ਪੰਨਾ:ਕੂਕਿਆਂ ਦੀ ਵਿਥਿਆ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਕੂਕਿਆਂ ਦੀ ਵਿੱਥਿਆ

ਗਏ। ਇਹ ਗੱਲ ਸੰਨ ੧੮੫੭-੫੯ ਦੀ ਦੱਸੀਦੀ ਹੈ।[1] ਭਾਈ ਰਾਮ ਸਿੰਘ ਬਾਬਾ ਬਾਲਕ ਸਿੰਘ ਦੇ ਸੇਵਕ ਤਾਂ ਅੱਗੇ ਹੀ ਬਣੇ ਹੋਏ ਸਨ ਹੁਣ ਆਪ ਮੁਕੰਮਲ ਤੌਰ ਤੇ ਉਨ੍ਹਾਂ ਦੇ ਸੰਪ੍ਰਦਾਈ ਹੋ ਗਏ ਅਤੇ ਕੁਝ ਚਿਰ ਹਜ਼ਰੋ ਵਿਚ ਰਹਿ ਕੇ ਆਪਣੇ ਜੀਵਨ ਨੂੰ ਉਨ੍ਹਾਂ ਦੇ ਸੱਚੇ ਵਿਚ ਢਾਲਣ ਦਾ ਯਤਨ ਕੀਤਾ। ਭਾਈ ਬਾਲਕ ਸਿੰਘ ਦੀ ਸੰਪ੍ਰਦਾਇ ਜਗਿਆਸੀ ਯਾ ਅਭਿਆਸੀ ਕਰਕੇ ਪ੍ਰਸਿਧ ਸੀ। ਇਹ ਨਾਮ ਇਸ ਕਰ ਕੇ ਪਿਆ ਜਾਪਦਾ ਹੈ ਕਿ ਇਸ ਸ਼ਰੇਣੀ ਵਾਲੇ ਆਪਣੇ ਆਪ ਨੂੰ ਸਿੱਖੀ ਨੁਕਤਾ ਨਿਗਾਹ ਤੋਂ ਵਾਹਿਗੁਰੂ ਦੇ ਜਗਿਆਸੀ ਅਤੇ ਨਾਮ ਸਿਮਰਣ ਦੇ ਅਭਿਆਸੀ ਹੋਣ ਦੇ ਅਭਿਲਾਖੀ ਆਖਦੇ ਸਨ। ਹੁਣ ਤਕ ਭੀ ਹਜ਼ਰੋ ਵਾਲੇ ਜਗਿਆਸੀ ਤੇ ਅਭਿਆਸੀ ਕਰਕੇ ਹੀ ਪ੍ਰਸਿਧ ਹਨ ਭਾਵੇਂ ਭੈਣੀ ਵਾਲਿਆਂ ਦੀ ਸ਼ਾਖ ਦਾ ਨਾਮ ਬਦਲ ਗਿਆ ਹੈ ਅਤੇ ਉਹ ਕੂਕੇ ਯਾ ਨਾਮਧਾਰੀ ਕਰਕੇ ਪ੍ਰਸਿਧ ਹੋ ਗਏ ਹਨ।

ਹਜ਼ਰੋ ਤੋਂ ਭੈਣੀ ਮੁੜ ਕੇ ਆਪ ਨੇ ਆਪਣੀ ਉਪਜੀਵਕਾ ਲਈ ਕਿਰਤ ਕਮਾਈ ਵਾਸਤੇ ਲੋਹੇ ਕਪੜੇ ਆਦਿ ਦੀ ਹੱਟੀ ਦਾ ਕੰਮ ਜਾਰੀ ਰੱਖਿਆ ਤੇ ਬਾਬਾ ਬਾਲਕ ਸਿੰਘ ਦੀ ਜਗਿਆਸੀ (ਅਭਿਆਸੀ) ਸੰਪ੍ਰਦਾਇਕ ਸਿੱਖਿਆ ਦੀ ਲੋ ਵਿਚ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸ਼ੁਰੂ ਸ਼ੁਰੂ ਵਿਚ ਆਪ ਦੇ ਪ੍ਰਚਾਰ ਦਾ ਦਾਇਰਾ ਲੁਧਿਆਣੇ ਦੇ ਜ਼ਿਲੇ ਵਿਚ ਸੀ ਜੋ ਬਾਦ ਵਿਚ ਹੌਲੀ ਹੌਲੀ ਖੁਲ੍ਹਾ ਹੁੰਦਾ ਗਿਆ।

ਆਪ ਦੇ ਪਹਿਲੇ ਸੇਵਕਾਂ ਵਿਚੋਂ ਭਾਈ ਲਾਭ ਸਿੰਘ ਰਾਗੀ ਅੰਮ੍ਰਿਤਸਰ ਨਿਵਾਸੀ, ਭਾਈ ਆਤਮਾ ਸਿੰਘ ਆਲੇ ਮੁਹਾਰ ਜ਼ਿਲਾ ਸਿਆਲਕੋਟ ਦੇ, ਬਾਬਾ ਕਾਨ੍ਹ ਸਿੰਘ ਤੇ ਬਾਬਾ ਨੈਣਾ ਸਿੰਘ ਦਸੀਦੇ

  1. *A Brief Account ਵਿਚ ਲਿਖਿਆ ਹੈ ਕਿ ਭਾਈ ਰਾਮ ਸਿੰਘ ਨੇ ਹਜ਼ਰੋ ਤੋਂ ਮੁੜ ਕੇ ਸੰਨ ੧੮੫੮ ਦੇ ਆਲੇ ਦੁਆਲੇ ਲੁਧਿਆਨੇ ਦੇ ਜ਼ਿਲੇ ਵਿਚ ਸਿੱਖੀ ਸੇਵਕੀ ਸ਼ੁਰੂ ਕੀਤੀ ਅਤੇ ਸੰਨ ੧੮੬੦ ਵਿਚ 'ਭਾਈ' ਦੀ ਪਦਵੀ ਅਖਤਿਆਰ ਕਰ ਲਈ।