ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੪

ਕੂਕਿਆਂ ਦੀ ਵਿਥਿਆ

ਮੰਗਦੇ ਹਾਂ॥ ਹੋਰ ਸਾਨੂੰ ਖਾਂਣ ਪੀਣ ਨੂੰ ਖੰਡ ਘਿਉ ਦੁਧ ਚਾਵਲ ਤਰਕਾਰੀ ਆਟਾ, ਪੈਨਣ ਨੂੰ ਲਠਾ ਖਾਸਾ ਬਹੁਤ ਦਿੰਦੀ ਹੈ, ਸ੍ਰਕਾਰ ਦੀ ਮੇਹਰਬਾਨੀ ਹੈ, ਜਗਹ ਭੀ ਚੰਗੀ ਹੈ, ਖੁਲੀ, ਪਰ ਵਿਛੋੜੇ ਦਾ ਬਡਾ ਦੁਖ ਹੈ, ਸੰਗਤ ਦੇ ਦਾ॥ ਇਹ ਦੁਖ ਕਟਵਾਂ ਗੁਰੂ ਜੀ ਦੇ ਬਸ, ਗੁਰੂ ਚਾਹੇ ਤਾਂ ਇਹ ਭੀ ਕਟ ਦੇਊਗਾ॥ ਹੋਰ ਭਾਈ ਖਾਲਸਾ ਜੀ ਸਾਰੀ ਸੰਗਤ ਨੂੰ ਇਹ ਹੁਕਮ ਹੈ ਜੋ ਸਭ ਨੇ ਤਾਂ ਬਾਣੀ ਕੰਠ ਕਰਨੀ ਬੁਢੇ ਬਾਲੇ ਨੇ, ਅਰ ਪਿਛਲੀ ਰਾਤ ਉਠ ਕੇ ਜਰੂਰ ਇਸ਼ਨਾਨ ਕਰਨਾ। ਜਨਾਨੇ ਮਰਦਾਨੇ ਨੇ ਜਰੂਰ ਬਾਣੀ ਕੰਠ ਕਰਨੀ। ਅਰਦਾਸ ਏਹ ਸਰਬਤ ਸੰਗਤ ਨੂੰ ਸੁਣਾਏ ਦੇਣੀ, ਜੇ ਬਣਿ ਆਵੇ ਤਾਂ ਪੰਜ ਗਰੰਥ ਕੰਠ ਕਰਨੇ॥ ਨਹੀਂ ਤਾਂ ਜਪ, ਜਾਪ, ਰਹਿਰਾਸ, ਆਰਤੀ, ਆਸਾ ਬਾਰ, ਸੁਖਮਣੀ ਜਰੂਰੀ ਕੰਠ ਕਰਨੇ, ਅਰ ਨਿਤ ਨਾਇ ਕੇ ਝਲਾਂਗੇ ਪੜਨੇ, ਅਰ ਲੜਕੇ ਲੜਕੀ ਨੂੰ ਅਖਰ ਪੜਾਉਣੇ, ਫੇਰ ਬਾਣੀ ਕੰਠ ਕਰਣੀ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਉਣਾ॥ ਜਥਾ ਸਕਤਿ ਪ੍ਰਸਾਦਿ ਕਰਨਾਂ, ਏਸ ਰੀਤੀ ਦੇ ਵਿਚ ਜੋ ਚਲੇਗਾ ਭਾਈ ਖਾਲਸਾ ਜੀ ਉਸ ਨੂੰ ਦੁਖ ਭੀ ਨਾ ਹੋਊਗਾ, ਸੈ ਉਪਾਧਾਂ ਉਸ ਦੇ ਸਿਰੋਂ ਟਲ ਜਾਣਗੀਆਂ। ਇਹ ਬਚਨ ਮੇਰੇ ਜਰੁਰ ਮੰਨਣੇ, ਏਹ ਨਫ਼ੇ ਬਡੇ ਦਾ ਕੰਮ ਹੈ। ਦੇਖੋ ਭਜਨ ਬਾਣੀ ਦਾ ਐਸਾ ਪ੍ਰਤਾਪ ਹੈ, ਅਸੀ ਕੈਦ ਤਾਂ ਹੋਇ ਗਏ, ਕਿਤੇ ਕਰਮ ਨੇ ਕਰਾਇ ਦਿਤੇ ਸਾਡੇ ਨੇ, ਹੋਰ ਕਿਸੇ ਨੂੰ ਕੀ ਆਖਣਾ ਹੈ, ਪਰ ਏਥੇ ਭੀ ਸਾਨੂੰ ਤਾਂ ਬਡਾ ਸੁਖ ਹੈ॥ ਬਾਣੀ ਜਰੂਰ ਸਭ ਨੇ ਕੰਠ ਕਰਨੀ॥ ਰਾਤ ਨੂੰ ਅਕਠੇ ਹੋ ਕੇ ਬਾਣੀ ਕੰਠ ਕਰਨੀ॥ ਸਬਦ ਜੋਟੀਆਂ ਨਾਲ ਪੜਨੇ। ਦੇਖੋ ਸਮਾਂ ਐਸਾ ਈ ਹੈ॥ ਮੂਰਖ ਲੋਗ ਆਂਧੇ ਹੈਨ ਏਹ ਰੌਲਾ ਪਾਉਂਦੇ ਹੈਨ। ਏਹ ਰੌਲਾ ਤਾਂ ਨਹੀਂ, ਦੇਖੋ ਏਨਾਂ ਲੋਕਾਂ ਨੂੰ ਗੁਰੂ ਰੌਲਾ ਭੀ ਦਿਖਾਲ ਦੇਊਗਾ, ਗੁਰੂ ਦੇ ਘਰ ਸਭ ਕੁਛ ਬਥੇਰਾ ਹੈ, ਕਿਸੇ ਬਾਤ ਦੀ ਕਮੀ ਨਹੀਂ॥ ਨਾਰਲੀ ਬਾਲੀ ਸੰਗਤ ਕੇ ਬੀ ਸ੍ਰਬ ਕੋ ਫਤੇ ਬੁਲਾ ਦੇਣੀ ਮੇਰੀ॥

Digitized by Panjab Digital Library/ www.panjabdigilib.org