ਪੰਨਾ:ਕੂਕਿਆਂ ਦੀ ਵਿਥਿਆ.pdf/338

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

३३४

ਕੂਕਿਆਂ ਦੀ ਵਿਥਿਆ

ਤੋਂ ਘਟ ਕੋਈ ਨ ਕੁੜੀ ਬਿਆਹੇ। ਦਾਰੂ ਮਾਸ ਨਹੀਂ ਖਾਣਾ। ਖੌਫ ਰਖਣ ਗੁਰੂ ਦਾ ਹਰ ਦਮ।

[ਇਹ ਰਹਿਤਨਾਮਾ ਕੂਕਿਆਂ ਦਾ ਨਾਮਧਾਰੀ ਨਿਤਨੇਮ ਪੰਜਵੀ: ਐਡੀਸ਼ਨ, ਪੰਨਾ ੪o ੩ ੪੪ ਦੀ ਨਕਲ ਹੈ।]

੬o

ੴ ਸਤਿਗੁਰ ਪ੍ਰਸਾਦਿ॥

ਸ੍ਰੀ ਮੁਖ ਵਾਕ ਪਾਤਿਸ਼ਾਹੀ ੧੨

ਅਥ ਅਖੰਡ ਪਾਠ ਕੀ ਰੀਤੀ ਮ੍ਰਯਾਦਾ॥

ਜਦ ਸ੍ਰੀ ਸਤਿਗੁਰੂ ਜੀ ਰੰਗੂਨ ਜਾਇ ਰਹੇ ਤਾਂ ਮਹਾਰਾਜ ਹਰੀ ਸਿੰਘ ਜੀ ਰਾਮਸਰ ਕੇ ਕੋਲ ਥੇ ਤਾਂ ਅਵਾਜਾ ਮਹਾਰਾਜ ਜੀ ਕੋ ਹੋਇਆ ਜੋ ਅਖੰਡ ਪਾਠ ਪੰਜ ਕਰਾਓ ਸਾਡੇ ਨਮਿਤ। ਤਾਂ ਮਹਾਰਾਜ ਹਰੀ ਸਿੰਘ ਜੀ ਅੰਦਰ ਪਾਠ ਕਰਨਾ ਕੋਠੜੀ ਕੇ ਸ਼ੁਰੂ ਕੀਤਾ ਤੋ ਤੀਨ ਪਾਠੀ ਏਕ ਧੂਪ ਪਾਉਣ ਵਾਲੇ ਤੇਲ ਦਾ ਦੀਵਾ ਪਾਠੀ ਕੇ ਅਗੇ ਜਗਦਾ ਰਹਿਆ ਧੂਪ ਪੈਂਦੀ ਰਹੀਆਂ ਧੂਪੀਆਂ ੧ ਮਾਲਾ ਫੇਰੇ, ਇਸਨਾਨ ਕਰਕੇ ਪਾਠੀ ਬੈਠੇ ਤਾਬਿਆ ਰਾਤ ਨੂੰ ਤਾਂ ਗੰਗਾ ਸਿੰਘ ਅਰ ਗੁਰਦਿਤ ਸਿੰਘ ਮਹੰਤ ਤੇ ਰਾਘੋ ਸਿੰਘ ਭੀ॥ ਦਿਨ ਨੂੰ ਬਸੰਤ ਸਿੰਘ, ਨਰੈਣ ਸਿੰਘ ਦੋ ਤੇ ਲਾਵਣੇ ਪਾਠ ਤਪਾਏ॥

ਏਸੇ ਤਰਾਂ ਫੇਰ ਸੌ ਭੋਗ ਕਾ ਸੰਕਲਪ ਅਖੰਡ ਪਾਠ ਕਾ ਅਰੰਭ ਕੀਆ ਹੈ॥ ਸ੍ਰੀ ਸਤਿਗੁਰੂ ਜੀ ਨੇ ਗੇਤੀ ਲਿਖੀ ਕੇ ਜੀ ਏਸ ਰੀਤ ਸੇ ਪਾਠ ਕਰਦੇ ਹੈ॥ ਸ੍ਰੀ ਸਤਿਗੁਰੂ ਦੀਨਾ ਕੇ ਦਿਆਲ ਕਿਰਪਾਲ ਬਚਨ ਕੀਤਾ ਬਾਰਵੇ ਗੁਰੂ ਆਪਨੇ ਮੁਖਾਰਬਿੰਦ ਸੇ ਕੇ ਏਸ ਰੀਤੀ ਪਰ ਚਲ॥ ਅਖੰਡ ਪਾਠ ਕੀ ਰੀਤੀ॥ ਪ੍ਰਿਥਮੇ ਪਾਠ ਸੁਣਾਇ ਕੇ ਕਰਨਾ, ਜੇ ਚੀਤਾ ਛਡੇ ਤਾਂ ਗੋਡਿਆਂ ਤੋੜੀ ਲਤਾਂ ਤੋਂ ਅਰ ਅਰਕਾਂ ਤੋੜੀ ਬਾਵਾਂ ਤੇ ਚੁਲੇ ਕਰਨੇ। ਮੰਜੇ ਉਤੇ ਪਾਣੀ ਨਾ ਸੋਵਣ, ਗਰਿਸਤ ਨਾ ਵਰਤੇ ਜਿਤਨਾਂ

Digitized by Panjab Digital Library/ www.panjabdigilib.org