ਪੰਨਾ:ਕੂਕਿਆਂ ਦੀ ਵਿਥਿਆ.pdf/299

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੯੫

ਨੂੰ ਕੌਣ ਅੱਛਾ ਲਗਦਾ ਹੈ। ਪਰ ਹਮੇਸ਼ਾਂ ਇਹ ਭੰਡੀ ਸਾਡੇ ਹੀ ਮਗਰ ਨਹੀਂ ਰਹਿਣੀ, ਹੁਣ ਦੇਖ ਲੈਣਾ ਕੀ ਰੰਗ ਖੁਲਦਾ ਹੈ, ਸਮਾਂ ਤੇ ਆਏ ਪੁਜਾ ਹੈ ਅਗੇ ਗੁਰੂ ਦੀ ਗੁਰੂ ਜਾਣੇ॥ ਹੋਰ ਸਾਰੀ ਸੰਗਤ ਨੂੰ ਇਹ ਹੁਕਮ ਹੈ ੜੀ ਨੂੰ ਵੀ ਤੇ ਨਾਲੇ ਮਨੁਖਾਂ ਮੁੰਡਿਆਂ ਨੂੰ, ਜੋ ਸਭ ਨੇ ਚੰਡੀ ਦੀ ਬਾਰ ਦਾ ਪਾਠ ਕਰਨਾ, ਜੋ ਉਗ੍ਰਦਤੀ ਦਾ ਚਲਿਤ੍ਰਾਂ ਦੁਹਾਂ ਦਾ ਹੋਵੇ॥ ਜੇ ਬਹੁਤ ਨਾ ਹੋਵੇ ਤਾਂ ਚੰਡੀ ਦੀ ਬਾਰ ਦਾ ਤੇ ਜ਼ਰੂਰ ਕਰਨਾ ਸਵੇਰੇ ਸੂਰਜ ਚੜੇ ਤੇ ਅਗੇ ਪਾਠ ਤੋਰਨਾਂ ਅਰ ਬੇਨਤੀ ਏਹ ਕਰਨਾ ਪਾਠ ਤੋਰਨ ਲਗੇ ਭੀ ਤੇ ਪਾਠ ਕਰਕੇ ਬੀ। ਹੇ ਭਗਵਤੀ ਮਾਤਾ, ਇਹ ਦਾਨ ਦੇਹ ਜੋ ਮੇਰੇ ਸਰੀਰ ਬਿਖੇ ਜੋ ਖੋਟੇ ਸਭਾਉ ਹੈਨ ਅਰ ਬਾਹਰ ਤੇ ਜੋ ਖੋਟੇ ਸੁਭਾਉ ਵਾਲੇ ਦੁਖ ਦੇਣ ਵਾਲੇ ਹੈ ਏਨਾਂ ਦਾ ਸਭਨਾਂ ਦਾ ਨਾਸ ਕਰੀਂ, ਤੇ ਸਕਿਤ ਮਾਤਾ, ਨਿਤ ਨੇਮ ਨਾਲ ਪਾਠ ਕਰਨਾ, ਏਹੁ ਮੰਗ ਮੰਗਣੀ ਜੋ ਪਿਛੇ ਲਿਖੀ ਹੈ ਅਛਾ ਲਾਭ ਹੋਗਾ ਸਤਿ ਕਰਕੇ ਮੰਨਣਾ ਜਾਨਣਾ ਅਰ ਭਗੌਤੀਆਂ ਦਾ ਜਾਪ ਕਰਨਾਂ ਸਭ ਨੇ ਜਿਤਨਾਂ ਹੋਵੇ, ਸੌ ਦਾ ਤੇ ਗੁਰੂ ਜੀ ਨੇ ਬਡਾ ਮਹਾਤਮ ਲਿਖਾ ਹੈ, ਸਠ ਹੋਣ ਜਾਂ ਚਾਲੀ ਹੋਣ, ਪੰਝੀ ਤੇ ਘਟ ਨਹੀਂ ਕਰਨਾਂ। ਸਿਰੀ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਭ ਥਾਈਂ ਹੋਇ ਸਹਾਇ।। ਅਰ ਸਭ ਨੇ ਬਾਨੀ ਕੰਠ ਕਰਨੀ, ਪੰਜ ਗਰੰਥ ਤਾਂਈ, ਨਾ ਹੋਵੇ ਤਾਂ ਜਪੁ, ਰਹਿਰਾਸ, ਆਰਤੀ, ਸੋਹਿਲਾ, ਹੋਰ ਜੇ ਸੁਖਮਨੀ, ਆਸਾ ਦੀ ਵਾਰ॥ ਪਹਿਲੇ ਤੇ ਸ਼ਨਾਨ ਕਰ ਕੇ ਬਾਣੀ ਪੜਨੀ, ਜਿਨੀ ਕੰਠ ਹੋਵੇ, ਫੇਰ ਭਜਨ ਕਰਨਾਂ, ਤੁਰਦੇ, ਫਿਰਦੇ, ਕੰਮ ਕਰਦੇ। ਜੇ ਕੰਮ ਤੇ ਬੇਲ ਹੋਵੇ ਤਾਂ ਕਲੇ ਬੈਠ ਕੇ ਭਜਨ ਬਾਣੀ ਕਰਨਾਂ, ਅਰ ਇਸ਼ਨਾਨ ਸਵਾ ਪਹਿਰ ਦਾ ਤੇ ਬਡਾ ਈ ਮਹਾਤਮ ਹੈ ਪਰ ਫੇਰ ਜਿਥੇ ਤਾਂਈ ਪੁਜੇ, ਸਵਾ ਪਹਿਰ, ਚਾਰ ਘੜੀ, ਦੋ ਘੜੀ ਪਹਿ ਪਾਟੀ ਤੇ ਤਾਂ ਜਰੁੂਰ ਹੀ ਕਰਨਾਂ॥ ਸਾਲ ੧੯੩੭॥ ਚੇਤ ਸੁਦੀ ੧੧॥ ਚਿਠੀ ਇਹ ਭੀ ਤੁਮਾਰੀ ਅਰਦਾਸ ਹੈ ਦੋਹਾਂ ਦੀ॥ ਸੁਚੇਤੇ ਜਾ ਕੇ ਨੌਣਾਂ, ਆ ਕੇ