ਪੰਨਾ:ਕੂਕਿਆਂ ਦੀ ਵਿਥਿਆ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ

੪੧


ਭਾਈ ਰਾਮ ਸਿੰਘ ਦੇ ਪ੍ਰਚਾਰ ਦੇ ਕਾਰਣ ਥਾਓਂ ਥਾਈਂ ਸੋਢੀਆਂ ਬੰਦੀਆਂ ਤੇ ਪਖੰਡੀ ਸਾਧਾਂ ਦੀ ਗੁਰਿਆਈ ਦੀ ਸਫ਼ਾ ਲਪੇਟ ਹੋਣ ਲਗ ਪਈ ਤੇ ਲੋਕ ਖੰਡੇ ਦਾ ਅੰਮ੍ਰਿਤ ਛਕ ਕੇ ਸਿੰਘ ਸਜਣੇ ਸ਼ੁਰੂ ਹੋ ਗਏ। ਇਸੇ ਤਰ੍ਹਾਂ ਸਿੱਖੀ ਪ੍ਰਚਾਰ ਦੀ ਇਕ ਲਹਿਰ ਚਲ ਪਈ। ਪਰ ਲੋਕੀਂ ਚੂੰਕਿ ਸੋਢੀਆਂ ਬੇਦੀਆਂ ਦੀ ਗੁਰਿਆਈ ਦੇ ਹਿਲੇ ਹੋਏ ਸਨ ਅਤੇ ਸ਼ਾਹ ਬਿਨਾਂ ਪਤ ਨਹੀਂ ਤੇ ਗੁਰੂ ਬਿਨ ਗਤਿ ਨਹੀਂ ਕਹਾਵਤ ਉਨ੍ਹਾਂ ਦੇ ਮੂੰਹੀਂ ਚੜ੍ਹੀ ਹੋਈ ਤੇ ਦਿਲੀਂ ਬੈਠੀ ਹੋਈ ਸੀ, ਇਸ ਲਈ ਕਿਧਰੇ ਕਿਧਰੇ ਇਕ ਅੱਧੇ ਥਾਂ ਭਾਈ ਰਾਮ ਸਿੰਘ ਪਾਸੋਂ ਅੰਮ੍ਰਿਤ ਛਕਣ ਵਾਲੇ ਨਵੇਂ ਨਵੇਂ ਜੋਸ਼ੀਲੇ ਸ਼ਰਧਾਲੂ ਉਨ੍ਹਾਂ ਨੂੰ ਭੀ ਉਸੇ ਤਰ੍ਹਾ ਗੁਰੂ ਕਹਿਣ ਲਗ ਪਏ ਦਿਸਦੇ ਹਨ, ਜਿਵੇਂ ਕਿ ਓਹ ਸੋਢੀਆਂ ਬੇਦੀਆਂ


(ਸਫਾ ੪੦, ਦੀ ਬਾਕੀ)

ਪਉੜੀ ਦੀਆਂ ਸੰਬੰਧਤ ਅਸਲ ਤੁਕਾਂ ਇਸ ਤਰ੍ਹਾਂ ਹਨ। ਇਨ੍ਹਾਂ ਵਿਚ ਬੀਤ ਚੁੱਕੇ ਕਾਲ ਵਿਚ ਹੋ ਗੁਜ਼ਰੇ ਹਾਲ ਦਾ ਜ਼ਿਕਰ ਹੈ, ਕੂਕਿਆਂ ਨੇ ਇਨ੍ਹਾਂ ਨੂੰ ਤੋੜ ਮਰੋੜ ਅਤੇ ਇਨ੍ਹਾਂ ਵਿਚ ਆਪਣੇ ਕੋਲੋਂ ਇਕ ਤੁਕ ਘੜ ਕੇ ਮਿਲਾ ਕੇ ਇਨਾਂ ਨੂੰ ਅੱਗੇ ਲਈ ਹੁਕਮ ਦੀ ਸ਼ਕਲ ਦੇ ਦਿੱਤੀ ਹੈ:

ਗੁਰਬਰ ਅਕਾਲ ਕੇ ਹੁਕਮ ਸਿਉ ਉਪਜਿਓ ਬਿਗਿਆਨਾ [੧}

ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ ੨}

ਇਉਂ ਉੱਠੇ ਸਿੰਘ ਭਬਕਾਰ ਕਰ ਸਭ ਜਗ ਡਰਪਾਨਾ [੩॥

ਮੜੀ ਗੋਰ ਦੇਵਲ ਮਸੀਤ ਢਾਹਿ ਕੀਏ ਮੈਦਾਨਾ |੪|

ਬੇਦ ਪੁਰਾਨ ਖਟ ਸ਼ਾਸਤ੍ਰਾ ਫੁਨ ਮਿਟੇ ਕੁਰਾਨਾ [੫]

ਬਾਂਗ ਸਲਾਹਿਤ ਹਟਾਇ ਕਰ ਮਾਰ ਸੁਲਤਾਨਾ।੬]

ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ (੧੫)

ਤਬ ਸੁੰਨਤ ਕੋਇ ਨ ਕਰ ਸਕੇ ਕਾਂਪਤ ਤੁਰਕਾਨਾ (੧੬)

ਇਉਂ ਉੱਮਤ ਸਭ ਮਹੁੰਮਦੀ ਖਪ ਗਈ ਨਿਦਾਨਾ (੧੭)

ਤਬ ਫਤੇ ਡੰਕ ਜਗ ਮੈਂ ਘਰੇ ਦੁਖ ਦੰਦ ਮਿਟਾਨਾ (੧੮)

ਤੀਸਰ ਪੰਥ ਚਲਾਇਅਨ ਵਡ ਸੂਰ ਗਹੇਲਾ (੧੯)

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ (੨੦)