ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/312

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦੮

ਕੂਕਿਆਂ ਦੀ ਵਿਥਿਆ

ਵਿਚ ਪੈਣ ਨੂੰ ਆਵੇ ਉਸ ਨੂੰ ਪੈ ਜਾਣ ਦੇਣਾ, ਮਰਦਾ ਹੈ ਨਹੀਂ ਹੈ, ਜੇ ਝਲਸ ਹੋ ਜਾਇ ਤੋ ਹੋ ਜਾਇ, ਆਪੇ ਹੀ ਹਟ ਜਾਏਗਾ, ਇਕ ਦੋ ਬਾਰੀ ਝੁਲਸਾ ਹੋ ਕੇ ਹਟ ਜਾਊ ਪੈਂਦੇ ਕੋ ਹਟਾਵਨਾ ਨਾਹੀਂ। ਅਵਲ ਹੋਮ ਤੋਂ ਥੋੜਾ ਹੁੰਦਾ ਹੈ। ਬਹੁਤ ਹੋਮ ਹੋਵੇ ਤਾਂ ਹੁਤੀ ਦੀ ਜਾਗਾ ਪੈ ਕੇ ਮਰ ਭੀ ਜਾਵੇ। ਇਕ ਹਟਾਈਦਾ ਹੈ ਤਾਂ ਬਹੁਤੇ ਆਂਵਦੇ ਹੈਂ, ਤਾਂ ਬੜਾ ਕਜੀਆ ਹੁੰਦਾ ਹੈ, ਥੋੜੇ ਬਹੁਤਿਆਂ ਨੂੰ ਹੁਣ ਹੋਏ ਜਾਣ ਦੇਣਾ ਕਾਲੇ ਪੀਲੇ। ਹੋਰ ਭਾਈ ਭਜਨ ਬਾਨੀ ਕਰੋ ਤਕੜੇ ਹੋਇ ਕੇ, ਅਰ ਸਵੇਰੇ ਨਾਉ ਸਾਰੇ ਸਵਾ ਪਹਿਰ ਰਾਤ ਦੇ, ਕੰਮ ਕਾਜ ਭਾਵੇਂ ਥੋੜਾ ਹੋਵੇ ਤਾਂ ਭੀ ਗੁਰੂ ਬਰਕਤ ਕਰੇਗਾ, ਬਿਨਾਂ ਭਜਨ ਦੇ ਬਰਕਤ ਨਹੀਂ ਹੁੰਦੀ। ਦੇਖ ਲੌ ਆਪਣੇ ਹੀ ਪਿੰਡ ਮੈਂ, ਬਹੁਤ ਬਾਰ ਮੈਂ ਲਿਖਾ ਹੈ ਗੁਰੂ ਜੀ ਨੇ ਆਸਾ ਦੀ ਵਾਰ ਮੈ ਦੇਖ ਲੇਣਾ।। ਇਹ ਸਭ ਜੋ ਲਿਖਾ ਹੈ ਸੋ ਗੁਰੂ ਜੀ ਦਾ ਹੁਕਮ ਲਿਖਾ ਹੈ॥ ਮੈ ਗੁਰੂ ਨਹੀਂ, ਮੈਂ ਤਾਂ ਗੁਰੂ ਦੇ ਦਰ ਦਾ ਕੂਕਰ ਹਾਂ॥ ਮੈਂ ਭੀ ਅਠੇ ਪਹਿਰ ਏਥੇ ਬੇਨਤੀ ਕਰਦਾ ਹਾਂ ਜੋ ਹੇ ਗੁਰੂ ਜੀ ਤੇਰੀ ਸ਼ਰਨ ਹਾਂ, ਬੇਮੁਖੀ ਥੀਂ ਰਖ ਲਈਂ, ਬੇਸਿਦਕੀ ਮਨਮੁੱਖੀ ਤੇ ਰਖ ਲਈਂ, ਅਗੇ ਜੋ ਹੇ ਗੁਰੂ ਜੀ ਨੂੰ ਭਾਵੇ॥ ਬੇ ਸਿਦਕੀ ਇਸ ਦਾ ਨਾਉਂ ਹੈ ਜੋ ਗੁਰੂ ਜੀ ਨੇ ਕਰਨਾ ਕਹਾ ਹੈ ਸੋ ਨਾ ਕਰਨਾ, ਜੋ ਨਹੀਂ ਕਰਨਾ ਕਹਾ ਸੋ ਕਰ ਲੈਣਾਂ, ਅਤੇ ਸਾਰੇ ਦੁਖ ਬੇਮੁਖਾਂ ਅਤੇ ਬੇਸਿਦਕਾਂ ਕੋ ਹੀ ਹੈਨ। ਹੋਰ ਬਹੁਤਾ ਕੀ ਲਿਖਣਾ ਹੈ ਭਾਈ ਨਰੈਣ ਸਿੰਘ ਜੀ ਇਹ ਹੁਕਮ ਨਾਮਾ ਤੈਨੂੰ ਤੇ ਭਾਈ ਸਦਾ ਸਿੰਘ ਕੋ ਤੇ ਸਾਰੀ ਸੰਗਤ ਕੋ ਹੈ, ਜੋ ਸੁਣੇ ਮੰਨੇਗਾ ਉਸ ਨੂੰ ਬਹੁਤ ਲਾਭ ਹੋਊਗਾ, ਸਚ ਕਰਕੇ ਪ੍ਰਤੀਤ ਕਰਨੀ ਸ੍ਰੀ ਵਾਹਿਗੁਰੂ ਜੀ ਸਹਾਇ ਸਾਰੀ ਸੰਗਤ ਕੋ: ਇਕ ਸੂਬੇਦਾਰ ਮਾਰ ਥਾ ਨਾਲੇ ਆਪ ਮਰਾ ਗੰਡਾ ਸਿੰਘ, ਫੇਰ ਸਾਡੇ ਨਾਲ ਲੜਨੇ ਆਯਾ ਅਨੰਦਪੁਰ, ਉਥੇ ਅੰਗਰੇਜ਼ਾਂ ਨੇ ਕੈਦ ਕੀਤਾ ਹੈ॥ ਨਾਲੇ ਮਾਰਨੇ ਕੋ ਭੀ ਤਿਆਰੀ ਕੀਤੀ ਹੋਈ ਥੀ, ਮੈਨੂੰ ਗੁਰੂ ਜੀ ਨੇ ਰੱਖ ਲਿਆ।.