸ ਸਭੇ ਰੁਝੇ। ਜੇ ਬਣਿ ਆਵੇ ਤਾਂ ਪੰਜ ਗ੍ਰੰਥ ਕੰਠ ਕਰਨੇ ਜ਼ਰੂਰ। ਨਹੀਂ ਤਾਂ ਜਪੁ ਜਾਪ, ਰਹਿਰਾਸ ਆਰਤੀ, ਸੋਹਿਲਾ, ਹਜ਼ਾਰੇ ਦੇ ਸ਼ਬਦ ਆਸਾ ਦੀ ਵਾਰ, ਸੁਖਮਨੀ ਸਾਹਿਬ, ਏਤਨੀ ਬਾਣੀ ਜਰੂਰ ਕੰਠ ਕਰਨੀ,