ਹੈ। ਆਂਧੇ ਹੈਂ ਏਨਾਂ ਮੁਲਖ ਬਿਗਾੜ ਦਿਤਾ ਹੈ। ਮੈਂ ਤਾਂ ਕੁਛ ਨਹੀਂ ਕੀਤਾ, ਨ ਕਰ ਈ ਸਕਦਾ ਹਾਂ॥ ਗੁਰੂ ਜੀ ਦਾ ਖੇਲ ਰਚਿਆ ਹੋਇਆ ਹੈ, ਕੁਝ ਗੁਰੂ ਜੀ ਜਾਣੇ ਆਪਣੇ ਖੇਲ ਨੂੰ॥ ਓਥੇ ਗੁਰੂ ਲੈ ਆਊਗਾ ਤਾਂ ਬਥੇਰੇ ਬਲਾਸ ਕਰਾਂਗੇ, ਨਾਲੇ ਸੁਣਾਂਗੇ, ਹੁਣ ਸਮਾ ਐਸਾ ਹੀ ਹੈ, ਭਾਣਾ ਗੁਰੂ ਜੀ ਦਾ। ਗਿਆਨ ਗੁਣੀ ਸਭ ਬਰਲ ਗਏ। ਸਭ ਨੇ ਪ੍ਰਮੇਸ਼ਰ ਨਾਲ ਦਾਈਆ ਬੰਨ ਲਿਆ ਹੈ। ਅਗੇ ਦੇਖੋ ਜੇ ਗੁਰੂ ਜੀ ਕੀ ਦਿਖਾਲਦਾ ਹੈ। ਇਹ ਅਰਦਾਸ ਤੁਮਾਰੀ ਹੈ ਦੂਹਾਂ ਦੀ। ਬਾਬਾ ਜੀ, ਜਹੂਦੀ ਕਿਤਾਬ ਵਿਚ ਲਿਖਿਆ ਹੈ ਚਾਲੀ ਸਾਲ ਵਿਚ ਇਕ ਪਾਤਸ਼ਾਹ ਨਿਕਲੇਗਾ, ਪਹਿਲ ਕਿੜਾ ਬਰਸ ਵਿਚ ਰਹੇਗਾ। ਐਤਵਾਰ ਦੇ ਦਿਨ ਰਾਤ ਬਾਰਾਂ ਘੰਟੇ ਨੂੰ ਤਾਲੇ ਖੁਲ ਜਾਣਗੇ, ਦੋ ਸੂਰਜ ਨਿਕਲੇਗਾ, ਸਜੇ ਖਬੇ॥ ਸੁਪੈਦ ਹਾਥੀ ਬੈਕੁੰਠ ਤੇ ਆਉਗਾ ਅਸਵਾਰੀ ਨੂੰ। ਸਭ ਦੇਵਤੇ ਉਸ ਦੇ ਨਾਲ ਪੈਦਾ ਪ੍ਰਿਥੀ ਪਰ ਹੂਏ ਹੈਨ, ਸਭ ਪ੍ਰਿਥਬੀ ਨੂੰ ਇਕ ਜਾਤ ਕਰੂਗਾ। ਜਿਸ ਤਰਫ ਗੁਸੇ ਨਾਲ ਦੇਖੂਗਾ ਉਹ ਮੁਲਖ ਜਲ ਜਾਉ। ਥੋੜੇ ਰੋਜ ਵਿਚ ਪ੍ਰਿਥੀ ਪਰ ਪ੍ਰਤਾਪ ਛਾਇ ਜਾਊਗਾ॥ ਇਹ ਓਨਾਂ ਦਾ ਅਸੀ ਸਾਲ ਹੈ, ੮੦॥ ਫਿਰੰਗੀਆ ਦੀ ਕਿਤਾਬ ਵਿਚ ਲਿਖੀ ਹੈ ਇਕ ਪਾਤਸਾਹੁ ਨਿਕਲੇਗਾ ਰਾਤ ਨੂੰ ਚੋਰ ਮਾਫਕ, ਦੋ ਸੂਰਜ ਨਿਕਲੇਗੇ, ਹੋਰ ਰਾਜਾ ਇਕ ਨਾ ਰਹੂਗਾ ਅਰ ਵਾਲਇਤ ਇਕ ਦਿਨ ਪਕੜੇਗਾ, ਅਸੀ ਸਾਲ ਏਹ ਗਲ ਦਾ, ਆਦਮੀ ਸਭ ਅਗ ਵਿਚ ਜਲ ਜਾਣਾ ਹੈ, ਇਹ ਉਨਾ ਦਾ ਅਸੀ ਸਾਲ ਹੈ ॥੮੦॥ ਬ੍ਰਹਮੇ ਦੀ ਪੋਥੀ ਵਿਚ ਲਿਖਾ ਹੈ ਚਾਲੀ ਇਕ ਸਾਲ ਵਿਚ ਬਡਾ ਫ਼ਿਹਾ ਆਊਗਾ ਪਛਮ ਤੇ, ਪ੍ਰਿਥੀ ਦਾ ਓਹ ਰਾਜਾ ਹੋਇਗਾ, ਸਭ ਨੂੰ ਇਕ ਜਾਤ ਬਨਾਏਗਾ, ਬੁਤਖਾਨੇ ਸਭ ਤੋੜ ਦੇਊਗਾ, ਸਭ ਨੂੰ ਮਿਲਾਇ ਦੇਊਗਾ, ਮਾਸ ਮਛੀ ਖਾਣ ਬਾਲੇ ਸਭ ਮਰਨਗੇ, ਸੂਰਜ ਜੈਸਾ ਤੇਜ ਹੋ ਜਾਊਗਾ, ਗੋਤਮ ਏਸ ਮੁਲਕ ਤੇ ਚਲਿਆ ਜਾਊਗਾ। ਬਾਬਾ ਜੀ ਬਡੀਆਂ ੨ ਪੋਥੀਆ ਹੈਨ, ਮੈਂ ਥੋੜਾ ੨ ਹੀ ਲਿਖਿਆ ਹੈ। ੧੧॥
ਪੰਨਾ:ਕੂਕਿਆਂ ਦੀ ਵਿਥਿਆ.pdf/248
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
२४४
ਕੂਕਿਆਂ ਦੀ ਵਿਥਿਆਂ
Digitized by Panjab Digital Library/ www.panjabdigilib.org
