ਭਾਈ ਰਾਮ ਸਿੰਘ ਦੀਆਂ ਅਰਦਾਸਾਂ
੩੧੫
ਕਿਸੇ ਭੇਖ ਦਾ ਹੋਵੇ, ਕਿਸੇ ਨੂੰ ਫਿਕਾ ਨਹੀਂ ਬੋਲਣਾ॥ ਹੋਰ ਖਾਲਸਾ ਜੀ ਜੋ ਹਟੀ ਦਾ ਹੁਣ ਵਨਜ ਦਾ ਟਹਿਲਾ ਕਰਨ ਵਾਲੇ ਸਿੰਘ ਹੈਨ, ਕਿਨੇ ਗੌਂਦੇ ਦਾ ਤੇ ਮਖਣੇ ਦਾ ਸੁਭਾਵ ਨਹੀਂ ਵਰਤਣਾਂ, ਜੋ ਏਹ ਬਰਤੇਗਾ ਨਿੱਠ ਹੋਉਗਾ। ਜਗਤ ਵਿਚ ਕਿਤੇ ਮੂੰਹ ਦੇਣ ਜੋਗਾ ਨਾ ਰਹਗਾ। ਅਗੇ ਤੁਸੀਂ ਜਾਨੇ, ਦਰਬਾਰਾ ਸਿੰਘ, ਲਹਿਣਾ ਸਿੰਘ, ਗੁਰਦਿਤ ਸਿੰਘ, ਬੂਟਾ ਸਿੰਘ, ਅਤ੍ਰ ਸਿੰਘ, ਸ਼ੇਰ ਸਿੰਘ, ਬਾਬਾ ਗੋਪਾਲ ਸਿੰਘ, ਜਮੀਤ ਸਿੰਘ, ਮਸਤਾਨ ਸਿੰਘ, ਮਾਲਾ ਸਿੰਘ, ਜੈ ਸਿੰਘ, ਸੋਭਾ ਸਿੰਘ, ਸੰਗਤ ਸਿੰਘ,ਨਰੈਣ ਸਿੰਘ ਕੋ ਹੋਰ ਸਰਬਤ ਕੇ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬੁਲਈ ਪ੍ਰਵਾਨ ਕਰਨੀ। ਨਾਲੇ ਸੌਣ ਸਿੰਘ, ਹਿੰਮਤ ਸਿੰਘ, ਈਸਰ ਸਿੰਘ, ਇਹ ਅਰਦਾਸ ਦੇਨੀ ਡੇਰੇ॥ ਹੁਣ ਜੋ ਆਵੇ ਸਰੂਪ ਸਿੰਘ ਦੀ ਪਕੀ ਖਵਰ ਲੈ ਕੇ ਆਵੇ। ਜਦ ਸਰੂਪ ਸਿੰਘ ਝਗੜਾ ਕਰਨ ਲਗ ਜਾਵੇ ਉਦੋਂ ਸਾਡੇ ਪਾਸ ਔਣ ਦਾ ਕੰਮ ਨਹੀਂ ਹੈ॥੫o।।
੪੮
ੴ ਸਤਿਗੁਰ ਪ੍ਰਸਾਦਿ॥
ਲਿਖਤੇ ਦਿਆਲ ਸਿੰਘ ਤੇ ਜੋਗ ਉਪਮਾ ਭਾਈ ਲਾਹੌਰਾ ਸਿੰਘ ਜੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਬਾਚਨੀ, ਹਰ ਕੌਰ ਨੂੰ ਰਾਮ ਸਤਿ ਬਾਚਨੀ ਬਹੁਤ ਕਰਕੇ। ਹੋਰ ਭਾਈ ਅਸੀ ਅਨੰਦ ਹਾਂ ਤੁਮਾਰੀ ਸਖ ਗੁਰੂ ਸਾਹਿਬ ਰਖੇ। ਭਾਈ ਲਹੌਰਾ ਸਿੰਘ ਜੀ ਤੁਸੀਂ ਇਹੋ ਬਚਨ ਮੇਰਾ ਮੰਨਣਾ, ਜੇ ਮੰਨੇਗਾ ਤਾਂ ਤੁਹਾਨੂੰ ਸੁਖ ਹੋਉਗਾ ਠੀਕ॥ ਪਹਿਲੇ ਇਸ਼ਨਾਨ ਕਰਨਾ ਝਲਾਂਗੇ ਉਠ ਕੇ ਦੋਹਾਂ ਨੇ। ਅਰ ਬਾਨੀ ਕੰਠ ਕਰਨੀ, ਜਪ, ਜਾਪ, ਸੁਖਮਨੀ, ਆਸਾ ਦੀ ਵਾਰ। ਚੌ ਅਖਰਾ ਜਾਪ ਭੀ ਕਰਨਾ ਹਰ ਵਕਤ ਅਰ ਜਥਾ ਸਕਤ ਪੁੰਨ ਭੀ ਕਰਨਾਂ ਜਰੂਰ, ਭੁਖੇ ਦੇ ਮੂੰਹ ਅੰਨ ਪੌਨਾ, ਨੰਗੇ ਨੂੰ ਜੋੜਾ ਕਪੜਾ ਦੇਨਾ ਜਰੂਰ॥ ਅਰ ਥੁੜ ਕੇ ਬੀ ਜੇ ਇਹ ਬਾਤ ਕਰੋਗੇ ਤਾਂ ਥੁਆਨੂੰ ਅਛਾ ਸੁਖ ਹੋਵੇਗਾ।