ਟੋਰਨੀ। ਹਉਮੈਂ ਦ੍ਵੈਤ ਸ਼ਰਾ ਤੋੜਨੀ ਜਾਤ ਕੁਲ ਬਰਨ ਕੁਲ ਦੁਨਯਾ ਲਾਜ ਪਤ ਅਥਰੋ ਪਰਦੇਸੀ ਤੌਰ ਮਜ੍ਹਬ ਪੱਖ ਨਿਰੋ ਕੀ ਕਰਨਾਂ॥੮॥
ਲਿਖਤੋ ਦਿਆਲ ਸਿੰਘ ਉਪਮਾ ਭਾਈ ਹਰੀ ਸਿੰਘ, ਬਸੰਤ ਸਿੰਘ, ਸੂਰਤ ਸਿੰਘ, ਹਰਨਾਮ ਸਿੰਘ, ਨਰੈਣ ਸਿੰਘ, ਦਰਬਾਰਾ ਸਿੰਘ, ਸੋਭਾ ਸਿੰਘ, ਸੰਗਤ ਸਿੰਘ, ਲਹਿਣਾਂ ਸਿੰਘ, ਗੁਰਦਿਤ ਸਿੰਘ, ਸ਼ੇਰ ਸਿੰਘ, ਦੋਵੇਂ ਜਮੀਤ ਸਿੰਘ, ਮਸਤਾਨ ਸਿੰਘ ਰਾਗੀ, ਰਾਘੋ ਸਿੰਘ, ਸੌਣ ਸਿੰਘ, ਹਿਮਤ ਸਿੰਘ, ਈਸ਼ਰ ਸਿੰਘ, ਅਤਰ ਸਿੰਘ, ਬੂਟਾ ਸਿੰਘ, ਮੱਲ ਸਿੰਘ, ਕਾਨਾਂ ਦਿਆਲ ਸਿੰਘ, ਰਾਈਏ ਕੋਟਲਾਨੀ ਕੁਬੀ, ਹੋਰ ਸਰਬਤ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਜੀ। ਬੀਬੀ ਨੰਦਾ, ਸਾਹਿਬੋ, ਭੋਲੀ, ਸੁਖਾਂ, ਭਾਗਣ, ਉਤਮੀ, ਹੋਰ ਸਰਬਤ ਕੋ ਰਾਮ ਸਤਿ ਬੁਲਾਈ ਵਾਚਣੀ ਜੀ॥ ਅਸੀਂ ਅਨੰਦ ਹਾਂ ਸ੍ਰਬਤ ਸੰਗਤ ਦੀ ਸੁਖ ਆਨੰਦ ਸ੍ਰੀ ਗੁਰੂ ਸਾਹਿਬ ਪਾਸੋਂ ਹਮੇਸ਼ਾਂ ਮੰਗਦੇ ਹਾਂ ਸਰਬਤ ਸੰਗਤ ਦੀ॥ ਹੋਰ ਸਾਨੂੰ ਕੋਈ ਦੁਖ ਨਹੀਂ, ਇਕ ਸੰਗਤ ਦੇ ਵਿਛੋੜੇ ਦਾ ਦੁਖ ਹੈ, ਸੰਗਤਾਂ ਨੂੰ ਭੀ, ਸੋ ਜੀ ਸਾਰੇ ਗੁਰੂ ਜੀ ਅੱਗੇ ਬੇਨਤੀ ਕਰੋ ਤਾਂ ਇਹ ਦੁਖ ਕਟਿਆ ਜਾਉਗਾ। ਗੁਰੂ ਦਾ ਬਿਰਦ ਪਤਤ ਪਾਵਨ ਹੈ ਹੋਰ ਹੁਣੇ ਇਉ ਕਰੋ ਜੋ ਅਖੰਡ ਪਾਠ ਨਹੀਂ ਹੁੰਦੇ ਤਾਂ ਪਹਿਲੇ ਜਪ, ਜਾਪ ਦਾ ਪਾਠ, ਹੋਰ ਭਜਨ ਕੀਤਾ ਜਿੰਨਾਂ ਹੋਵੇ, ਨਹੀਂ ਜਪ ਜਾਪ ਤਾਂ ਜ਼ਰੂਰ ਕਰ ਲੈਣਾਂ, ਫੇਰ ਜਿਸ ਵੇਲੇ ਸੂਰਜ ਦੀਆਂ ਰਿਸ਼ਮਾਂ ਨਿਕਲਨ ਲਗਨ ਤਾਂ ਉਸ ਵੇਲੇ ਚੰਡੀ ਦਾ ਪਾਠ ਕਰਨ ਲਗਣਾ॥ ਅਰਦਾਸ ਕਰ ਕੇ ਪਾਠ ਤੋਰਨਾਂ, ਫੇਰ ਪਾਠ ਕਰ ਕੇ ਫੇਰ ਬੇਨਤੀ ਕਰਨੀ, ਹੇ ਭਗਵਤੀ ਮਾਤਾ, ਹੇ ਜਗਦੰਭਾ, ਆਦ ਅੰਤ ਦੈਂਤਾਂ