ਪੰਨਾ:ਕੂਕਿਆਂ ਦੀ ਵਿਥਿਆ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

- - ੨੮ ਕੂਕਿਆਂ ਦੀ ਵਿੱਥਿਆ ਕੈਦ ਮੇਂ ਭੀ ਸੁਖ ਦੇ ਦੱਖਾ ਹੈ, ਧੰਨ ਨਾਮ ਹੈ ਏਹ । ਪਰ ਕਿਸ ਅਵਸਥਾ ਵਿਚ, ਕਿਸ ਸਾਲ, ਕਿੱਥੇ ਤੇ ਕਿਸ ਉਦਾਸੀ ਦੇ ਚੇਲੇ ਹੋਏ, ਆਪ ਨੇ ਖੋਲ ਕੇ ਕਿਧਰੇ ਨਹੀਂ ਲਿਖਿਆ, ਅਤੇ ਨਾ ਹੀ ਆਪ ਦੇ ਸ਼ਰਧਾਲੂ ਲਿਖਾਰੀਆਂ ਤੇ ਸਰਕਾਰੀ ਰਿਪੋਟ-ਲੇਖਕਾਂ ਨੇ ਇਸ ਦਾ ਕੋਈ ਖਲਵਾਂ ਜ਼ਿਕਰ ਕੀਤਾ ਹੈ । ਇਸੇ ਤਰਾਂ ਹੀ ਇਹ ਵੀ ਪਤਾ ਨਹੀਂ ਚੱਲ ਰਿਹਾ ਕਿ ਆਪ ਕਦੋਂ ਤੇ ਕਿਹੜੇ ਡੇਰੇ ਯਾ ਅਖਾੜੇ ਦੇ ਕਿਸ ਨਿਰਮਲੇ ਦੇ ਚੇਲੇ ਬਣੇ, ਯਾ ਕਦ ਤੇ ਕਿੱਥੇ ਖੰਡੇ ਦਾ ਅੰਮ੍ਰਿਤ ਛਕਿਆ, ਪਰ ਇਕ ਗੱਲ ਆਪ ਨਿਸਚੇ ਦਸ ਰਹੇ ਹਨ ਕਿ ਅੰਤ ਜਦ ਆਪ ਨੇ ਖੰਡੇ ਦਾ ਅੰਮ੍ਰਿਤ ਛਕਿਆ ਤਾਂ ਆਪ ਦੇ ਮਨ ਦੀ ਸਾਰੀ ਭਟਕਣਾ ਦੂਰ ਹੋ ਗਈ, ਮਨ ਗੁਰੂ ਨਾਨਕ-ਗੁਰੁ ਗੋਬਿੰਦ ਸਿੰਘ ਵਲੋਂ ਬਖਸ਼ੇ “ਨਾਮ” ਤੇ ਟਿਕ ਗਿਆ ਅਤੇ ਇਸ ਤਰਾਂ ਟਿਕਿਆ ਕਿ ਘਰੋਂ ਬੇ-ਘਰ ਦੇਸ਼ਾਂ ਦੇਸ ‘ਕੇਦ ਮੈ ਭੀ ਸੁਖ ਦੇ ਰੱਖਾ ਹੈ।” ਅਰਦਾਸ ੨੩ ਦੇ ਆਰੰਭ ਵਿਚ ਆਪ ਲਿਖਦੇ ਹਨ “ਹੋਰ ਭਾਈ ਮੈਂ ਤਾਂ ਬਹੁਤ ਉਪਮਾ ਕਰ ਕੇ ਦੇਖ ਰਿਹਾ ਹੈਂ, ਪਰ ਮੈਨੂੰ ਤਾਂ ਕਿਤੇ ਭੀ ਨਹੀਂ ਸੁਖ ਹੋਇਆ, ਨਾ ਤਨ ਕਰਕੇ ਨਾ ਧਨ ਕਰਕੇ ਹੀ, ਪਰ ਜਦ ਗੁਰੁ ਬਾਲਕ ਸਿੰਘ ਜੀ ਨੇ ਨਾਮ ਦਾ ਦਾਨ ਦਿੱਤਾ, ਸਾਰੇ ਹੀ ਸੁਖ ਹੋਇ ਗਏ । ਇਸ ਇਸ਼ਾਰੇ ਮਾ ਕਥਨ ਤੋਂ ਇਹ ਗੱਲ ਸਪਸ਼ਟ ਸੁੱਝਦੀ ਹੈ ਕਿ ਆਪ ਨੇ ਭਾਈ ਬਾਲਕ ਸਿੰਘ ਜੀ ਤੋਂ [ਜਿਨ੍ਹਾਂ ਨੂੰ ਆਪ ਉਸੇ ਤਰ੍ਹਾਂ ਗੁਰੂ ਪਦ ਨਾਲ ਯਾਦ ਕਰਦੇ ਹਨ ਜਿਵੇਂ ਕਿ ਆਮ ਤੌਰ ਤੇ ਉਨੀਵੀਂ ਸਦੀ ਵਿਚ ਅੰਮ੍ਰਿਤ ਛਕਾਉਣ ਵਾਲਿਆਂ ਸੋਢੀਆਂ, ਬੇਦੀਆਂ, ਨਿਰਮਲਿਆਂ ਤੇ ਹੋਰਨਾਂ ਨੂੰ 'ਗੁਰੂ' ਪਦ ਨਾਲ ਯਾਦ ਕੀਤਾ ਜਾਂਦਾ ਸੀ, ਜੈਸੇ ਕਿ ਉਨੇ ਦੇ ਬੇਦੀ, ਆਨੰਦਪੁਰ, ਕਰਤਾਰ ਪੁਰ ਤੇ ਗੁਰੂ ਹਰਿ ਸਹਾਇ ਦੇ ਸੋਢੀ] ਖੰਡੇ ਦੀ ਪਹੁਲ (ਅੰਮਿਤ) ਲਈ ਸੀ, ਜਿਸ ਨਾਲ ਆਪ ਦੇ ਮਨ ਨੂੰ ਸ਼ਾਂਤੀ ਹੋ ਗਈ ਤੇ “ਸਾਰੇ ਹੀ ਸੁਖ ਹੋਇ ਗਏ। Digitized by Panjab Digital Libraryt-www.panjabdigilib.org