ਪੰਨਾ:ਕੂਕਿਆਂ ਦੀ ਵਿਥਿਆ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ

੩੫

ਹਨ[1]ਤੇ ਲਿਖਿਆ ਹੈ ਕਿ ਇਨ੍ਹਾਂ ਨੂੰ ੧ ਵਸਾਖ ਸੰਮਤ ੧੯੧੪ ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ ਖੰਡੇ ਦਾ ਅੰਮ੍ਰਿਤ ਛਕਾਇਆ ਗਿਆ ਅਤੇ ਪੰਜ ਕਕਾਰ (ਕੇਸ, ਕੰਘਾ, ਕੱਛ, ਕਿਰਪਾਨ ਤੇ ਕੜਾ) ਧਾਰਨ ਕਰਨੇ ਦੱਸ ਕੇ ਜੀਵਨ-ਪੰਧ ਲਈ ਹੋਰ ਜ਼ਰੂਰੀ ਸਿਖਿਆ ਦਿੱਤੀ। ਇਸ ਤੋਂ ਕੁਝ ਚਿਰ ਬਾਦ ਬਰਮਾਲੀ (ਜ਼ਿਲਾ ਅੰਮ੍ਰਿਤਸਰ) ਨਿਵਾਸੀ ਇਕ ਸਾਧੂ ਸਿੰਘ ਸਜਿਆ ਜੋ ਪਿਛੋਂ ਬਾਬਾ ਸਾਹਿਬ ਸਿੰਘ ਦੇ ਨਾਮ ਨਾਲ ਇਕ ਪ੍ਰਸਿਧ ਸੂਬਾ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜਾ ਪਟਿਆਲਾ ਦਾ ਇਕ ਸੰਬੰਧੀ ਸਰਦਾਰ ਮੰਗਲ ਸਿੰਘ ਜਾਗੀਰਦਾਰ (ਬਿਸ਼ਨਪੁਰ), ਰਾਇਪੁਰੀਆ ਭਾਈ ਰਾਮ ਸਿੰਘ ਦੇ ਪਹਿਲੇ ਸ਼ਰਧਾਲੂਆਂ ਵਿਚੋਂ ਸੀ।

ਭਾਈ ਰਾਮ ਸਿੰਘ ਦੇ ਪ੍ਰਚਾਰ ਦਾ ਮੁੱਖ ਮੰਤਵ ਧਾਰਮਕ ਤੌਰ ਤੇ ਡਾਵਾਂ ਡੋਲ ਹੋ ਰਹੇ ਸਿੱਖਾਂ ਵਿਚੋਂ ਕੁਰੀਤੀਆਂ ਦੂਰ ਕਰ ਕੇ ਸਿੱਖੀ ਨੂੰ ਸੁਰਜੀਤ ਰੱਖਣਾ ਸੀ। ਆਪ ਦਾ ਕੰਮ ਇਕ ਸਧਾਰਕ ਆਗੂ ਦਾ ਸੀ। ਪ੍ਰਚਾਰ ਦੇ ਦੌਰੇ ਉੱਤੇ ਜਿੱਥੇ ਕਿਤੇ ਭੀ ਜਾਂਦੇ, ਸਿੱਖੀ ਤੋਂ ਦੁਰੇਡੇ ਹੋ ਚੁਕੇ ਹੋਏ ਯਾ ਅਨਮਤਾਂ ਵਿਚੋਂ ਬਣੇ ਸ਼ਰਧਾਲੂਆਂ ਨੂੰ ਬਿਨਾਂ ਇਸ ਮਰਦ ਦੇ ਵਿਤਕਰੇ ਦੇ ਖੰਡੇ ਦਾ ਅੰਮ੍ਰਿਤ ਛਕਾਉਂਦੇ ਅਤੇ ਪੰਜ ਕਕਾਰ ਤੇ ਖ਼ਾਲਸਾ ਰਹਿਤ ਦੇ ਧਾਰਨੀ ਬਣਾਉਂਦੇ ਸਨ। ਆਪ ਸਿੱਖੀ ਦੇ ਅਭਿਲਾਖੀਆਂ ਵਿਚ ਉਨਾਂ ਦੇ ਪਹਿਲੇ ਮਤ ਯਾ ਜ਼ਾਤ ਦੇ ਕਾਰਣ ਕੋਈ ਭਿੰਨ ਭੇਦ ਨਹੀਂ ਸਨ ਕਰਦੇ। ਲੁਧਿਆਨੇ ਦਾ ਡਿਸਟਰਿਕਟ ਸੁਪਰਿੰਟੈਂਡੈਂਟ

  1. *'ਸਤਿਜੁਗ' ਦੇ ੧੯੮੬ ਦੇ ‘ਬਸੰਤ ਨੰਬਰ' ਦੇ ਸਿਰ ਲੇਖ ਹੇਠਾਂ ‘ਸੰਤ ਖ਼ਾਲਸਾ ਨਾਮਧਾਰੀ ਪੰਥ ਦੀ ਰਚਨਾ' ਵਿਚ ੧ ਵਸਾਖ ਸੰਮਤ ੧੯੧੪ (ਅਪ੍ਰੈਲ, ਸੰਨ ੧੮੫੭) ਨੂੰ ਭਾਈ ਰਾਮ ਸਿੰਘ ਨਾਲ ਪੰਜ ਸਿੰਘਾਂ ਦੇ ਮਿਲਾਪ ਦਾ ਜ਼ਿਕਰ ਕੀਤਾ ਹੋਇਆ ਹੈ, ਪਰ ਨਾਮ ਉੱਪਰ ਪਾਠ ਵਿਚ ਦਿੱਤੇ ਚਾਰ ਹੀ ਲਿਖੇ ਹਨ। ਪੰਜਵਾਂ ਇਕ ਮੁਸਲਮਾਨ ਫ਼ਕੀਰ ਆਇਆ ਲਿਖਿਆ ਹੈ, ਪਰ ਉਸ ਦਾ ਨਾਮ ਤੇ ਪਤਾ ਨਹੀਂ ਦਿੱਤਾ, ਅਤੇ ਨਾ ਹੀ ਉਸ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਦਾ ਜ਼ਿਕਰ ਕੀਤਾ ਹੈ। ਸ਼ਾਇਦ ਨਿਸਚੇ ਤੌਰ ਤੇ ਇਨਾਂ ਗੱਲਾਂ ਦਾ ਤਾਂ ਨਹੀਂ ਲੱਗ ਸਕਿਆ।