ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/331

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੨੭

ਜੀ ਭੈਣੀ ਦੇ "ਜਿਨਾਂ ਮਿਲਿਆਂ ਮੈਡੀ ਦੁਰਮਤ ਵੰਝੇ ਮਿਤ੍ਰ ਅਸਾਡੇ ਸੋਈ, ਹੌ ਢੂੰਢੇਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ" ਜੋਗ ਉਪਮਾ ਸਿੰਘ ਸਾਹਿਬ ਨਿਹੰਗ ਸਿੰਘ ਕਾਨ ਸਿੰਘ ਜੀ ਤੇ ਜਵਾਹਰ ਸਿੰਘ ਜੀ, ਸੁਧ ਸਿੰਘ ਜੀ, ਰਮੇਸ਼ਰ ਸਿੰਘ ਜੀ, ਹੁਕਮ ਸਿੰਘ ਜੀ ਤੇ ਸਮੁੰਦ ਸਿੰਘ ਜੀ ਤੇ ਉਤਮ ਸਿੰਘ ਦੋਨੋ, ਜੋਗਾ ਸਿੰਘ, ਮਾਨ ਸਿੰਘ ਜੀ ਹੋਰ ਸਬੂਹਿ ਖਾਲਸੇ ਜੀ ਨੂੰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪ੍ਰਵਾਨ ਕਰਨੀ ਜਾਂ ਹੋਰ ਕੀ ਬਿਆਹ ਦੀ ਬਾਤ ਖਰੀ ਚੰਗੀ ਹੈ ਸਮਾਗਮ ਦੇ ਵਿਚ ਹੀ ਵਿਆਹ ਦਾ ਅਨੰਦ ਪੜ ਲੈਨਾਂ॥ ਹੋਰ ਸਾਰੀ ਸੰਗਤ ਨੇ ਸਾਂਤਗੀ ਏਹੀ ਜੇਹੀ ਫੜਨੀ, ਕੋਈ ਕਿਸੇ ਤਰਹ ਦੀ ਨਿੰਦਾ ਕਰੇ ਤਾਂ ਉਸ ਦੇ ਬਲ ਧਿਆਨ ਨਹੀਂ ਕਰਨਾਂ, ਚਾਹੇ ਕੋਈ ਕਿਸੇ ਨੂੰ ਮਾਰੇ ਤਾਂ ਬੀ ਸਬਰ ਕਰ ਜਾਨਾਂ, ਪ੍ਰਮੇਸਰ ਖਿਮਾਂ ਧੀਰਜ ਵਾਲਿਆਂ ਦੇ ਸਦਾ ਅੰਗ ਸੰਗ ਹੈ ਜੀ ਗੁਰੂ ਜੀ ਨੇ ਲਿਖਾ ਹੈ॥ ਹੋਇ ਸਭਸ ਕੀ ਰੇਣਕਾ ਆਉ ਹਮਾਰੇ ਪਾਸ॥ ਹੋਰ ਜੀ ਉਸ ਦੀ ਸਲਾਹ ਫੇਰ ਮਿਲਨੇ ਦੀ ਹੋਵੇ ਤਾਂ ਫੇਰ ਮਿਲਾਏ ਲਵੋ, ਜੋ ਕਈ ਏਸ ਧਰਮ ਦੇ ਬਿਚ ਚਲੂਗਾ ਤਾਂ ਉਸ ਨੂੰ ਸਭ ਸੁਖ ਪ੍ਰਾਪਤ ਹੋਇ ਜਾਣਗੇ, ਸਤ ਕਰ ਮੰਣਣਾਂ, ਪਰ ਕੰਮ ਖਿਮਾਂ ਦਾ ਬੜਾ ਹੈ॥ ਹੋਰ ਮਹਾਰਾਜ ਜੀ, ਸਮੂਹ ਖਾਲਸੇ ਨੇ ਆਪ ਬਿਚਾਰ ਲੈਨਾਂ ਜੋ ਭਲਿਆਈ ਦੇ ਕੰਮ ਹੈਨ, ਮੇਰੀ ਬੁਧ ਬਹੁਤ ਥੋੜੀ ਹੈ, "ਕਰਮ ਨਾ ਜਾਨਾਂ ਧਰਮ ਨਾ ਜਾਨਾਂ ਲੋਭੀ ਮਾਯਾਧਾਰੀ॥ ਨਾਮੁ ਪਰਿਉ ਹੈ ਭਗਤ ਗੋਬਿੰਦ ਕਾ ਰਾਖੋ ਲਾਜ ਤੁਮਾਰੀ॥" ਮੇਰੀ ਲਜਿਆ ਤੁਸੀ ਸਾਧ ਸੰਗਤ ਨੇ ਹੀ ਰਖਨੀ ਹੈ ਜੇ ਕਰ ਤੁਸੀਂ ਭਲੇ ਹੋਉਗੇ ਤਾਂ ਮੈਨੂੰ ਬੁਰਾ ਕਿਨੇ ਨਹੀਂ ਆਖਨਾ, ਤੁਹਾਡੇ ਪਿਛੇ ਮੈਨੂੰ ਭੀ ਬਖਸ ਦੇਊਗਾ ॥੬੧॥

Digitized by Panjab Digital Library/ www.panjabdigilib.org