ਪੰਨਾ:ਕੂਕਿਆਂ ਦੀ ਵਿਥਿਆ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਫੀਆਂ ਨਿਗਰਾਨੀ ਹੇਠ

੬੩

ਭਾਈ ਸਾਹਿਬ ਹੀਰਾ ਨੰਦ ਜੀ ਤੇ ਗਣੇਸ਼ ਦਾਸ ਜੀ, ਰਾਮ ਚੰਦ ਜੀ, ਹੋਰ ਸੰਬੂਹ ਸੰਗਤ ਕੋ ਹੱਥ ਜੋੜ ਕੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਣ ਕਰਨੀ ਜੀ। ਹੋਰ ਸਾਈਂ ਜੀ ਕੇ ਚਰਨਾਂ ਉਪਰ ਮੱਥਾ ਟੇਕਿਆ ਵਾਚਣਾ ਹੱਥ ਜੋੜ ਕੇ।

ਡੰਡੌਤ ਬੰਦਨਾਂ ਅਨਕ ਬਾਰ ਸਰਬ ਕਲਾ ਸਮਰਥ॥
ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਥ॥
ਸਗਲ ਦੁਆਰ ਕੋ ਛਾਡ ਕੇ ਗਹੇ ਤੁਹਾਰੋ ਦਵਾਰ॥
ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ॥

ਹੋਰ ਸਜਣ ਜੀ ਤੁਸਾਡੇ ਚਰਨਾਂ ਵਿਚ ਅਸਾਡਾ ਆਵਣਾ ਇਸ ਵਾਸਤੇ ਨਹੀਂ ਹੋਇਆ ਜੋ ਵੀਹ ਸਾਲ [ਸੰਮਤ ੧੯੨੦] ਦੇ ਚੜ੍ਹਦੇ ਸਾਰ ਹੀ ਸਰਕਾਰ ਨੇ ਮੈਨੂੰ ਰੋਕ ਕਰ ਛਡੀ ਹੈ। ਜ਼ਿਲੇ ਤੇ ਬਾਹਰ ਨਹੀਂ ਆਵਣ ਦੇਂਦੇ। ਮੈਂ ਤਾਂ ਜ਼ਰੂਰ ਆਪ ਦੇ ਚਰਨਾਂ ਵਿਚ ਆਵਣਾ ਜ਼ਰੂਰ ਹੀ ਥਾ ਜੀ। ਬਹੁਤਿਆਂ ਲੋਕਾਂ ਨੇ ਸਰਕਾਰ ਵਿਚ ਮੇਰੇ ਨਾਮ ਉਤੇ ਚਿਠੀਆਂ ਪਾਈਆਂ। ਸਰਕਾਰ ਨੂੰ ਇੰਝ ਆਖਿਆ ਜੋ ਬਹੁਤੇ ਲੋਕ ਰਾਮ ਸਿੰਘ ਨਾਲ ਹੋ ਗਏ ਹਨ। ਤੁਸਾਂ ਨਾਲ ਸਾਹਮਣਾ ਕਰਨਗੇ। ਤੁਸੀਂ ਇਨ੍ਹਾਂ ਦਾ ਬੰਦੋਬਸਤ ਰੱਖੇ। ਇਹ ਬਹੁਤੇ ਲੋਕਾਂ ਨੇ ਅਰਜ਼ੀਆਂ ਗੁਜ਼ਾਰੀਆਂ। ਸਰਕਾਰੇ ਪੁਜਾਰੀਆਂ ਤੇ ਬ੍ਰਾਹਮਣਾਂ ਤੇ ਹੋਰ ਬਹੁਤੇ ਲੋਕਾਂ ਬਦਨਾਮੀ ਹੀ ਦਿਤੀ। ਸਰਕਾਰ ਨੇ ਤਹਿਕੀਕਾਤ ਬਹੁਤ ਕੀਤੀ, ਪਰ ਵਿਚੋਂ ਨਿਕਲਣਾ ਕੀ ਸੀ? ਜਿਸ ਬਾਤ ਸਜਾਇ ਕਰਨੀ ਥੀ ਸੋ ਮਹਾਰਾਜ ਨੇ ਅੱਗੇ ਹੀ ਛਡਾਇ ਦਿਤੀ ਹੈ। ਹੋਰ ਮਹਾਰਾਜ ਜੀ ਕਾ ਪ੍ਰਤਾਪ ਕਰਕੇ ਭਜਨ ਪੁੰਨ ਬਹੁਤ ਹੋ ਰਿਹਾ ਹੈ। ਹੋਰ ਭਾਈ ਹੀਰਾ ਨੰਦ ਜੀ ਤੁਸੀਂ ਵੀ ਭਜਨ ਦਸਦੇ ਰਿਹਾ ਕਰੋ, ਜੋ ਕੋਈ ਬਹੁਤ