ਪੰਨਾ:ਕੂਕਿਆਂ ਦੀ ਵਿਥਿਆ.pdf/352

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਆਂ ਦੀ ਵਿਥਿਆ ਕੀਤੇ ਸਨ । ਪਰ ਇਹ ਗੱਲ ਕਿਸੇ ਤਰ੍ਹਾਂ ਬਾਹਰ ਨਿਕਲ ਜਾਣ ਨਾਲ Tਰੇ ਨਹੀਂ ਸੀ ਚੜ ਸਕੀ ਬਾਬਾ ਰਾਮ ਸਿੰਘ ਦੇ ਵੇਲੇ ਛਾਪੇ ਖਾਨੇ ਪੰਜਾਬ ਵਿਚ ਆਮ ਨਹੀਂ ਸੀ ਹੁੰਦੇ, ਪੋਥੀਆਂ ਹੱਥੀਂ ਲਿਖੀਆਂ ਹੀ ਹੁੰਦੀਆਂ ਸਨ ਤੇ ਓਹ ਭੀ ਟਾਂਵੀਆਂ ਟਾਂਵੀਆਂ, ਇਸ ਲਈ ਅਸਲ ਪੋਥੀ ਤੇ ਮਿਲਾਵਟਾਂ ਵਾਲੀ ਦਾ ਟਾਕਰਾ ਕਰ ਸਕਣਾ ਮੁਸ਼ਕਲ ਸੀ ਤੇ ਮਿਲਾਵਟਾਂ ਕਰਨ ਵਾਲਿਆਂ ਨੂੰ ਰੋਕਣਾ ਹੋਰ ਵੀ ਮੁਸ਼ਕਲ । ਸੌ-ਸਾਖੀ ਦੇ ਆਧਾਰ ਤੇ ਖਦ ਭਾਈ ਰਾਮ ਸਿੰਘ ਨੂੰ ਕੁਝ ਯਕੀਨ ਜਿਹਾ ਬਣ ਗਿਆ ਜਾਪਦਾ ਹੈ ਕਿ ਉਨਾਂ ਨੇ ਰਾਜ ਕਰਨਾ ਹੈ ਕਿਉਂਕਿ ਓਹ ਕਈ ਵਾਰੀ ਕੁਕਿਆਂ ਨੂੰ ਪੋਥੀ ਵਿਚੋਂ ਪੜ੍ਹ ਕੇ ਸੁਣਾਇਆ ਕਰਦੇ ਸਨ ਤੇ ਆਖਿਆ ਕਰਦੇ ਸਨ ਕਿ ਇਹ ਦੇਖੋ ਗੁਰੂ ਕੇ ਵਕ ਹਨ ਕਿ ਅਸਾਂ ਰਾਜ ਕਰਨਾ ਹੈ ! ਰੰਗੁਨ ਜਲਾਵਤਨੀ ਦੇ ਦਿਨਾਂ ਵਿਚ ਸਾਖੀਆਂ ਦੀਆਂ ਭਵਿੱਖ ਬਾਣੀਆਂ ਦੇ ਆਧਾਰ ਤੇ ਉਨਾਂ ਨੂੰ ਇਹ ਪੱਕਾ fਖਿਆਲ ਹੋ ਗਿਆ ਹੋਇਆ ਸੀ ਕਿ ਅੰਗ੍ਰੇਜ਼ੀ ਰਾਜ ਦੇ ਝਟ ਪੱਟ ਉਨ੍ਹਾਂ ਦਿਨਾਂ ਵਿਚ ਹੀ ਉਠ ਜਾਣ ਦਾ ਸਮਾਂ ਪੁਜ ਗਿਆ ਹੈ ਤੇ ਉਨਾਂ ਨੂੰ ਆਸ ਸੀ ਕਿ ਉਹ ਛੇਤੀ ਹੀ ਮੁੜ ਦੇਸ ਪੁਜ ਜਾਣਗੇ । ਪਰ ਇਕ ਗੱਲ ਜਰੂਰ , ਸੀ ਕਿ ਗੁਰੂ ਉਤੇ ਉਨਾਂ ਦਾ ਇਤਨਾ ਦ੍ਰਿੜ੍ਹ ਭਰੋਸਾ ਸੀ ਕਿ ਇਸ ਦੇ ਟਾਕਰੇ ਤੇ ਸੌ-ਸਾਖੀ ਯਾ ਕਿਸੇ ਹੋਰ ਪੋਥੀ ਉਤੇ ਉਨਾਂ ਦਾ ਯਕੀਨ ਬਹੁਤ ਹੀ ਪਤਲਾ ਸੀ । ਜਦ ਵੀ ਕਦੀ ਉਹ ਇਸ ਗੱਲ ਦਾ ਜ਼ਿਕਰ ਕਰਦੇ ਸਨ ਤਾਂ ਅੰਤ ਵਿਚ ਇਹ ਹੀ ਕਹਿੰਦੇ ਸਨ, ਅੱਗੇ ਭਾਈ ਗੁਰੁ ਬੇਅੰਤ ਹੈ, “ਗੁਰੂ ਭਾਣੇ ਦਾ ਮਾਲਕ ਹੈ, ਅੱਗੇ ਭਾਈ ਗੁਰੁ ਜਾਣੇ। ਬਾਬਾ ਰਾਮ ਸਿੰਘ ਦਾ ਪਿੰਡ ਭੇਣੀ ਕਾ ਖੁਦਾਇ ਦਾ ਕੱਦਰ ਸੀ ਅਤੇ ਇਸ ਦੀ ਮਸ਼ਹੂਰੀ ਵਧਦੀ ਜਾ ਰਹੀ ਸੀ। ਬਾਬਾ ਰਾਮ ਸਿੰਘ ਦੀ ਇਛਾ ਸੀ ਕਿ ਇਸ ਦਾ ਨਾਮ ਬਦਲ ਦਿੱਤਾ ਜਾਏ ।

Digitized by Panjab Digital Library / www.panjabdigilib.org