ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੯
ਬਾਬਾ ਬਾਲਕ ਸਿੰਘ ਨਾਲ ਮੇਲ
ਨਾਮਧਾਰੀ ਲਿਖਾਰੀਆਂ ਨੇ ਭਾਈ ਬਾਲਕ ਸਿੰਘ ਨਾਲ ਮਿਲਾਪ ਅਤੇ ਸਰਕਾਰੀ ਨੌਕਰੀ ਦੇ ਸਮੇਂ ਅਕਾਸ਼-ਬਾਣੀ ਦਾ ਜ਼ਿਕਰ ਕਰਦਿਆਂ ਹੋਇਆਂ ਕਈ ਇਕ ਕਰਾਮਾਤਾਂ ਅਤੇ ਅਚੰਭੇ ਵਾਲੀਆਂ ਗੱਲਾਂ ਆਪ ਦੇ ਜੀਵਨ ਵਿਚ ਬੀਤੀਆਂ ਦੱਸੀਆਂ ਹਨ; ਪਰ ਵਿਗਿਆਨਕ ਇਤਿਹਾਸ ਦੀ ਨਜ਼ਰ ਨਾਲ ਇਨ੍ਹਾਂ ਦੀ ਕੋਈ ਪੁਸ਼ਟੀ ਨਾ ਹੋਣ ਕਰਕੇ ਇਥੇ ਇਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਿਆ।