ਤਰਹ ਬਿਮਾਰੀ ਦਾ ਇਲਾਜ ਕਰਨਾ ਤਾਂ ਘਰ ਮੇਂ ਸਪਰਸ਼ ਕਰਨਾ ਜੋ ਘਰ ਮੈ ਨਾਂ ਬਿਮਾਰੀ ਹੋਇ ਜਾਵੇ॥ ਜੇ ਘਰ ਮੇਂ ਬਿਮਾਰੀ ਹੋਏ ਗਈ ਤਾਂ ਬਹੁਤ ਬੁਰੀ ਬਾਤ ਹੈ। ਅਗੇ ਤੂੰ ਸਿਆਨਾਂ ਹੈ, ਜਿਸ ਤਰਹ ਤੈਨੂੰ ਅਛੀ ਲਗੇ ਸੋ ਕਹੀਂ॥ ਸਿਆਮ ਸਿੰਘ ਹੋਰਾਂ ਭੀ ਲਿਖਾ ਹੈ ਜੋ ਸਾਡੇ ਪਾਸੋਂ ਮੀਹਾਂ ਸਿੰਘ ਜ਼ੋਰਾਵਰੀ ਚਲਿਆ ਗਿਆ ਹੈ॥ ਓਹਨਾਂ ਦਾ ਕਹਿਨਾ ਕਿਉਂ ਨਾ ਮੰਨਿਆ। ਨੌਕਰੀ ਮੈ ਬਡਾ ਦੁਖ ਹੈ, ਤੈਨੂੰ ਤੇ ਘਰ ਮੇਂ ਕੋਈ ਘਾਟਾ ਨਹੀਂ ਥਾ। ਹੋਰ ਭਾਈ ਸਿਆਮ ਸਿੰਘ ਨੂੰ, ਹੋਰ ਸਰਬਤ ਨੂੰ ਬਹੁਤ ਕਰਕੇ ਫਤੇ ਬੁਲੌਣੀ॥ ਭਾਈ ਮੀਹਾਂ ਸਿੰਘ ਹੁਣ ਬਾਣੀ ਕੰਠ ਕਰਨੀ ਅਰ ਭਜਨ ਕਰਨਾਂ। ਰੰਡੀਂ ਮੁੰਡੀਂ ਤੇ ਬਹੁਤ ਕਰਕੇ ਬਚਨਾਂ। ਇਹ ਤਾਂ ਨਿਰਾ ਘਾਟੇ ਦਾ ਹੀ ਥਾਂਉਂ ਹੈ, ਨਫਾ ਕੋਈ ਭੀ ਨਹੀਂ॥ ਭਲਾ, ਭੁਲਾ ਸੋ ਭੁਲਾ, ਅਗੇ ਤਗੜਾ ਰਹਿਣਾ, ਅਰ ਗੁਰੂ ਜੀ ਅਗੇ ਬੇਨਤੀ ਕਰ ਕੇ ਬਖਸ਼ਾਉਣਾ ਗੁਰੂ ਜੀ ਪਾਸੇ ਤੇ॥ ਜੇ ਤੂੰ ਦੇਸ ਨੂੰ ਜਾਮੇਂ ਤਾਂ ਭਾਈ ਭੈਨੀਂ ਭੀ ਸੁਖ ਅਨੰਦ ਦੀ ਖਬਰ ਦੇਂਦੇ ਜਾਣਾਂ ਅਰ ਭੈਣੀ ਸਰਬਤ ਨੂੰ ਸਾਡੀ ਫਤੇ ਗਜਾਉਣੀਂ। ਆਖਣਾ ਜੋ ਲਾਲ ਸਿੰਘ ਹੋਰਾਂ ਨੂੰ ਅਰਦਾਸ ਨਹੀਂ ਦਿਤੀ, ਉਸ ਦਿਨ ਅਰਦਾਸ ਦੇਣੀ ਬੜੀ ਲਾਚਾਰੀ ਸੀ, ਦੇ ਨਹੀਂ ਥੀ ਹੁੰਦੀ ਤਾਂ ਨਹੀਂ ਦਿਤੀ, ਅਰ ਹੋਰ ਭਾਈ ਤੋਂ ਦਮੜੇ ਕਾਸਨੂੰ ਦੇਣੇ॥ ਸਾਨੂੰ ਖਾਣ ਨੂੰ ਰਸਦ ਬਹੁਤ ਮਿਲਦੀ ਹੈ, ਤੂੰ ਬਰਤ ਲੈ ਭਾਈ ਮਹਾਂ ਸਿੰਘ॥ ੩੪ ॥
ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਜੋਗ ਉਪਮਾ ਭਾਈ ਬਘੇਲ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬਲਾਈ ਬਾਚਣੀ। ਹੋਰ ਭਾਈ ਜੋ ਅਸਾਂ ਲਿਖਿਆ ਹੈ ਏਸ ਕਾਗਜ਼ ਉਤੇ ਸੋ ਤੂੰ ਸਾਨੂੰ ਏਸ ਲਿਖੇ