ਪੰਨਾ:ਕੂਕਿਆਂ ਦੀ ਵਿਥਿਆ.pdf/330

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨੬

ਕੂਕਿਆਂ ਦੀ ਵਿਥਿਆ

ਨਿਕਲ ਜਾਊਗਾ ਹਮੇਸ਼ਾਂ ਐਸੀ ਤੰਗੀ ਨਾਮਧਾਰੀਆਂ ਨੂੰ ਨਹੀਂ ਰਹਿਣੀ ਅਰ ਜਿਸ ੨ ਦੀ ਅਰਦਾਸ ਆਈ ਹੈ ਸੋ ਅਸਾਂ ਅਛੀ ਤਰਹ ਪੜੀ ਹੈ, ਸਮਝ ਲਈ ਹੈ ਗੁਰੂ ਜੀ ਨੇ ਤਾਂ ਬੜਾ ਦੁੰਦ ਲਿਖਿਆ ਹੈ ਅਗਲਿਆਂ ਬਰਸਾਂ ਚਾਲੀਆਂ ਤਾਈਂ ਅਗੇ ਗੁਰੂ ਜਾਣੇ॥ ਅਰ ਭਾਈ ਪ੍ਰਿਥਮੀ ਨੇ ਭੀ ਬੜੀ ਸਿੰਙ ਮਿਟੀ ਚੁਕੀ ਹੈ, ਜੁਲਮ ਉਤੇ ਲਕ ਬੰਨ ਲਿਆ ਹੈ, ਭਲੇ ਬੁਰੇ ਨੇ, ਦੇਖੀਯੇ ਬਰਤਾਰਾ ਹੁਣ ਅਗੇ ਬ੍ਰਤਦਾ ਹੈ ਦਿਨ ਤਾਂ ਅਗੇ ਪੁਜੇ ਹੋਏ ਹਨ, ਅਗੇ ਗੁਰੂ ਬੇਅੰਤ ਹੈ ਭਾਈ॥ ਅਰ ਭਾਈ ਅਚਰਜ ਖੇਲ ਰਚਿਆ ਹੈ। ਗੁਰੂ ਨੇ, ਇਕ ਤਾਂ ਆਂਦੇ ਹਨ ਬੜਾ ਅਛਾ ਹੈ ਇਕ ਆਂਧੇ ਹੈ ਜੇ ਬਸ ਲਗੇ ਤਾਂ ਜਾਨ ਮਾਰ ਦੇਈਏ॥

ਖਬਰ ਨਹੀਂ ਕੌਨ ਕਮਲੇ ਕੌਣ ਸਿਆਨੇ ਹੈਨ। ਤਦੇ ਨੇ ਸਲਾਹ ਕੀਤੀ ਥੀ ਆਖੇ ਮਾਰ ਦੇਈਏ ਕਲੇ ਬੈਠੇ ਨੂੰ, ਕਲਾਮ ਪੜਦੇ ਨੂੰ ਸਿਖੀ ਖਰਾਬ ਕਰ ਦਿਤੀ ਫੇਰ ਹਟ ਗਿਆ ਦੇਖੋ ਹਟਿ ਜਾਊਗਾ। ਕਲਾਮ ਤੇ ਰਛਾ ਪੁਆਈਆਂ ਹੈਨ ਲੋਕਾਂ ਨੂੰ॥ ਠੀਕ ਇਹ ਤਾਂ ਅੰਨੇ ਬਲੇ ਹੋ ਗਏ, ਨਾ ਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਹੈਨ ਨਾ ਅਖੀ ਦਿਸਦਾ ਹੈ, ਦੇਖੋ ਇਹ ਕਲਾਮ ਦਾ ਲਛਣ ਹੈ, ਕਹੇ ਸੁਣੇ ਨੂੰ ਨਹੀਂ ਮੰਣਦੇ, ਏ ਕੀ ਕਰਨ ਗੁਰੂ ਸਾਹਿਬ ਦਾ ਹੁਕਮ ਸੀ ਇਕ ਸੰਤ ਖਾਲਸੇ ਦੇ ਬਿਨਾਂ ਹੋਰ ਮਲੇਛ ਪੰਥ ਮੇਂ ਮਿਲ ਜਾਂਵੇਗੇ ਸੋ ਸਭਨਾਂ ਇਕ ਸਭਾਉ ਹੋਏ ਗਿਆ, ਬਿੱਲਆਂ ਜਿਹਾ॥ ਅਗੇ ਮਲੇਛ ਪੰਥ ਦੇ ਨਾਸ ਦਾ ਹੁਕਮ ਹੈ, ਜੋ ਸਮਾਂ ਤਾਂ ਆ ਪੁਜਾ ਹੈ ਨੇੜੇ ਹੀ, ਅਗੇ ਭਾਈ ਗੁਰੁ ਬੇਅੰਤ ਹੈ ਏਥੇ ਆ ਕੇ ਸਾਖੀਆਂ ਦੇ ਬਚਨ ਭੀ ਗੁਰੂ ਜੀ ਨੇ ਬਹੁਤ ਮਲੂਮ ਕਰਵਾਏ ਹਨ ॥੬੦॥

੫੬

ੴ ਸਤਿਗੁਰ ਪ੍ਰਸਾਦਿ॥

ਲਿਖਤਮ ਰਾਮ ਸਿੰਘ ਤੇ ਸਾਹਿਬ ਸਿੰਘ ਹੋਰ ਸੰਬੂਹ ਖਾਲਸਾ

Digitized by Panjab Digital Library/ www.panjabdigilib.org