ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੮੧

ਹੋਰ ਜੇ ਕੋਈ ਸਾਡੀ ਚਿਠੀ ਆਵੇ ਤਾਂ ਤੁਸੀਂ ਲੈ ਲੈਣੀ, ਲੈ ਕੇ ਜਿਸ ਦੀ ਹੋਵੇ ਓਥੇ ਪੁਚਾ ਦੇਣੀ ਇਹ ਅਰਦਾਸ ਦੇਣੀ ਉਵਾਲੇ ਮਸਤਾਨ ਸਿੰਘ ਨੂੰ॥੩੩॥

੩੧

੧ਓ ਸਾਤਿਗੁਰ ਪ੍ਰਸਾਦਿ॥

ਲਿਖਤੋ ਜੋਗ ਭਾਈ ਮਹਾਂ ਸਿੰਘ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਵਾਨ ਕਰਨੀ॥ ਹੋਰ ਭਾਈ ਅਸੀਂ ਹਰ ਤਰਾਂ ਕਰਕੇ ਅਨੰਦ ਹੈ। ਇਕ ਦੁਖ ਸੰਗਤ ਦੇ ਵਿਛੋੜੇ ਦਾ ਹੈ ਸੋ ਇਹ ਭੀ ਗੁਰੂ ਜੀ ਮੇਟ ਦੇਊਗਾ, ਉਮੈਦ ਰਖਦੇ ਹਾਂ ਗੁਰੂ ਜੀ ਦੇ ਚਰਨਾਂ ਵਿਚ॥ ਅਗੇ ਜੋ ਗੁਰੂ ਨੂੰ ਭਾਵੇ। ਹੋਰ ਭਾਈ ਜਦ ਤੂੰ ਮੁਲਕ ਮੈਂ ਜਾਵੇਂ ਤਾਂ ਸ਼ਆਲੀ, ਬੁਰਜ, ਮਰਾਣੇ, ਬਰਿਆਹੀ, ਸੋਹਲੀ, ਉਬੋਕੀ, ਠਰੂ,ਨਾਰਲੀ, ਬਰਮਾਲੀਪੁਰ ਸਾਰੇ ਸਿੰਘਾਂ ਨੂੰ ਸਾਡੀ ਹਥ ਜੋੜ ਕੇ ਫਤੇ ਬੁਲਾਉਣੀ। ਮਾਈ ਬੀਬੀਆਂ ਨੂੰ ਰਾਮ ਸਤਿ ਬਲੌਣੀ ਬਹੁਤ ਕਰਕੇ ਸਰਬਤ ਨੂੰ, ਅਰ ਆਖਣਾ ਭਜਨ ਬਾਣੀ ਕਰੋ ਤਕੜੇ ਹੋ ਕੇ॥ ਅਰ ਸਤਿ-ਸੰਗੀ ਨੌਕਰ ਕੋਈ ਨਾ ਹੋਵੇ, ਜੋ ਨੌਕਰ ਹੋਊਗਾ ਸੋ ਬਹੁਤ ਦੁਖੀ ਹੋਊਗਾ, ਸਤਿ ਕਰ ਕੇ ਮੰਨਣਾ॥ ਮੈ ਇਹ ਬਾਤਿ ਝੂਠੀ ਨਹੀਂ ਲਿਖੀ॥ ਹੁਣ ਅਗੇ ਬਾਲੀ ਬਾਤ ਨਹੀਂ। ਹੁਣ ਤੇ ਇਨ ਕੇ ਨਾਸ ਕਾ ਸਮਾਂ ਹੈ। ਗੁਰੂ ਜੀ ਦਾ ਹੁਕਮ ਹੈ ਅਥ ਸਮਾ ਆਇ ਪੁੰਨਾਂ ਹੈ, ਅਗੇ ਭਾਈ ਗੁਰੁ ਜਾਣੇ, ਗੁਰੂ ਬੇਅੰਤ ਹੈ। ਹੋਰ ਭਾਈ ਮੀਹਾਂ ਸਿੰਘ, ਤੈਂ ਇਹ ਬਾਤ ਅਛੀ ਨਾ ਕੀਤੀ ਜੋ ਰੰਡੀ ਦਾ ਸੰਗ ਕੀਤਾ॥ ਤੂੰ ਘਰ ਰਹਿੰਦਾ, ਤੈਨੂੰ ਘਾਟਾ ਥੀ॥ ਰੰਡੀ ਦੇ ਸੰਗ ਤੇ ਇਕ ਤਾਂ ਸਰੀਰ ਨੂੰ ਦੁਖ ਲਗ ਜਾਂਦਾ ਹੈ, ਇਕ ਪੈਸਾ ਬਰਬਾਦ ਹੋਇ ਜਾਂਦਾ ਹੈ, ਇਕ ਧਰਮ ਜਾਂਦਾ ਹੈ, ਇਕ ਲੋਕਾਂ ਮੇਂ ਬਹੁਤ ਭੰਡੀ ਹੁੰਦੀ ਹੈ। ਬੇਸਵਾ ਲੋਕ ਜੋ ਹਨ, ਇਨ ਪਾਸ ਭੰਗੀ, ਮੁਸਲ