ਪੰਨਾ:ਕੂਕਿਆਂ ਦੀ ਵਿਥਿਆ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗਿਆਸੀ (ਅਭਿਆਸੀ) ਸੰਪ੍ਰਦਾਇ
ਦਾ ਪ੍ਰਚਾਰ

ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ ਹਜ਼ਰੋ ਦੇ ਇਲਾਕੇ ਵਿਚ ਭਾਈ ਬਾਲਕ ਸਿੰਘ ਦੀ ਕਾਫੀ ਮਾਨਤਾ ਸੀ ਤੇ ਬਹੁਤ ਸਾਰੇ ਲੋਕੀਂ ਉਨ੍ਹਾਂ ਦੇ ਸੇਵਕ ਬਣ ਰਹੇ ਸਨ। ਆਪ ਆਪਣੇ ਸੰਗੀਆਂ ਸੇਵਕਾਂ ਨੂੰ ਅਕਾਲਪੁਰਖ ਵਾਹਿਗੁਰੂ ਦੀ ਜਗਿਆਸਾ ਵਲ ਲਾਉਂਦੇ ਤੇ 'ਵਾਹਿਗੁਰੂ' ਗੁਰਮੰਤ੍ਰ ਦਾ ਅਭਿਆਸ ਕਰਨ ਦੀ ਸਿੱਖਿਆ ਦਿੰਦੇ ਸਨ। ਇਸ ਕਰਕੇ ਇਨ੍ਹਾਂ ਦੇ ਸੇਵਕਾਂ ਦਾ ਨਾਮ ਜਗਿਆਸੀ ਤੇ ਅਭਿਆਸੀ ਪ੍ਰਸਿਧ ਹੁੰਦਾ ਗਿਆ। ਸੰਨ ੧੮੬੭ ਵਿਚ ਲਿਖੀ ਗਈ ਕੂਕਿਆਂ ਸਬੰਧੀ ਸਰਕਾਰੀ ਰਿਪੋਰਟ ਵਿਚ ਲਿਖਿਆ ਹੋਇਆ ਹੈ ਕਿ ਹਜ਼ਰੋ ਨਿਵਾਸੀ ਭਾਈ ਬਾਲਕ ਸਿੰਘ ਨੇ ਸੰਨ ੧੮੪੭ ਦੇ ਕਰੀਬ ਜਗਿਆ (ਅਭਿਆਸੀ) ਸੰਪ੍ਰਦਾਇ ਦਾ ਮੁੱਢ ਬੱਧਾ।

ਜਿਵੇਂ ਪਿੱਛੇ ਲਿਖਿਆ ਜਾ ਚੁਕਾ ਹੈ। ਭਾਈ ਬਾਲਕ ਸਿੰਘ ਦੇ ਤਿੰਨ ਚੇਲੇ ਪ੍ਰਸਿਧ ਸਨ। ਪਹਿਲੇ ਭਾਈ ਬਾਲਕ ਸਿੰਘ ਦੇ ਭਰਾਤਾ ਭਾਈ ਮੰਨਾ ਸਿੰਘ ਦੇ ਪੁਤ੍ਰ ਭਾਈ ਕਾਨ ਸਿੰਘ ਜੋ ਦਸੰਬਰ ੧੮੬੨ ਵਿਚ ਭਾਈ ਬਾਲਕ ਸਿੰਘ ਦੀ ਮਿਰਤੂ ਤੋਂ ਬਾਦ ਹਜ਼ਰੋ ਵਿਚ ਜਗਿਆਸੀ ਸੰਪ੍ਰਦਾਇ ਦੇ ਮੁਖੀ ਹੋਏ; ਦੂਸਰੇ ਭਾਈ ਲਾਲ ਸਿੰਘ ਜੋ ਅੰਮ੍ਰਿਤਸਰ ਦੇ ਵਸਨੀਕ ਸਨ ਅਤੇ ਤੀਸਰੇ ਭਾਈ ਰਾਮ ਸਿੰਘ ਭੈਣੀ ਵਾਲੇ।

ਭੈਣੀ ਵਿਚ ਦੁਕਾਨ ਦਾ ਹਿੱਸੇਦਾਰ ਜਦ ਹੱਟੀ ਦੀ ਸਾਰੀ ਨਕਦੀ ਲੈ ਕੇ ਚਲਦਾ ਬਣਿਆ ਤਾਂ ਕੁਝ ਚਿਰ ਲਈ ਵੇਹਲੇ ਹੋ ਕੇ ਭਾਈ ਰਾਮ ਸਿੰਘ ਭਾਈ ਬਾਲਕ ਸਿੰਘ ਦੇ ਦੀਦਾਰ ਲਈ ਹਜ਼ਰੋ