ਪੰਨਾ:ਕੂਕਿਆਂ ਦੀ ਵਿਥਿਆ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੮

ਕੂਕਿਆਂ ਦੀ ਵਿਥਿਆ

ਦਾ ਨਾਸ ਕਰਨ ਵਾਲੀ, ਹੋਰ ਜੈਸੀ ਬਣਿ ਆਵੇ ਬੇਨਤੀ ਕਰਨੀ ਹਥ ਜੋੜ ਕੇ, ਹੇ ਹਮਾਰੀ ਮਾਤਾ, ਗਉ ਭਖਸ਼ਨ ਕਰਨ ਵਾਲਿਆਂ ਦਾ ਸਭਨਾਂ ਦਾ ਨਾਸ ਕਰ। ਇਹ ਪਾਠ ਸਭੇ ਸਿੰਘ ਕਰਨ, ਕੁੜੀ ਮੁੰਡਾ, ਬੁਢਾ ਬਾਲਾ, ਸਭ ਪਾਠ ਕਰੋ, ਨਿਤਨੇਮ ਨਾਲ ਇਹ ਮੰਗ ਮੰਗੋ। ਪਾਠ ਗੁਪਤ ਕਰਨਾਂ, ਜਿਸ ਨੂੰ ਦਸਨਾਂ ਹੋਵੇ, ਗੁਪਤ ਹੀ ਦਸਣਾਂ, ਨਾਲੇ ਡੇਰੇ ਕਰਨਾਂ॥ ਨਾਲੇ ਜੋ ਡੇਰੇ ਆਵੇ ਕਿਸੇ ਦੇਸ ਦਾ ਹੋਵੇ ਉਸ ਨੂੰ ਭੀ ਆਖਣਾ ਤੂੰ ਭੀ ਆਪ ਦੇ ਦੇਸ ਤੇ ਪਿੰਡ ਜਾ ਕੇ ਇਹੋ ਪਾਠ ਕਰਾਉ॥ ਜੇ ਬਿਧ ਲਿਖੀ, ਏਸੇ ਬਿਧੀ ਸੰਜੁਗਤ ਪਾਠ ਕਰੂਗਾ ਅਰ ਜੋ ਕਰਾਊਗਾ, ਓਸ ਦਾ ਬਹੁਤ ਭਲਾ ਹੋਗਾ, ਸਤ ਕਰ ਮੰਨਣਾ। ਅਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਖੁਲੇ ਕਰਣੇ। ਇਹ ਚੰਡੀ ਦੀ ਬਾਰ ਦਾ ਪਾਠ ਸਾਰੇ ਈ ਕਰੋ। ਜਿਤਨੇ ਪੜੇ ਹੋਏ ਹੋ॥ ਕੁਛ ਬਹੁਤ ਪਾਠ ਨਹੀਂ, ਥੋੜਾ ਈ ਹੈ। ਸੰਚੀਂ ਉਤੋਂ ਪਾਠ ਕਰਨਾਂ, ਸੁਣਾਉਣਾਂ ਨਹੀਂ ਕਿਸੇ ਨੂੰ॥ ਅਰ ਇਹ ਕੋਈ ਕੁਸੰਗੀ ਨਾਂ ਸਣੇ, ਜੋ ਸਤਿਗੁਰਾਂ ਨੇ ਹੁਕਮ ਭੇਜਾ ਹੈ, ਇਸ਼ਨਾਨ ਕਰ ਕੇ ਪੜਨਾ ਏਹ ਪਾਠ॥ ਅਗੇ ਜੋ ਘੋੜੇ ਬਹੁਤ ਨਾ ਰਖਯਾ ਕਰੋ, ਦੋ ਤਿੰਨ, ਪੰਜ ਤਾਈਂ, ਸੋਹਣੇ ਛੋਟੇ ਜੇਹੇ। ਉਨ੍ਹਾਂ ਦੇ ਤਾਂ ਗਾਹਕ ਬਹੁਤੇ ਹੁੰਦੇ ਹੈਨ, ਬਧ ਘਟ ਕਰ ਕੇ ਬੇਚ ਦੇਣ, ਕਿਉਂ ਖਰਚ ਏਨਾਂ ਰਖਿਆ ਹੈ ਘੋੜਿਆਂ ਦਾ॥ ਅਗੇ ਮੈਂ ਲਿਖਿਆ ਥਾ ਸਰੂਪ ਸਿੰਘ ਭਾਦਲੇ ਵਾਲੇ ਨੂੰ, ਸੋ ਤੁਸੀਂ ਲਿਖਿਆ ਨਹੀਂ ਦਿਤੀ ਹੈ ਕਿ ਨਹੀਂ ਦਿਤੀ॥ ਜੇ ਨਹੀਂ ਦਿਤੀ ਤਾਂ ਦੇ ਦੇਣੀ। ਅਰ ਸਾਰੇ ਹੀ ਭਜਨ ਬਾਣੀ ਕਰੋ ਤਕੜੇ ਹੋ ਕੇ॥ ਅਰ ਇਹ ਹੁਕਮ ਦੇਣਾਂ ਸਭ ਨੂੰ ਜੋ ਡੇਰੇ ਆਵੇ ਉਸ ਨੂੰ ਆਖਣਾ ਭਾਈ ਜਤਨਾ ਪੁਜ ਆਵੇ ਉਤਨਾ ਪੁੰਨ ਕਰਨਾਂ, ਭੁਖੇ ਨੂੰ ਰੋਟੀ ਕਪੜਾ ਜੋੜਾ, ਕਿਸੇ ਭੇਖ ਦਾ ਹੋਵੇ, ਭਾਵੇਂ ਨਿੰਦਾ ਹੀ ਕਰਦਾ ਹੋਵੇ, ਪਰ ਲੋੜਵੰਦ ਨੂੰ ਦੇਖ ਕੇ ਉਸ ਨੂੰ ਭੀ ਦੇਣਾ ਜਿਤਨਾਂ ਕੁ ਆਪ ਤੇ ਸਰੇ, ਪੁੰਨ ਤੇ ਘਾਟਾ ਨਹੀਂ ਔਂਦਾ, ਪਰ ਦੇਣਾ ਔਖਾ ਹੈ। ਤੁਸੀਂ ਅਨੰਦ ਰਹਿਣਾ, ਜਿਸ ਨੂੰ ਏ ਪਿਆਦੇ ਔਣ ਦੇਣ,

Digitized by Panjab Digital Library/ www.panjabdigilib.org