ਦਿਤਾ ਸੀ ਤੇ ਅੰਮ੍ਰਿਤ ਛਕਾਉਣ ਵੇਲੇ ਇਹ ਗੱਲ ਉਲਟਾ ਵਧਾ ਦਿਤੀ ਸੀ ਕਿ "ਜਨਮ ਗੁਰੂ ਹਜਰੋ ਅਰ ਬਾਸੀ ਗੁਰੂ ਭੈਣੀ," ਜਿਸ ਤੋਂ ਇਹ ਝਲਕ ਪੈਂਦੀ ਹੈ ਕਿ ਕੂਕਿਆਂ ਵਿਚ ਗੁਰੂ ਗੋਬਿੰਦ ਸਿੰਘ ਨੂੰ ਪਿੱਛੇ ਹਟਾ ਕੇ ਉਨ੍ਹਾਂ ਦੀ ਥਾਂ ਭਾਈ ਬਾਲਕ ਸਿੰਘ ਜੀ ਤੇ ਭਾਈ ਰਾਮ ਸਿੰਘ ਨੂੰ ਲਿਆ ਖੜਾ ਕਰਨ ਦੀ ਨੀਅਤ ਪੈਦਾ ਹੋ ਗਈ ਸੀ, ਜਿਸ ਨੂੰ ਕਿ ਭਾਈ ਰਾਮ ਸਿੰਘ ਨੇ ਖੁਲ੍ਹ ਕੇ ਨਹੀਂ ਸੀ ਵਰਜਿਆ। ਇਸ ਦੇ ਨਾਲ ਹੀ ਮਸਤਾਨੇ ਕੂਕਿਆਂ ਦੀਆਂ ਸੂਤ੍ਰ ਦੇ ਲੋਰ ਵਿਚ ਕੁਝ ਕੁ ਕੋਝੀਆਂ ਹਰਕਤਾਂ ਸਨ ਜਿਨ੍ਹਾਂ ਨੇ ਕਿ ਆਮ ਸਿਖ ਸੰਗਤਾਂ ਵਿਚ ਭਾਈ ਰਾਮ ਸਿੰਘ ਤੇ ਕੂਕਿਆਂ ਵਿਰੁਧ ਨਾਰਾਜ਼ਗੀ ਪੈਦਾ ਕਰ ਦਿਤੀ ਜੋ ਹੌਲੀ ਹੌਲੀ ਸਖਤ ਵਿਰੋਧ ਵਿਚ ਬਦਲ ਗਈ। ਕੂਕਿਆਂ ਦੀਆਂ ਹਰਕਤਾਂ ਚੂੰਕਿ ਗੁਰੂ ਅਤੇ ਗੁਰ-ਸਿਖੀ ਦੇ ਵਿਰੁਧ ਸਨ, ਇਸ ਲਈ ਚੌਹਾਂ ਤਖਤਾਂ ਤੇ ਇਨ੍ਹਾਂ ਦੀ ਅਰਦਾਸ ਬੰਦ ਕਰ ਦਿਤੀ ਗਈ। ਮਾਰਚ ੧੮੬੭ ਵਿਚ ਜਦ ਭਾਈ ਰਾਮ ਸਿੰਘ ਆਨੰਦਪੁਰ ਗੁਰਦਵਾਰਾ ਤਖ਼ਤ ਕੇਸ ਗੜ੍ਹ ਸਾਹਿਬ ਗਏ। ਆਪ ਦੇ ਪੁਛਣ ਪਰ ਕਿ ‘ਤੁਸੀਂ ਮੇਰਾ ਅਰਦਾਸਾ ਜੁ ਨਹੀਂ ਕੀਤਾ ਕੀ ਤੁਸੀਂ ਮੈਨੂੰ ਗੁਰੂ ਕਾ ਸਿਖ ਨਹੀਂ ਸਮਝਦੇ’ ਪੁਜਾਰੀ ਸਿੰਘਾਂ ਵਲੋਂ ਕਹਿ ਭੇਜਿਆ ਗਿਆ ਕਿ ਚੂੰਕਿ ਗੁਰੂ-ਖਾਲਸੇ ਅਤੇ ਕੂਕਿਆਂ ਵਿਚ ਇਹ ਭੇਦ ਹਨ ਇਸ ਲਈ ਤੁਹਾਡਾ ਅਰਦਾਸਾ ਨਹੀਂ ਕੀਤਾ ਜਾ ਸਕਦਾ।
੧. ਤੂੰ ਆਪਣੇ ਆਪ ਨੂੰ ਅਵਤਾਰ ਕਹਾਉਂਦਾ ਹੈਂ।
੨. ਕੂਕਾ ਬਣਾਉਣ ਵੇਲੇ ਸਿਖੀ ਦੀ ਰੀਤ ਵਿਰੁਧ ਕੰਨ ਵਿਚ ਮੰਤ੍ਰ ਫੂਕਦਾ ਹੈਂ।
੩. ਨਵੇਂ ਕੂਕੇ ਨੂੰ ਆਖਦਾ ਹੈਂ "ਜਨਮ ਗੁਰੂ ਹਜ਼ਰੋ, ਅਰ ਵਾਸੀ ਗੁਰੂ ਭੈਣੀ," ਹਾਲਾਂ ਕਿ ਸਿਖ ਮੰਨਦੇ ਹਨ "ਜਨਮ ਗੁਰੂ ਪਟਨਾ, ਅਰ ਵਾਸੀ ਗੁਰੂ ਆਨੰਦਪੁਰ"।
੪. ਸਿਖ ਰਹੁ-ਰੀਤ ਦੇ ਵਿਰੁਧ ਕੂਕੇ ਗੁਰਦਵਾਰੇ ਵਿਚ ਪੱਗਾਂ