ਪੰਨਾ:ਕੂਕਿਆਂ ਦੀ ਵਿਥਿਆ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੧੯

ਇਹ ਕੰਮ ਚੌਤੀਆ ਸਾਲ ਲਗੇ ਸਰੂ ਚਾਹੀਦਾ ਹੈ ਭਾਈ ਅਗੇ ਗੁਰੂ ਦੀ ਗੁਰੂ ਜਾਣੇ॥ ਔਰ ਜੋ ਸਾਖੀਆਂ ਹੈਨ ਸੋ ਸਤਿ ਹੈ ਪਰ ਦ੍ਰਿਸ਼ਟ ਕੂਟਾ ਹੈਨ॥ ਵਿਚਾਰਨੇ ਮੈ ਫਰਕ ਹੈ। ਗੁਰੂ ਜੀ ਦੇ ਕਥਨ ਸਤਿ ਹੈਨਿ। ਪਚੀ ਸਾਲ ਮੇਂ ਗੁਰੂ ਜੀ ਦਾ ਹੁਕਮ ਥਾ ਕਿ ਸਿਖ ਹੋਵੋਗੇ। ਸੋ ਤੁਸੀਂ ਇਹ ਤਾਂ ਆਪਣੀ ਅਖੀ ਵੇਖਿਆ ਹੈ ਸਿਖ ਏਹੀ ਹੋਏ ਹੈਨ। ਅਗੇ ਜੇ ਸਿਖ ਹੁੰਦੇ ਤਾਂ ਇਉਂ ਕਿਉਂ ਆਖਦੇ। ਗੁਰੂ ਦੇ ਸਿੱਖਾਂ ਦੀ ਨਿੰਦਾ ਕਿਉਂ ਕਰਦੇ। ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਉਦਿਆਂ ਨੂੰ ਕਿਉਂ ਹਟਾਉਂਦੇ। ਮੈਂ ਭੀ ਸਿਖਾਂ ਵਿਚ ਰਹਿ ਕੇ ਡਿੱਠਾ ਹੈ ਲਾਹੌਰ ਮੈ ਤੁਸੀਂ ਭੀ ਜਾਣਦੇ ਹੋ, ਜੋ ਜੈਸੀ ਸਿਖੀ ਲਾਹੌਰ ਮੈ ਸੀ। ਮੁਸਲੀ ਲੜਕਾ ਮਾਸ ਦਾਰੂ ਆਮ, ਏਹ ਭਜਨ ਬਾਣੀ ਕਿਤੇ ਨਾਮ ਮਾਤ੍ਰ ਸੀ। ਤੁਸਾਡੀ ਏਤਨੀ ਉਮਰ ਹੋਈ ਹੈ ਐਤਨੇ ਭੋਗ ਕਿਥੇ ਪਾਉਂਦੇ ਸਨ, ਅਰ ਜਦਿ ਤਾਂ ਕੋਈ ਹਟਾਉਂਦਾ ਨਹੀਂ ਸੀ ਭੋਗਾਂ ਨੂੰ, ਹੁਣ ਹੀ ਦੇਖੋ ਭੋਗ ਕਿਤਨੇ ਕੁ ਪਾਉਂਦੇ ਹੈਨ ਬਿਨਾਂ ਨਾਮਧਾਰੀਆਂ ਤੇ, ਅਰ ਵਡੇ ੨ ਭਾਰੇ ਸਿਖ ਬਣ ਬੈਠੇ ਹੈਨ॥

ਪੁਜਾਰੀ ਮਹੰਤ ਗਰੰਥੀ ਗਿਆਨੀ ਸਾਡੇ ਲੋਕਾਂ ਨੂੰ ਕਹਿੰਦੇ ਹਨ ਤਨਖਾਹੀਆ, ਸੋ ਦੇਖ ਏਨਾਂ ਤਨਖਾਹੀਆਂ ਨੇ ਤਾਂ ਕਿਨੇ ਭੋਗ ਪੈਂਦੇ ਹਨ, ਅਤੇ ਵਡੇ ਸਿਖਾਂ ਮੈਂ ਤੁਸੀਂ ਵੇਖਦੇ ਹੋ। ਦੇਖੋ ਕਰਤਾਰ ਕੀ ਕਰਦਾ ਹੈ। ਭਜਨ ਬਾਣੀ ਤਕੜੇ ਹੋ ਕੇ ਕਰੋ। ਪ੍ਰਮੇਸ਼ਰ ਅਛੂ ਕਰੂਗਾ॥ ਜਿਥੇ ੨ ਤੂੰ ਜਾਵੇਂ ਭਾਈ ਉਥੇ ਸਭ ਸਿਖਾਂ ਨੂੰ ਸੁਣਾਇ ਦੇਣਾ॥ ਸੰਭੂਹ ਸੰਗਤ ਨੂੰ ਹੁਕਮ ਹੈ, ਅਰਜੀਆਂ ਪਾਓ, ਗੁਰੂ ਕਾ ਹੁਕਮ ਹੈ, ਚਾਹੇ ਮੋੜਨ, ਫੇਰ ਪਾਏ ਜਾਵੋ। ਇਹ ਮੇਰੀ ਅਰਦਾਸ ਤੂੰ ਦਸੀਂ ਬੀਂਹ ਦਿਨੀਂ ਪੜ ਲੈਣੀ, ਹਥ ਹਮੇਸਾਂ ਪੜੋ।

॥ਇਤਿ॥

Digitized by Panjab Digital Library/ www.panjabdigilib.org