ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੧੭

ਕੇ ਰਹਿਨਾਂ, ਬਖੇਪਤਾ ਕੋਈ ਦਿਨ ਹੈ। ਹਮੇਸ਼ਾ ਬਖੇਪਤਾ ਨਹੀਂ ਰਹਨੀ ਜੋ ਭਜਨ ਬਾਨੀ ਕਰਨਗੇ ਤਿਨਾਂ ਕੋ ਸੁਖ ਬਹੁਤ ਹਉਗਾ ਹਰ ਤਰਾਂ ਸੇ। ਅਰ ਭੋਗ ਗੁਰੂ ਗ੍ਰੰਥ ਸਾਹਿਬ ਦੇ ਪਾਉਣੇ ਸਭਨਾਂ ਸਿੰਘਾਂ ਨੇ ਸਾਡੇ ਬਾਸਤੇ, ਜੋ ਸਾਨੂੰ ਭੀ ਗੁਰੂ ਸਾਹਿਬ ਸੰਗਤ ਕਾ ਦੀਦਾਰ ਕਰਾਵੇ। ਦੇਖੋ ਕਰਤਾਰ ਦੇ ਰੰਗ ਤਮਾਸ਼ੇ ਕਰਤਾਰ ਕੀ ਰੰਗ ਦਿਖਾਲਦਾ ਹੈ। ਸਦਾ ਲੈ ਲੈ ਨਾਮਧਾਰੀਆਂ ਨੂੰ ਹੀ ਨਹੀਂ ਕਰਨਾ।। ਸਾਡੇ ਮਗਰ ਤਾਂ ਬਬੇਰੀ ਭੰਡੀ ਹੈ ਸਭਨਾਂ ਨੇ, ਸਿਖਾਂ ਸਾਧਾਂ ਨੇ, ਰਾਜਿਆਂ ਪੁਜਾਰੀਆਂ ਨੇ, ਬਹੁਤਾ ਕੀ ਆਖਣਾ ਹੈ, ਦੇਖੋ ਕਰਤਾਰ ਦੇ ਰੰਗ ਤਮਾਸ਼ੇ ਕੀ ਰੰਗ ਖੁਲਦਾ ਹੈ, ਸਮਾਂ ਤਾਂ ਆਏ ਪਹੁਤਾ ਹੈ॥ ਅਗੇ ਗੁਰੂ ਬੇਅੰਤ ਹੈ। ਅਸੀ ਭੀ ਗੁਰੂ ਸਾਹਿਬ ਦੇ ਬਚਨ ਸੁਣ ਕੇ ਆਖਦੈ ਹੈ। ਸਭ ਨੇ ਭਜਨ ਬਾਨੀ ਤਕੜੇ ਹੋ ਕੇ ਕਰਨਾ, ਢਿਲੇ ਨਹੀਂ ਪੈ ਜਾਨਾ, ਮੇਰਾ ਕਹਣਾਂ ਸਤ ਕਰਕੇ ਮੰਨਣਾਂ। ਇਉਂ ਨਹੀਂ ਜਾਨਣਾਂ, ਆਪੇ ਬੈਠਾ ਲੀਕਾਂ ਕਾਲੇ ਪਾਣੀ ਦੀ ਕਢਦਾ ਹੈ। ਅਰ ਪਿਛਾ ਰਾਤ ਉਠ ਕੇ ਜਰੂਰ ਨਾਉਣਾ ਮਿਸਰ ਸੰਪਤੇ ਨੂੰ ਮੇਰੀ ਨਮਸਕਾਰ ਕਰਨੀ। ਕੰਮ ਕਾਜ ਭੀ ਕਰਨਾਂ, ਪ੍ਰਮੇਸ਼ਰ ਦਾ ਭਜਨ ਭੀ ਕਰਨਾਂ, ਰਿਜਕ ਦਾਤਾ ਪ੍ਰਮੇਸ਼ਰ ਹੈ। ਸਤ ਕਰਕੇ ਜਾਨਣੀ॥ ਸਤਿ ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ॥ ਸ੍ਰੀ ਅਕਾਲ ਜੀ ਸਹਾਇ॥੫੩॥

੫੦

੧ਓ ਸਤਿਗੁਰ ਪ੍ਰਸਾਦਿ॥

ਲਿਖਤਮ ਕ੍ਰਿਪਾਲ ਸਿੰਘ ਤੇ ਦਿਆਲ ਸਿੰਘ ਅਗੇ ਸਰਬ ਉਪਮਾ ਸੰਮੂਹ ਸੰਗਤ ਕੋ ਹਥ ਜੋੜ ਕੇ ਫਤੇ ਬੁਲਾਈ ਪ੍ਰਮਾਨ ਕਰਨੀ ਅਰ ਮਾਈ ਬੀਬੀਆਂ ਕੋ ਰਾਮ ਸਤਿ ਬੁਲਾਈ ਵਾਚਨੀ ਬਹੁਤ ਕਰਕੇ। ਹੋਰ ਜੀ ਅਸੀਂ ਹਰ ਤਰਹ ਸੇ ਸੁਖ ਅਨੰਦ ਹੈ ਸੰਗਤ ਨੂੰ ਗੁਰੂ ਸੁਖੀ ਅਨੰਦ ਰਖੇ, ਹਮੇਸ਼ਾਂ ਗੁਰੂ ਜੀ ਪਾਸੋਂ ਇਹ ਮੰਗਦੇ ਹਾਂ। ਹੋਰ ਬਹੁਤ ਖ ਹੈ ਪਰ ਇਕ ਦੁਖ ਸਾਨੂੰ ਸੰਗਤ ਦੇ ਵਿਛੋੜੇ ਦਾ। ਸੋ