ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੮

ਕੂਕਿਆਂ ਦੀ ਵਿਥਿਆ

ਜਦ ਗੁਰੂ ਜੀ ਦਾ ਹੁਕਮ ਹਉਗਾ ਤਾਂ ਇਹ ਬੀ ਦੁਖ ਤੁਰਤ ਹੀ ਕਟਿਆ ਜਾਉਗਾ, ਸਭ ਕਿਛ ਗੁਰੂ ਜੀ ਦੇ ਹੁਕਮ ਵਿਚ ਹੈ। ਸਾਡੇ ਮਨ ਵਿਚ ਕਿਵੇਂ ਹੋਵੇ, ਗੁਰੂ ਸਦਾ ਦਿਆਲ ਹੈ। ਹੋਰ ਜੀ ਸਾਰੀ ਸੰਗਤ ਦੇ ਨਾਂਉਂ ਤੇ ਗਾਂਉਂ ਲਿਖਣੇ ਮੈ ਕਾਗਜ਼ ਬਹੁਤ ਬਦ ਜਾਂਦਾ ਹੈ, ਸਾਰੀ ਸੰਗਤ ਨੇ ਏਉਂ ਅਰਦਾਸ ਸੁਨ ਲੈਣੀ ਜੋ ਇਸ ਮੇਂ ਲਿਖਾ ਹੈ ਸਭ ਨੇ ਕਰਨਾ॥ ਇਕ ਤਾਂ ਪਿਛਲੀ ਰਾਤ ਇਸ਼ਨਾਨ ਕਰਨਾਂ, ਬਾਨੀ ਪੜਨੀ, ਭਜਨ ਕਰਨਾਂ, ਵੇਹਲੇ ਨੇ ਭੀ ਤੇ ਕੰਮ ਵਾਲੇ ਨੇ ਭੀ ਜਿਤਾ ਬਨ ਆਵੇ।। ਅਰ ਜਿਤਨਾ ਸਰੇ ਥੋੜਾ ਜਾ ਬਹੁਤਾ ਪੁੰਨ ਭੀ ਕਰਨਾ ਰੋਜ ਜਥਾ ਸਕਤ। ਅਰ ਲੜਕੇ ਲੜਕੀਆਂ ਨੂੰ ਅਖਰ ਪੜਾਵਣੇ ਪਹਿਲਾਂ ਹੋਸ਼ ਔਦੀ ਨਾਲ॥ ਜਿਸ ਦੇ ਕੰਠ ਨਾ ਹੋਵੇ ਬਾਨੀ ਉਸ ਨੇ ਕੰਠ ਕਰ ਲੈਨੀ ਜਰੂਰ, ਜਿਤਨੀ ਹੋ ਸਕੇ ਅਰ ਬਗਾਨੇ ਪਦਾਰਥ ਤੇ ਬਹੁਤ ਕਰਕੇ ਪਰੇ ਰਹਿਨਾ ਹਰ ਤਰਹ ਕਰਕੇ, ਗੁਰੂ ਸਾਹਿਬ ਜੀ ਨੇ ਸੂਰ ਗਾਇ ਲਿਖਾ ਹੀ ਬਗਾਨੇ ਪਦਾਰਥ ਨੂੰ, ਅਗੇ, ਤੁਸੀਂ ਜਾਨੋ। ਗੁਰੂ ਜੀ ਦਾ ਹੀ ਹੁਕਮ ਹੈ ਜੋ ਮੈਂ ਲਿਖਾ ਹੈ॥ ਗੁਰੂ ਸਾਹਿਬ ਅਗੇ ਹਥ ਜੋੜ ਬੇਨਤੀ ਕਰਕੇ ਹਮੇਸ਼ਾਂ ਨਾਮ ਦਾਨ, ਇਸ਼ਨਾਨ, ਸਿਦਕ, ਭਰੋਸਾ, ਗੁਰਮਤ ਦਾਨ ਮੰਗਨਾਂ। ਹਮੇਸ਼ਾਂ ਇਹ ਭੀ ਮੰਗਨਾਂ, ਹੈ ਮਹਾਰਾਜ ਬੇਸਿਦਕੀਉਂ, ਬੇਮੁਖੀਯਾਂ ਰੱਖ ਲਈਂ, ਤੇਰੀ ਸ਼ਰਨ ਹਾਂ ਅਸੀਂ ਜੋ ਭੁਲਨਹਾਰ ਹਾਂ, ਤੇਰਾ ਬਿਰਦ ਪਤਤ ਪਾਵਨ ਹੈ, ਅਗੇ ਗੁਰੂ ਬਖਸ਼ਿੰਦ ਹੈ, ਜੇ ਸਰਨ ਪਰੇ ਤਿਸ ਕੀ ਲਜਾ ਚਖਦਾ ਹੈ ਜੀ॥ ੫੪॥

੫੧


੧ਓ ਵਾਹਿਗੁਰੂ ਪ੍ਰਸਾਦਿ॥

ਹੋਰ ਭਾਈ ਸਮੁੰਦ ਸਿੰਘ ਜੀ, ਮੇਲੇ ਉਤੇ ਅੰਨ ਪਾਨੀ ਆਪੋ ਆਪਣਾਂ ਖਾਣਾਂ ਗੁਰਦੁਆਰੇ ਤੀਰਥ ਉਤੇ, ਮੁਕਤਸਰ, ਅਨੰਦਪੁਰ, ਦਮਦਮੇ, ਅੰਮ੍ਰਿਤਸਰ। ਹੋਰ ਭਾਈ ਸੰਗਤ ਭਾਈ ਲਾਲ ਸਿੰਘ ਗੁਮਟੀ