ਸਭ ਆਉਂਦੇ ਹੈਨ, ਜੋ ਮਨੁਖ ਇਨ ਕਾ ਸੰਗ ਕਰਦਾ ਹੈ ਸੋ ਹਿੰਦੂ ਨਹੀਂ ਰਹਿੰਦਾ॥ ਗੁਰੁ ਜੀ ਕਾ ਕਹਿਣਾ ਹੈ ਹੋਰ ਕਿਸੇ ਮੁਸਲਮਾਨ ਨਹੀਂ ਹੁੰਦਾ, ਸੰਗ ਕਰੇ ਤੇ ਮੁਸਲਮਾਨ ਹੋਇ ਜਾਂਦਾ ਹੈ, ਸੋ ਭਾਈ ਗੋਰੇ, ਬ੍ਰਹਮੇ, ਕੁਰੰਗੀ ਮਸਲੇ ਇਹ ਸਭ ਏਕੋ ਜੇਹੇ ਹੈਨ। ਅਰ ਜੇ ਤੂੰ ਘਰ ਗਿਆ ਤੇ ਘਰ ਮੇਂ ਘਰ ਦੀ ਸਿਖਨੀ ਨਾਲ ਸਪਰਸ ਹੋਆ ਤਾਂ ਉਸ ਨੂੰ ਭੀ ਬੀਮਾਰੀ ਹੋਇ ਜਾਊ, ਜੇ ਨਾ ਕੀਤਾ ਤਾਂ ਭੀ ਦੋਸ਼ ਹੈ, ਜੇ ਕੀਤਾ ਤਾਂ ਉਸ ਨੂੰ ਬੀਮਾਰੀ ਹੋਇ ਗਈ ਤਾਂ ਭੀ ਬਡਾ ਗਜ਼ਬ ਹੈ॥ ਤੈਂ ਬਡੀ ਗਾਫਲੀ ਕੀਤੀ ਏਸ ਬਾਤਿ ਦੀ। ਹਰ ਤ੍ਰਾਂ ਸੇ ਲਚਾਰੀ ਹੈ॥ ਹੋਰ ਭਾਈ ਤੂੰ ਮੋਰਮਈ ਨੂੰ ਨਾ ਜਾਹਿ, ਮੋਰਮਈ ਸੁਖ ਸਾਂਦ ਹੈ, ਬਡਾ ਅਨੰਦ ਹੈ। ਏਥੋਂ ਸਿੰਘ ਅਜੇ ਹੁਣੇ ਗਏ ਹੈਂ, ਮੋਰਮਈ ਤੇ ਆ ਕੇ। ਅਪ੍ਰੈਲ ਦੀ ਸਤਾਈ ਤਾਰੀਖ਼ ਨੂੰ ਏਬੋਂ ਗਏ ਹੈਨ॥ ਅਰ ਹੁਣ ਮਹੀਨੇ ਤੇ ਏ ਬੜੀ ਤਕੜਾਈ ਰਖਦੇ ਹੈਨ ਆਪਣੇ ਲੋਕਾਂ ਦੀ, ਕੇ ਜਾਣੇ ਏਨਾਂ ਨੂੰ ਕੀ ਦਿਸ ਪਿਆ ਹੈ॥ ਸੋ ਤੂੰ ਮੋਰਮਈ ਨਾ ਜਾਹਿ, ਤੂੰ ਦੇਸ ਨੂੰ ਜਾਹਿ, ਮੋਰਮਈ ਸੁਖ ਅਨੰਦ ਹੈ। ਏਨਾਂ ਲੋਕਾਂ ਨੂੰ ਇਹ ਬੜਾ ਭਰਮ ਹੈ, ਜੋ ਕੋਈ ਮੇਰੇ ਸਰੀਰ ਨੂੰ ਮਿਲ ਜਾਵੇਗਾ ਤਾਂ ਏਹ ਅਰਦਾਸ ਭੇਜ ਕੇ ਹਮਾਰੇ ਲੋਕਾਂ ਨੂੰ ਮਰਵਾਇ ਦੇਊਗਾ। ਏਸ ਦੇ ਆਦਮੀ ਬਹੁਤ ਹੈਨ ਪਿਛੇ, ਅਰ ਮਰਨ ਮਾਰਨ ਤੇ ਡਰਦੇ ਭੀ ਨਹੀਂ। ਤੈਨੂੰ ਖਬਰ ਹੈ ਕਿ ਨਹੀਂ ਪਿਛੇ ਕੁਛ ਥੋੜਾ ਜੇਹਾ ਦੰਗਾ ਕੀਤਾ ਸੀ, ਮੈਂ ਤਾਂ ਕੁਛ ਨਹੀਂ ਕਰਦਾ ਪਰ ਏਨਾਂ ਨੂੰ ਏਨਾਂ ਦੀ ਕਰਨੀ ਦਾ ਭੈ ਬਹੁਤ ਮਾਰਦਾ ਹੈ ਸਾਡੇ ਬਲੋਂ॥ ਏ ਸਾਡੀ ਬਹੁਤ ਤਕੜਾਈ ਰਖਦੇ ਹੈਨ ਅੰਦਰੋਂ॥ ਉਪਰ ਤੇ ਖਾਤਰ ਦਾਰੀ ਭੀ ਬਡੀ ਰਖਦੇ ਹੈਂ॥ ਹੋਰ ਭਾਈ ਮੀਹਾਂ ਸਿੰਘ ਜੇ ਤੂੰ ਨੌਕਰੀ ਛਡ ਦੇ ਤਾਂ ਅਛਾ ਹੈ, ਹੁਣ ਨੌਕਰੀ ਦਾ ਸਮਾਂ ਨਹੀਂ ਬਡੇ ਅਧਮੂਲ ਦਾ ਸਮਾ ਹੈ ਹੁਣ ਤੇ॥ ਗੁਰੂ ਜੀ ਨੇ ਲਿਖਾ ਹੈ, ਮੈਂ ਆਪਣੇ ਮਨ ਤੇ ਨਹੀਂ ਆਖਦਾ, ਅਗੇ ਭਾਈ ਗੁਰੂ ਦੀ ਗੁਰੂ ਜਾਣੇ, ਗੁਰੂ ਬੇਅੰਤ ਹੈ॥ ਦੇਸ ਜਾ ਕੇ ਅਛੀ