ਪੰਨਾ:ਕੂਕਿਆਂ ਦੀ ਵਿਥਿਆ.pdf/356

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫੨

ਕੂਕਿਆਂ ਦੀ ਵਿਥਿਆ

ਪ੍ਰਭਤਾ ਵਧਦੀ ਜਾਣ ਕੇ ਯਾ ਹੋਰ ਕੁਝ ਕਾਰਣਾਂ ਕਰਕੇ ਆਪ ਨੇ ਆਪਣੇ ਸ਼ਰਧਾਲੂਆਂ ਨੂੰ ਆਪ ਨੂੰ ਗੁਰੂ ਕਹਿਣ ਤੋਂ ਨਾ ਹਟਕਿਆ ਹੋਵੇ, ਪਰ ਪਿਛੋਂ ਜਲਾਵਤਨੀ ਦੇ ਇਕਾਂਤ ਵਿਚ ਹੋਰ ਕੋਈ ਦੁਸਰੇ ਪ੍ਰਭਾਵ ਨਾ ਰਹਿਣ ਕਰਕੇ ਗੁਰਬਾਣੀ ਦੇ ਪਾਠ ਵਿਚਾਰ ਤੇ ਭਜਨ ਬੰਦਗੀ ਨੇ ਆਪ ਦੇ ਮਨ ਨੂੰ ਨਿਰੋਲ ਕੁੰਦਨ ਕਰਕੇ ਇਤਨਾ ਮਜ਼ਬੂਤ ਕਰ ਦਿੱਤਾ ਕਿ ਆਪ ਵਿਚ ਆਪਣੀ ਭੁਲ ਪ੍ਰਵਾਣ ਕਰ ਲੈਣ ਲਈ ਬੇ-ਮਿਸਾਲ ਤਾਕਤ ਪੈਦਾ ਹੋ ਗਈ ਅਤੇ ਆਪ ਨੇ ਆਪਣੇ ਸਰਧਾਲੂਆਂ ਨੂੰ ਬਿਨਾਂ ਝਿਜਕ ਦੇ ਖੁਲ੍ਹ ਕੇ ਇਸ ਗੱਲ ਤੋਂ ਵਰਜ ਦਿੱਤਾ। ਇਸ ਸੰਬੰਧੀ ਭਾਈ ਰਾਮ ਸਿੰਘ ਦੇ ਵਿਚਾਰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਹੀ ਪੇਸ਼ ਕਰਨ ਲਈ ਉਨ੍ਹਾਂ ਦੀਆਂ ਚਿਠੀਆਂ ਵਿਚੋਂ ਕਾਤਰਾਂ ਪੇਸ਼ ਕਰਦੇ ਹਾਂ। ਆਪ ਲਿਖਦੇ ਹਨ:-

......ਸਿਖੀ ਤਾਂ ਭਜਨ ਬਾਣੀ ਦੀ ਹੈ। ਕਛ, ਮਾਲਾ ਇਕ ਸੰਨ ਹੈ ਗੁਰੂ ਜੀ ਦੀ। ਮੇਰਾ ਲਿਖਿਆ ਆਵਾ-ਗੌਣ ਨਹੀਂ ਜਾਨਣਾ। ਹੁਕਮ ਹੈ ਗੁਰੁ ਜੀ ਦਾ, ਮੈਂ ਤਾਂ ਸੋ ਲਿਖਦਾ ਹਾਂ। ਮੈਂ ਗੁਰੂ ਨਹੀਂ, ਮੈਂ ਤਾਂ ਰਪਟੀਏ ਦੀ ਮਾਫਕ ਹਾਂ। ਜੋ ਮੰਨੇਗਾ ਸੋ ਸੁਖੀ ਹੋਏਗਾ......। ੧੦ ।

......ਸੋ ਭਾਈ ਖ੍ਰਚ ਨਾ ਹੋਵੇ ਤਾਂ ਦੇਸੋਂ ਨਾ ਆਵੋ। ਉਸ ਨੇ ਏਥੇ ਕਿਉਂ ਆਉਣਾ ਹੈ ਪ੍ਰਦੇਸ ਮੇਂ। ਘਰ ਬੈਠ ਕੇ ਭਜਨ ਬਾਣੀ ਕਰੇ ਤਾਂ ਭਲਾ ਹੈ, ਅਰ ਜੋ ਮੇਰੇ ਵਿਚ ਕੁਛ ਕਲਾ ਹੋਵੇ ਤਾਂ ਮੈਂ ਆਪ ਕਉਂ ਕੈਦ ਹੋ ਜਾਂਦਾ। ਕਲਾ ਤਾਂ ਨਾਮ ਤੇ ਗਰੂ ਵਿਚ ਹੈ, ਸੋ ਜਪੋ ॥......॥ ੧੮ ॥

......ਮੇਰੇ ਮੈਂ ਤਾਂ ਗੁਰਿਆਈ ਦਾ ਕੰਮ ਬਾਲ ਸਮਾਨ ਭੀ ਨਹੀਂ ਹੈ। ਸ੍ਰਨ ਪੜੇ ਹੋਏ ਹਾਂ ਗੁਰੂ ਜੀ ਦੀ। ਗੁਰੂ ਜੀ ਦੇ ਚਰਨਾਰਬਿੰਦ ਬੇਨਤੀ ਕਰਦੇ ਹਾਂ ਰਾਤ ਦਿਨ। ਜੋ ਹੇ ਗੁਰੂ ਜੀ ਤੂੰ ਗਊ ਗਰੀਬਾਂ ਨੂੰ ਬਖ਼ਸ਼ ਲੈ। ਗਰੀਬ ਏ ਨਾਮਧਾਰੀਏ ਹੈਂ, ਅਗੇ

Digitized by Panjab Digital Library/ www.panjabdigilib.org