ਪੰਨਾ:ਕੂਕਿਆਂ ਦੀ ਵਿਥਿਆ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੩੦੦

ਕੂਕਿਆਂ ਦੀ ਵਿਥਿਆ

੪੧

ੴ ਸਤਿਗੁਰ ਪ੍ਰਸਾਦਿ॥

ਲਿਖਤਮ ਮਾਲਾ ਸਿੰਘ ਤੇ ਬਾਬਾ ਜੀ ਨਿਰਬਾਣ ਜੀ ਸੌ ਸਹੰਸ੍ਰ ਮ੍ਰਿਗ ਰਾਜ ਜੀ ਉਜਲ ਦੀਦਾਰ ਨਿਰਮਲ ਬੁਧ ਸ੍ਰੀ ਸਰਬ ਉਪਮਾ ਯੋਗ ਭਾਈ ਸਾਹਿਬ ਸਿਆਮ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਜੀ॥ ਹੋਰ ਏਥੇ ਸੁਖ ਅਨੰਦ ਹੈ॥ ਦੀਨਾਂ ਕੇ ਦਿਆਲ ਬਹੁਤ ਰੰਗ ਵਿਚ ਹੈ, ਰਾਜੀ ਖੁਸ਼ੀ ਹੈਨ ਆਪ ਕੀ ਸੁਖ ਅਨੰਦ ਚਾਹੁੰਦੇ ਹਾਂ ਗੁਰੂ ਸਚੇ ਪਾਸੋਂ॥ ਗੁਰੂ ਦਵਾਰੇ ਬਾਬਾ ਜੀ ਪਾਸ ਖਬਰ ਭੇਜ ਦੇਣੀ ਸੁਆਮੀ ਦੀ ਤੇ ਮੇਰਾ ਬਾਬੇ ਦੇ ਚਰਨਾਂ ਉਤੇ ਸੀਸ ਰਖ ਕੇ ਮਥਾ ਟੇਕਣਾ ਜੀ॥ ਹੌਰ ਭਾਈ ਜੀਉਣ ਸਿੰਘ ਨੂੰ ਤੇ ਕਿਸ਼ਨ ਸਿੰਘ ਨੂੰ ਤੇ ਮੀਹਾਂ ਸਿੰਘ, ਇੰਦਰਾ ਸਿੰਘ ਨੂੰ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਣੀ ਜੀ॥ ਮਾਈਆਂ ਬੀਬੀਆਂ ਨੂੰ ਰਾਮ ਸਤਿ ਕਹਿਣੀ ਹੋਰ ਜਿਥੇ ਜਿਥੇ ਸਿੰਘ ਹਨ ਨੇੜੇ ਸਰਬਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਵਾਨ ਕਰਨੀ ਜੀ, ਅਰਦਾਸ ਦੀ ਉਤ੍ਰ ਛੇਤੀ ਭੇਜਣਾ ਜੀ॥ ਲਫਾਫੇ ਉਤੇ ਅੰਗਰੇਜ਼ੀ ਲਿਖਣਾ, ਚਿਠੀ ਕਲਕਤੇ ਹੋ ਕੇ ਪਹੁੰਚੇ ਮੋਰਮਈ ਮਕਾਨ ਹਰੀ ਪਾਂਡੇ ਪਾਸ॥ ਫੇਰ ਮੈਨੂੰ ਪਹੁੰਚ ਜਾਵੇਗੀ। ਹੋਰ ਮੀਹਾਂ ਸਿੰਘ ਪਹੁੰਚਦੇ ਹੀ ਸੁਖ ਅਨੰਦ ਦੀ ਖਬਰ ਹੋਰ ਦੇਸ ਦੇ ਹਵਾਲ ਦੀ ਖਬਰ ਭੇਜਣੀ। ਹੋਰ ਜੀ ਭਾਈ ਪੁਲਾ ਰਾਮ ਦੀ ਬਹੁਤ ਕਰਕੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪਰਵਾਨ ਕਰਨੀ ਜੀ।। ਚਿਠੀ ਲਿਖੀ ਭਾਦ੍ਰੋ ਦਿਨ ੧੧॥ ਸੰਮਤ ੧੯੩੯ ੬੪॥

੪੨

ੴ ਸਤਿਗੁਰ ਪ੍ਰਸਾਦਿ॥

ਲਿਖਤੁਮ ਦਿਆਲ ਸਿੰਘ ਉਜਲ ਦੀਦਾਰ ਨਿਰਮਲ ਬੁਧ ਸ੍ਰਬ