੩੨੦
ਕੂਕਿਆਂ ਦੀ ਵਿਥਿਆ
ਸਰੂਪ ਹੋਇ ਜਾਊ, ਜੇ ਪਰ ਅਛੀ ਤਰਹ ਰਹੂਗੀ। ਭਾਈ ਜੀ ਤੁਸੀ ਅਛੀ ਤਰਹ ਸਮਝਾਉ ਅਤਰੀ ਨੂੰ, ਨਾਲੇ ਅਤਰੀ ਦੇ ਮਾਪਿਆਂ ਨੂੰ, ਇਹ ਬਾਤ ਤੁਸੀ ਥੋੜੀ ਲਿਖੀ ਬਹੁਤ ਕਰਕੇ ਬ੍ਰਤਣੀ।
ਭਾਈ ਸਮੁੰਦ ਸਿੰਘ ਜੀ ਤੈ ਭਜਨ ਬਾਨੀ ਸੰਗਤ ਪਾਸੋਂ ਬਹੁਤ ਕਰਾਉਣੀ, ਤੁਸਾਂ ਦਾ ਭੀ ਬਹੁਤ ਭਲਾ ਹੋਊਗਾ, ਸਤਿ ਕਰਕੇ ਮੰਨਣਾਂ॥ ਹੋਰ ਭਾਈ ਦਸਾਂ ਪਾਤਸ਼ਾਹੀਆਂ ਤੇ ਪਿਛੇ ਗੁਰੂ ਤਾਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਨੂੰ ਇਥਾਪਨ ਕਰ ਗਏ ਹਨ ਸੋ ਸਦਾ ਹੀ ਇਸਥਿਤ ਹੈ, ਹੋਰ ਗੁਰੁ ਕੋਈ ਨਹੀਂ। ਅਗੇ ਆਪਨੇ ਖਾਲਸੇ ਵਿਚ ਤਾਂ ਇਹ ਵਰਤਾਰਾਂ ਬਰਤ ਗਿਆ ਹੈ ਅਜ ਕਲ ਕੇ ਸਮੇਂ ਮੇਂ।। ਪਹਿਲਾਂ ਸਿਖਾਂ ਦੀ ਕਿਰਪਾ ਬੀਰ ਸਿੰਘ ਤੇ ਹੋਈ, ਫੇਰ ਮਹਾਰਾਜ [ਸਿੰਘ] ਉਤੇ ਹੁਣ ਮੇਰੇ ਉਤੇ ਸਿਖਾਂ ਦੀ ਕਿਰਪਾ ਹੋਈ। ਦੇਖੋ ਝੂਠੀ ਨਹੀਂ ਇਹ ਬਾਤ: ੫॥
੫੨
ੴ ਸਤਿਗੁਰ ਪ੍ਰਸਾਦਿ॥
ਲਿਖਤੋ ਰਾਮ ਸਿੰਘ ਤਾ ਨਾਨੂ ਸਿੰਘ ਸ੍ਰਬ ਉਪਮਾ ਜੋਗ ਸ੍ਰਬ ਗੁਣਾ ਸਪੰਨ ਉਜਲ ਦੀਦਾਰ ਨਿਰਮਲ ਬੁਧ ਜੋਗ ਉਪਮਾ ਭਾਈ ਸਮੁੰਦ ਸਿੰਘ ਤੇ ਸੁੰਦਰ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਮਾਨ ਕਰਨੀ। ਹੋਰ ਅਸੀਂ ਰਾਜੀ ਹਾਂ ਗੁਰੂ ਤੁਸਾਨੂੰ ਰਾਜੀ ਰਖੇ। ਹੋਰ ਤਾਂ ਸਾਨੂੰ ਕੋਈ ਦੁਖ ਨਹੀਂ, ਪ੍ਰ ਬਿਛੋੜੇ ਦਾ ਦੁਖ ਭਾਰੀ ਹੈ, ਸੋ ਗੁਰੁ ਦੇ ਮੇਟਣ ਦਾ ਹੈ ਹੋਰ ਕਿਸੇ ਦੇ ਮੇਟਣ ਦਾ ਨਹੀਂ। ਹੋਰ ਸਾਨੂੰ ਖਾਣ ਪਹਨਣ ਨੂੰ ਸਭ ਕੁਛ ਮਿਲਦਾ ਹੈ, ਖੰਡ, ਘਿਉ, ਦੁਧ, ਚਾਉਲ, ਲਠਾ ਖਾਸਾ, ਜਗਾ ਭੀ ਚੰਗੀ ਹੈ ਬਿਚ ਖੂਹੀ ਲਗਾਇ ਦਿਤੀ ਸਰਕਾਰ ਨੇ, ਅਗੇ ਨਾ ਸੀ, ਛੇ ਸੇ ਰੁਪਈਆ ਲਗਾਇ ਕੇ। ਏਸ ਜਗਹ ਮੈਂ ਦਿੱਲੀ ਬਾਦਸ਼ਾਹ ਰਹਿੰਦਾ ਸੀ॥ ਅਰ ਬਡਾ ਗੋਰਾ ਪੁਛ