ਪੰਨਾ:ਕੂਕਿਆਂ ਦੀ ਵਿਥਿਆ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੩੦੨

ਕੂਕਿਆਂ ਦੀ ਵਿਥਿਆ

ਬਾਦਸ਼ਾਹ ਰਹਿੰਦਾ ਸੀ ਉਹ ਮਰ ਗਿਆ ਜਗਾ ਉਸੀ ਮੈਂ ਹੁਣ ਅਸੀਂ ਰਹਿੰਦੇ ਹਾਂ। ਅਗੇ ਨ ਸੀ, ਵਿਚ ਹੁਣ ਖੂਹੀ ਲਾਇ ਦਿਤੀ ਹੈ ਬਾਸਤੇ ਛੇ ਸਤ ਸੌ ਰੁਪੋਯਾ ਲਾ ਕੇ। ਹੋਰ ਖਾਣ ਪਹਿਨਣ ਦੀ ਕਾਈ ਕਮਤੀ ਨਹੀਂ; ਪਰ ਸੰਗਤਿ ਦੇ ਵਿਛੋੜੇ ਦਾ ਬਡਾ ਦੁਖ ਹੈ। ਏਹ ਦੁਖ ਗੁਰੂ ਮੇਟੂਗਾ ਤਾਂ ਮਿਟ ਜਾਊ। ਹੋਰ ਸਾਡੀਆਂ ਤਾਂ ਅਰਜਾਂ ਬੇਨਤੀਆਂ ਹਨ, ਸੁਨਣ ਵਾਲਾ ਗੁਰੂ ਹੈ॥ ਹੋਰ ਭਾਈ ਸਿਆਮ ਸਿੰਘ ਜੀ ਸਾਰੀ ਸੰਗਤ ਨੂੰ ਇਹ ਹੁਕਮ ਦੇਨਾਂ, ਭੋਗ ਗੁਰੂ ਗ੍ਰੰਥ ਸਾਹਿਬ ਦੇ ਤੇ ਬਾਣੀ ਕੰਠ ਕਰਨ ਸਰਬ ਬੁਢੇ, ਬਾਲੇ, ਮਾਈ, ਬੀਬੀ, ਪਿਛਲੀ ਰਾਤ ਅਸ਼ਨਾਨ, ਤੇ ਲੜਕੇ ਲੜਕੀਆਂ ਨੂੰ ਅੱਖਰ ਪੜਾ ਦੇਣੇ ਅਰ ਜਥਾ ਸਕਤ ਸੇਵਾ ਭੀ ਕਰਨੀ ਅੰਨ ਬਸਤਰ ਦੀ ਲੋੜਮੰਦ ਦੀ, ਚਾਹੇ ਕਿਸੇ ਪੰਥ ਦਾ ਹੋਵੇ, ਚਾਹੇ ਨਿੰਦਕ ਭੀ ਹੋਵੇ। ਹੋਰ ਭਾਈ ਲੜਕੀਆਂ ਦੇ ਅਨੰਦ ਪੜਹਾ ਦੇਉ, ਕੋਈ ਸਿੰਘ ਭੀ ਹੋਣ, ਰਿਜ਼ਕ ਪਾਣੀ ਭੀ ਚੰਗਾ ਹੋਵੇ, ਸਤਿ ਸੰਗੀ ਹੋਣ। ਕੋਈ ਲੜਕਾ ਜੇ ਹੋਵੇ ਤਾਂ ਸਿੰਘ ਪੁਰੀਆਂ ਦੇ ਦੇਖ ਲੈਣਾ, ਬਡੇ ਅਸੀਲ ਹੈਣ। ਉਨਾਂ ਦਾ ਬਾਪ ਜੈਲਦਾਰ ਹੈ ਹੋਰ ਕਈ ਅਪਨੀ ਮਰਜੀ ਦੇ ਸਿੰਘ ਦੇਖ ਕੇ ਬੀਬੀ ਦੇ ਬਿਆ ਕਰ ਦੇਉ। ਹੋਰ ਭਾਈ ਕਾਨ ਸਿੰਘ ਜੀ ਇਕ ਤੁਸਾਨੂੰ ਕੀ, ਸਾਰੀ ਸੰਗਤ ਨੂੰ ਹੁਕਮ ਹੈ ਜੋ ਬਾਣੀ ਕੰਠ, ਭਜਨ ਸਨਾਨ, ਬੰਡ ਛਕਣਾਂ ਜਥਾ ਸ਼ਕਤ। ਹੋਰ ਜੀ ਅਗੇ ਇਹ ਬਾਤ ਹੈ ਜੋ ਜੇ ਤਾਂ ਗੁਰੂ ਸਾਹਿਬ ਨੇ ਗਊਆਂ ਉਤੇ ਰਛਿਆ ਕੀਤੀ ਤਾਂ ਕੀਤੀ ਨਹੀਂ ਤਾਂ ਸਾਰੀ ਪ੍ਰਥਮੀ ਬਡਾ ਦੁਖ ਪਾਵੇਗੀ, ਕਿਸ ਕਰ ਕੇ ਗਾਈਂ ਤਾਂ ਬਿੱਲੇ ਖਾਇ ਲੈਣਗੇ। ਇਸ ਕਰਕੇ ਨਾ ਬੈਲ ਮਿਲੇਗਾ ਗਰੀਬਾਂ ਨੂੰ, ਨਾ ਬਰਖਾ ਹੋਊਗੀ। ਇਹ ਤਾਂ ਹਿੰਦੂ ਦਾ ਬਡਾ ਦੇਸ ਹੈ। ਏਥੇ ਵੀ ਮੁਕ ਗਈਆਂ ਹੈਂ ਅਰ ਏਥੇ ਸਾਨੂੰ ਗਾਇ ਲੈ ਕੇ ਦਿੰਦੀ ਥੀ ੧੦੦) ਰੁਪੈਯੇ ਨੂੰ, ਦੋ ਸੇਰ ਕੱਚਾ ਦੁੱਧ ਦਿੰਦੀ ਥੀ, ਅਰ ਤਿਨ ੨ ਸੈ ਰੁਪਏ ਨੂੰ ਗਊ ਆਉਂਦੀ ਹੈ॥ ਇਸ ਦੇਸ ਮੈ ਬਰਖਾ ਨਾਲ