ਪੰਨਾ:ਕੂਕਿਆਂ ਦੀ ਵਿਥਿਆ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੭੩

ਰਾਜੀ ਅਨੰਦ ਹਾਂ। ਆਪ ਕੀ ਸੁਖ ਅਨੰਦ ਗੁਰੂ ਸਾਹਿਬ ਪਾਸੋਂ ਮੰਗਦੇ ਹਾਂ। ਬਾਬਾ ਜੀ ਰਾਜ਼ੀ ਅਨੰਦ ਹਨ; ਰੰਗੂਨ ਹਨ, ਅਸੀਂ ਮੋਰਮਈ ਹਾਂ। ਤਿਨੇ ਬਾਬੇ, ਜੁਆਹਰ ਸਿੰਘ ਤੇ ਬਰਮਾ ਸਿੰਘ॥ ਭਾਈ ਜੀਉਨ ਸਿੰਘ ਨੂੰ ਭਾਈ ਕਿਸ਼ਨ ਸਿੰਘ ਨੂੰ ਤੇ ਭਾਈ ਮੀਹਾਂ ਸਿੰਘ ਨੂੰ ਹੋਰ ਸਰਬਤ ਖਾਲਸੇ ਜੀ ਨੂੰ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਜੀ॥ ਮਾਈ ਬੀਬੀਆਂ ਨੂੰ ਰਾਮ ਸਤਿ ਕਹਿਣਾ। ਹੋਰ ਭਾਈ ਜੀ ਮਾਝੇ ਸੰਗਤ ਨੂੰ ਸਾਰੀ ਨੂੰ ਫਤੇ ਬਲੌਣੀ ਜੀ, ਅਰਦਾਸ ਭੇਜੀ ਭਾਈ ਚੂਹੜ ਸਿੰਘ ਪਾਸ ਤੁਸਾਂ ਅਪਣੀ ਸੁਖ ਅਨੰਦ ਦੀ ਅਰਦਾਸ ਭੇਜੀ ਜੀ॥੨੯॥

੨੭

ੴ ਸਤਿਗੁਰ ਪ੍ਰਸਾਦਿ॥

ਲਿਖਤੋ ਦਿਆਲ ਸਿੰਘ ਜੋਗ ਉਪਮਾ ਵਿਰਾਹੀ ਭਾਈ ਨੈਣਾ ਸਿੰਘ, ਰਤਨ ਸਿੰਘ ਉਬੋਕੀ, ਭਾਈ ਮਤਾਬ ਸਿੰਘ, ਆਲਾ ਸਿੰਘ, ਬਸਾਵਾ ਸਿੰਘ, ਬਹਾਦਰ ਸਿੰਘ ਹੋਰ ਸੰਮੂਹ ਸੰਗਤ ਉਬੋਕੀ ਨੂੰ, ਠਟੀਂ ਕਾਨ ਸਿੰਘ ਨੂੰ, ਅਰ ਭਾਈ ਪੰਜੇ ਨੂੰ, ਹੋਰ ਸਾਰੀ ਸੰਗਤ ਠਟੀ ਕੀ ਨੂੰ, ਠਰੂ ਭਾਈ ਜੀਤ ਸਿੰਘ, ਦੇਵਾ ਸਿੰਘ, ਸਾਰੀ ਸੰਗਤ ਠਰੂ ਕੀ ਨੂੰ, ਜੌਹਲੀਂ ਭਾਈ ਸਾਹਿਬ ਸਿੰਘ, ਸਾਰੀ ਸੰਗਤ ਜੌਹਲਾਂ ਕੀ ਨੂੰ, ਸਾਰੀ ਸੰਗਤ ਅੰਮ੍ਰਿਤਸਰ ਦੀ ਕੋ, ਲਾਹੌਰ ਭਾਈ ਦੇਵਾ ਸਿੰਘ ਤੇ ਸਵਾਇਆ ਸਿੰਘ, ਹੋਰ ਸਾਰੀ ਸੰਗਤ ਲਾਹੌਰ ਕੀ ਨੂੰ, ਕਕੜਾਈ ਤੇ ਭਸੀਣ ਦੀ ਸੰਗਤ ਕੋ, ਨਾਮ ਗਾਮ ਲਿਖਣੇ ਤੇ ਬਹੁਤ ਕਾਗਤ ਬਧ ਜਾਂਦਾ ਹੈ, ਸਮੂੰਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਜੀ॥ ਮਾਈ ਬੀਬੀਆਂ ਨੂੰ ਰਾਮ ਸਤਿ ਬੁਲਾਈ ਪ੍ਰਵਾਨ ਕਰਨੀ ਜੀ॥ ਹੋਰ ਜੀ ਅਸੀਂ ਅਨੰਦ ਹਾਂ ਸਭ ਤ੍ਰਾਂ ਕਰਕੇ ਸੁਖੀ ਹਾਂ। ਇਕ ਸੰਗਤ ਦੇ ਵਿਛੋੜੇ ਦਾ ਬਡਾ ਦੁਖ ਹੈ ਹਮੇਸ਼ਾਂ ਸ੍ਰੀ ਵਾਹਿਗੁਰੂ ਪਾਸੋਂ ਸੰਮੁਹ ਸੰਗਤ ਦੀ ਸੁਖ

Digitized by Panjab Digital Library/ www.panjabdigilib.org