ਨਾਮਧਾਰੀ ਸਿੰਘਾਂ ਦੀ ‘ਅਰਦਾਸ’
੩੩੯
ਰਖਿਆ, ਤਿਨਾਂ ਗੁਰਮੁਖਾਂ ਦੇ ਚਰਨ ਕਵਲਾਂ ਦਾ ਧਿਆਨ ਧਰ ਕੇ ਨਾਮ ਚਿਤ ਆਵੈ॥
ਹੇ ਗੁਰੂ ਸਾਹਿਬ ਜੀ ਅਸੀਂ ਪਾਪੀ ਅਪ੍ਰਾਧੀ ਜੀਉ ਹਾਂ ਤੇਰਾ, ਪਤਿਤ ਪਾਵਨ ਬਿਰਦ ਸੁਣ ਕੇ ਤੇਰੇ ਬੂਹੇ ਆਇ ਡਿਗੇ ਹਾਂ ਸਾਨੂੰ ਆਪਣੀ ਕਿਰਪਾ ਕਰ ਕੇ ਗੁਰਮਤ ਦਾ ਖੈਰ ਪਾਉ ਅਰ ਮਨੁਖਾਂ ਦਾ ਮੇਲਾ ਜਿਥੇ ਹੋਵੇ ਤਾਂ ਗੁਰਮੁਖਾਂ ਦਾ ਮੇਲਾ ਹੋਵੈ ਮਨਮੁਖਾਂ ਦੀ ਸੰਗਤ ਤੋਂ ਰਖ ਲੈ, ਅਰ ਹੇ ਗੁਰੂ ਮਹਾਰਾਜ ਜੀ ਤੈਂ ਗੁਰੂ ਰੂਪ ਧਾਰ ਕੈ ਹੁਕਮ ਦਿਤਾ ਹੈ ਗ੍ਰੰਥ ਸਾਹਿਬ ਮੈਂ ਸੋ ਤੂੰ ਆਪਣਾ ਹੁਕਮ ਸਦਾ ਈ ਮਨਾਈਂ ਜਿਥੇ ਮੇਰਾ ਜੀਉ ਜਾਵੇ ਸਦਾ ਈ ਮੈਨੂੰ ਆਪਣੇ ਹੁਕਮ ਉਤੇ ਪ੍ਰਤੀਤ ਦਾ ਦਾਨ ਦੇਈਂ ਹੇ ਮਹਾਰਾਜ ਮੈਨੂੰ ਦੂਜੇ ਭਾਇ ਤੇ ਸਦਾ ਈ ਰਖ ਲਈਂ ਅਰ ਤੇਰਿਆਂ ਚਰਨਾਂ ਤੇ ਬਿਨਾ ਮੇਰੀ ਦੁਜੇ ਥਾਂ ਕਦੇ ਵੀ ਪ੍ਰੀਤ ਨ ਹੋਵੇ। ਹੇ ਮਹਾਰਾਜ ਮੈਨੂੰ ਸਦਾ ਈ ਬੇਮੁਖੀ ਤੇ ਰਖ ਲਈਂ।
ਸਮੂਹ ਸਾਧ ਸੰਗਤ ਦੀ ਏਹ ਅਰਜ ਹੈ ਕ੍ਰਿਪਾ ਕਰ ਕੇ ਆਪੁਣੇ ਸਰਗੁਣ ਸਰੂਪ ਦਾ ਦਰਸ਼ਨ ਬਖਸੋ, ਗਊ ਗ੍ਰੀਬ ਦਾ ਕਸ਼ਟ ਦੂਰ ਕਰੋ, ਧਰਤੀ ਤੇ ਧਰਮ ਵਰਤਾਓ ਬੰਦੀ ਖਾਨੇ ਦੀ ਬੰਦ ਖਲਾਸ ਕਰੋ ਮਹਾਂ ਮਲੇਛ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ।
ਹੇ ਸਚੇ ਪਾਤਸ਼ਾਹ ਜੀਉ! ਸਾਡੀਆਂ ਅਨੇਕ ਹੀ ਭੁਲਾਂ ਹਨ ਭੁਲਾਂ ਨਾ ਚਿਤਾਰਦੇ ਹੋਏ ਕਿਰਪਾ ਕਰ ਕੇ ਆਪਣੇ ਲੜ ਲੌਣਾ।
ਤੇਰੇ ਨਮਿਤ ਤੇਰੇ ਦਰਸ਼ਨ ਦੀ ਨਮਿਤ.....ਅਰਦਾਸ ਭੁਲ ਚੁਕ ਬਖਸ਼ ਲੈ ਜੋ ਪੜ੍ਹਿਆ ਸੁਣਿਆ ਹੈ ਸਾਡੇ ਮਨ ਤੇ ਵਸੇ ਜੁਗਾਂ ਪ੍ਰਯੰਤ ਤੇਰਾ ਯਸ ਗਾਇਨ ਕਰਦੇ ਰਹੀਏ ਹਰ ਮੈਦਾਨ ਫਤਹ ਸਿਖ ਪੜਦੇ ਸੁਣਦੇ ਸੰਬੂਹ ਦੇ ਕਾਰਜ ਰਾਸ ਦੇਹ ਦੀਦਾਰ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ॥
[ਨਾਮਧਾਰੀ ਨਿਤਨੇਮ, ਪੰਜਵੀ ਵਾਰ, ਪੰਨਾ ੬੭੦-੭੨]
Digitized by Panjab Digital Library/ www.panjabdigilib.org