ਪੰਨਾ:ਕੂਕਿਆਂ ਦੀ ਵਿਥਿਆ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਕੂਕਿਆਂ ਦੀ ਵਿੱਥਿਆ

ਕਿਸੇ ਵਿਦਵਾਨ ਮਹਾਤਮਾ ਪਾਸੋਂ ਪ੍ਰਾਪਤ ਕੀਤੀ ਸੀ ਜਿਸ ਦਾ ਅਸਰ ਆਪ ਦੇ ਪੁੱਤ੍ਰਾਂ ਦੀ ਸਰਲ ਲਿਖਤ ਤੋਂ ਪ੍ਰਤੀਤ ਹੁੰਦਾ ਹੈ। ਪਿਤਾ-ਪੁਰਖੀ ਕਿੱਤੇ ਵਿਚ ਨਿਪੁਣਤਾ ਪ੍ਰਾਪਤ ਕਰਨ ਲਈ ਆਪ ਨੇ ਲਕੜੀ ਤੇ ਉਸਾਰੀ ਦਾ ਕੰਮ ਸਿੱਖਿਆ। ਪਰ ਆਪ ਦੀ ਚੜ੍ਹਦੀ ਜਵਾਨੀ ਵੇਲੇ ਸਿੱਖ ਰਾਜ ਚੜ੍ਹਦੀਆਂ ਕਲਾਂ ਵਿਚ ਸੀ ਅਤੇ ਹਰ ਇਕ ਸਡੌਲ ਤੇ ਦਿਲ ਵਾਲੇ ਗੱਭਰੂ ਲਈ ਖਾਲਸਾ ਫੌਜ ਵਿਚ ਤਰੱਕੀ ਦੀਆਂ ਆਸਾਂ ਉਮੈਦਾਂ ਨਾਲ ਭਰੀ ਨੌਕਰ ਇਕ ਚੋਖੀ ਖਿੱਚ ਦਾ ਕਾਰਣ ਹੁੰਦੀ ਸੀ।

ਭਾਈ ਰਾਮ ਸਿੰਘ ਦੀ ਉਮਰ ੨੧ ਕੁ ਵਰ੍ਹਿਆਂ ਦੀ ਸੀ ਕਿ ਸੰਮਤ ੧੮੯੩ (ਮੰਨ ੧੮੩੬-੭ ਈਸਵੀ)[1] ਵਿਚ ਆਪ ਦੀ ਵੱਡੀ ਭੈਣ ਬੀਬੀ ਸਾਹਿਬ ਕੌਰ ਆਪਣੇ ਪਤੀ ਕਾਬਲ ਸਿੰਘ ਰਾਇਪੁਰੀਏ ਨਾਲ ਭੈਣੀ ਆਈ। ਕਾਬਲ ਸਿੰਘ ਲਾਹੌਰ ਮਹਾਰਾਜੇ ਦੇ ਤੋਪਖ਼ਾਨੇ ਵਿਚ ਗੋਲਾ-ਅੰਦਾਜ਼ ਤੋਂ ਪਚੀ ਤੇ ਇਕ ਉੱਘਾ ਨਿਸ਼ਾਨਚੀ ਸੀ। ਇਸ ਦੀ ਪ੍ਰੇਰਨਾ ਨਾਲ ਭਾਈ ਰਾਮ ਸਿਘ ਭੀ ਲਾਹੌਰ ਚਲਾ ਗਿਆ ਤੇ ਕੰਵਰ ਨੌ-ਨਿਹਾਲ ਸਿੰਘ ਦੇ ਤੋਪਖ਼ਾਨੀ ਡੇਰੇ ਵਿਚ ਸਵਾਰ ਜਾ ਭਰਤੀ ਹੋਇਆ। ਏਸ ਪਲਟਣ ਵਿਚ ਬਾਬਾ ਕਾਨ੍ਹ ਸਿੰਘ, ਜੋ ਬਾਦ ਵਿਚ ਭਾਈ ਰਾਮ ਸਿੰਘ ਦੇ ਨਿਕਟ ਵਰਤੀ ਸੰਗੀਆਂ ਤੇ ਸੂਬਿਆਂ ਵਿਚੋਂ ਹੋਇਆ ਹੈ, ਇਸ ਵੇਲੇ ਹਵਲਦਾਰ ਸੀ। ਇਹ ਪਿੰਡ ਚੱਕ ਕਲਾਂ ਰਿਆਸਤ ਮਲੇਰ ਕੋਟਲਾ ਦੇ ਰਹਿਣ ਵਾਲਾ ਸੀ।

  1. 'ਕੂਕਿਆਂ ਦੇ ਫਿਰਕੇ ਦੀ ਸੰਖੇਪ ਵਿਥਿਆ' ਵਿਚ ਲਿਖਿਆ ਹੈ ਕਿ ਰਾਮ ਸਿੰਘ ਸੰਨ ੧੮੪੪ ਵਿਚ ਨੌਨਿਹਾਲ ਸਿੰਘ ਦੀ ਪਲਟਣ ਵਿਚ ਸਵਾਰ (ਘੋੜ-ਚੜ੍ਹਾ) ਭਰਤੀ ਹੋਇਆ ਸੀ। ਪਰ ਕੰਵਰ ਨੌ-ਨਿਹਾਲ ਸਿੰਘ ੬ ਨਵੰਬਰ ੧੮੪੦ ਨੂੰ ਚੜ੍ਹਾਈ ਕਰ ਗਿਆ ਸੀ ਇਸ ਲਈ ਇਹ ਤਾਰੀਖ ਸ਼ੱਕੀ ਹੋ ਜਾਂਦੀ ਹੈ। ਹੋ ਸਕਦਾ ਹੈ ਕਿ ਪਲਟਣ ਦਾ ਨਾਮ ਪਿੱਛੋਂ ਭੀ ਉਹ ਹੀ ਰਿਹਾ ਹੋਵੇ, ਪਰ ਇਹ ਗੱਲ ਯਕੀਨੀ ਨਹੀਂ ਹੈ। ਉੱਪਰ ਵਿਚਕਾਰ ਦਿੱਤੀ ਹੋਈ ਤਾਰੀਖ ਬਸੰਤ ਨੰਬਰ (ਸਤਿਜੁਗ, ਭੈਣੀ) ੨੨ ਮਾਘ ਸੰਮਤ ੧੮੮੬ ਅਨੁਸਾਰ ਹੈ। +ਬਿਆਨ ਕਾਨ੍ਹ ਸਿੰਘ, ਜੇ ਡਬਲਯੂ. ਮੈਕਨੈਬ ਦੇ ਸਾਮ੍ਹਣੇ, ਅਲਾਹਾਬਾਦ, ੨੫ ਅਪ੍ਰੈਲ, ੧੮੭੨।