ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/355

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ

੩੫੧

ਲਾਹ ਲੈਂਦੇ ਹਨ ਤੇ ਕੇਸ ਖਿਲਾਰ ਲੈਂਦੇ ਹਨ।

ਪ. ਗੁਰੂ ਕੇ ਸਿਖਾਂ ਦੀ ਰਹੁ-ਰੀਤ ਵਿਰੁਧ ਕੂਕੇ ਇਸ ਹਦ ਤਕ ਮਸਤਾਨੇ ਹੋ ਜਾਂਦੇ ਹਨ ਕਿ ਮੁਸਲਮਾਨ ਫ਼ਕੀਰਾਂ ਵਾਂਗੂੰ ਕਰਨ ਲਗ ਪੈਂਦੇ ਹਨ।

ਇਸ ਦਾ ਉਤ੍ਰ ਜੋ ਭਾਈ ਰਾਮ ਸਿੰਘ ਵਲੋਂ ਦਿਤਾ ਗਿਆ ਸੀ, ਉਹ ਕੋਈ ਤਸੱਲੀ ਬਖਸ਼ ਨਾ ਹੋਣ ਕਰਕੇ ਆਪਸ ਵਿਚ ਸਮਾਈ ਨਾ ਹੋ ਸਕੀ ਤੇ ਵਿਰੋਧਤਾ ਵਧਦੀ ਹੀ ਗਈ।

ਪਰ ਹੋ ਸਕਦਾ ਹੈ ਭਾਈ ਰਾਮ ਸਿੰਘ ਇਸ ਵੇਲੇ ਆਪਣੇ ਸੂਬਿਆਂ ਤੇ ਹੋਰ ਸਲਾਹਕਾਰਾਂ ਦੇ ਹਥ ਵਿਚ ਉਸੀ ਤਰ੍ਹਾਂ ਬੇ-ਬਸ ਹੋਣ ਜਿਵੇਂ ਕਿ ਅਜ ਕਲ ਕਈ ਰਾਜਸੀ ਤੇ ਦੂਸਰੇ ਆਗੂ ਆਪਣੇ ਸਹਿਕਾਰੀਆਂ ਤੇ ਲਾਕੜੀਆਂ ਦੇ ਹੱਥ ਵਿਚ ਬੇਬਸ ਹੁੰਦੇ ਹਨ ਅਤੇ ਆਪਣੀ ਜਥੇਬੰਦੀ ਤੇ ਪਾਰਟੀ ਵਿਚ ਮਤ-ਭੇਦ ਤੇ ਵਿਰੋਧ ਖੜੇ ਹੋ ਜਾਣ ਦੇ ਡਰ ਤੋਂ ਓਹ ਓਹ ਕੁਝ ਕਰ ਗੁਜ਼ਰਨ ਤੇ ਮਜਬੂਰ ਹੋ ਜਾਂਦੇ ਹਨ ਜੋ ਕਿ ਉਹ ਸ਼ਾਇਦ ਆਪਣੀ ਖੁਲ੍ਹੀ ਜ਼ਾਤੀ ਹੈਸੀਅਤ ਵਿਚ ਕਿਸੇ ਦੂਸਰੇ ਦੀ ਬਾਬਤ ਸੁਣਨ ਨੂੰ ਭੀ ਤਿਆਰ ਨਾ ਹੁੰਦੇ ਹੋਣ। ਕਿਉਂਕਿ ਭਾਈ ਰਾਮ ਸਿੰਘ ਦੀਆਂ ਜੋ ਲਿਖਤਾਂ ਮੌਜੂਦ ਹਨ ਉਨ੍ਹਾਂ ਤੋਂ ਇਹ ਸਪਸ਼ਟ ਪ੍ਰਤੀਤ ਹੋ ਰਿਹਾ ਹੈ ਕਿ ਇਹ ਹੀ ਨਹੀਂ ਕਿ ਆਪ ਦੇ ਹਿਰਦੇ ਵਿਚ ਗੁਰੂ ਨਾਨਕ-ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਲਈ ਅਪਾਰ ਤੇ ਅਡੋਲ ਸ਼ਰਧਾ ਭਗਤੀ ਕੁਟ ਕੁਟ ਕੇ ਭਰੀ ਹੋਈ ਸੀ ਬਲਕਿ ਆਪ ਆਪਣੇ ਆਪ ਨੂੰ ਗੁਰੂ ਕਹੇ ਜਾਣ ਦੇ ਸਖਤ ਵਿਰੁਧ ਸਨ ਅਤੇ ਰੰਗੂਨ ਤੋਂ ਆਪਣੀਆਂ ਚਿਠੀਆਂ ਵਿਚ ਇਸ ਗੱਲ ਦੀ ਬੜੇ ਸਾਫ਼ ਤੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ ਤੇ ਆਪਣੇ ਪਿਛੋਂ ਬਣੇ ਕੂਕਿਆਂ ਦੇ ਆਗੂ ਤੇ ਆਪਣੇ ਭਰਾ ਭਾਈ ਬੁਧ ਸਿੰਘ (ਪ੍ਰਸਿਧ ਭਾਈ ਹਰੀ ਸਿੰਘ) ਅਤੇ ਕੂਕਿਆਂ ਨੂੰ ਇਸ ਗਲ ਤੋਂ ਮੁੜ ਮੁੜ ਵਰਜਦੇ ਹਨ।

ਇਕ ਖਿਆਲ ਇਹ ਭੀ ਹੈ ਕਿ ਸ਼ੁਰੂ ਸ਼ੁਰੂ ਵਿਚ ਆਪਣੀ

Digitized by Panjab Digital Library/ www.panjabdigilib.org