ਪੰਨਾ:ਕੂਕਿਆਂ ਦੀ ਵਿਥਿਆ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰ-ਬੰਦੀ ਦਾ ਜ਼ਮਾਨਾ

੭੧

ਕੋਈ ਪੱਕੀ ਮਰਦੁਮ-ਸ਼ੁਮਾਰੀ ਨਾ ਹੋਣ ਕਰਕੇ ਉਪਰੋਕਤ ਗਿਣਤੀ ਨੂੰ ਪੂਰੀ ਤਰ੍ਹਾਂ ਭਰੋਸੇ ਯੋਗ ਨਹੀਂ ਕਿਹਾ ਜਾ ਸਕਦਾ। ਨਾ ਤਾਂ ਖ਼ੁਦ ਕੂਕਿਆਂ ਨੂੰ ਆਪਣੀ ਠੀਕ ਠੀਕ ਗਿਣਤੀ ਦਾ ਪਤਾ ਸੀ ਅਤੇ ਨਾ ਹੀ ਸਰਕਾਰ ਨੂੰ ਉਸ ਵੇਲੇ ਦੇ ਹਾਲਾਤ ਵਿਚ ਕੋਈ ਪੱਕਾ ਪਤਾ ਲਗ ਸਕਦਾ ਸੀ। ਲੁਧਿਆਣੇ ਦਾ ਸੁਪ੍ਰਿੰਟੈਂਡੈਂਟ ਪੋਲੀਸ ਮੇਜਰ ਪਰਕਿਨਜ਼ ੨੦ ਸਤੰਬਰ ੧੮੬੩ ਦੀ ਰੀਪੋਰਟ ਵਿਚ ਲਿਖਦਾ ਹੈ ਕਿ ਇਨਾਂ ਦੀ ਸਾਰੀ ਗਿਣਤੀ ਦਾ ਓਪਰਾ ਓਪਰਾ ਅੰਦਾਜ਼ਾ ਸੱਠ ਹਜ਼ਾਰ ਤਕ ਹੈ, ਜਿਨ੍ਹਾਂ ਵਿਚੋਂ ਦੋ ਹਜ਼ਾਰ ਜ਼ਿਲਾ ਲੁਧਿਆਣੇ ਵਿਚ ਹਨ।

ਪਿੱਛੇ ਲਿਖਿਆ ਜਾ ਚੁੱਕਾ ਹੈ, ਕਿ ਕੂਕੇ ਆਮ ਤੌਰ ਤੇ ਗਰੀਬ ਲੋਕਾਂ ਵਿਚੋਂ ਬਣਦੇ ਸਨ; ਪਰ ਇਕੇ ਦੁੱਕੇ ਸਰਦਾਰ ਤੇ ਉੱਘੇ ਆਦਮੀ ਭੀ ਕੂਕੇ ਬਣ ਗਏ ਦਿਸਦੇ ਸਨ, ਜਿਵੇਂ ਕਿ ਸਰਦਾਰ ਮੰਗਲ ਸਿੰਘ ਬਿਸ਼ਨਪੁਰੀਆ ਰਾਇਪੁਰੀਆ, ਜੋ ਮਹਾਰਾਜਾ ਪਟਿਆਲਾ ਅਤੇ ਭਰਤਪੁਰ ਤੇ ਧੌਲਪੁਰ ਦੇ ਰਾਜਿਆਂ ਦਾ ਰਿਸ਼ਤੇਦਾਰ ਸੀ, ਅਤੇ ਪਟਿਆਲੇ ਦਾ ਜਾਗੀਰਦਾਰ ਸਰਦਾਰ ਲਖਾ ਸਿੰਘ ਬ੍ਰਹਮਪੁਰੀਆਂ।

ਇਸ ਵੇਲੇ ਇਹ ਗੱਲ ਆਮ ਪ੍ਰਸਿਧ ਸੀ ਕਿ ਭਾਈ ਰਾਮ ਸਿੰਘ ਦੀ ਸਾਰੀ ਕਲਾ ਦਾ ਆਧਾਰ ਗੁਰੁ ਗੋਬਿੰਦ ਸਿੰਘ ਦੀਆਂ ਪੇਸ਼ੀਨ-ਗੋਈਆਂ ਦੀ ਪੁਸਤਕ ਸੌ-ਸਾਖੀ ਉੱਤੇ ਹੈ, ਜਿਸ ਵਿਚ ਲਿਖਿਆ ਹੋਇਆ ਦੱਸਿਆ ਜਾਂਦਾ ਸੀ ਕਿ ਰਾਮ ਸਿੰਘ ਨਾਮੀ ਇਕ ਉੱਘਾ ਸਿਖ ਤਰਖਾਣਾਂ ਦੇ ਘਰ ਜਨਮ ਲਏਗਾ। ਇਸ ਸੰਬੰਧੀ ਇਕ, ਕਥਾ ਇਹ ਪ੍ਰਸਿਧ ਕਿ ਇਹੋ ਜਿਹੀ ਇਕ ਪੋਥੀ ਭਾਈ ਰਾਮ ਸਿੰਘ ਆਪਣੇ ਆਗੂ ਭਾਈ ਬਾਲਕ ਸਿੰਘ ਦੀ ਲੈ ਆਏ ਸਨ ਤੇ ਦੂਸਰੀ ਇਹ ਕਿ ਇਹ ਪੋਥੀ ਮਹਾਰਾਜਾ ਪਟਿਆਲਾ ਨੇ ਖਰੀਦੀ ਸੀ; ਉਨਾਂ ਪਾਸੋਂ ਇਨ੍ਹਾਂ ਨੂੰ ਮਿਲ ਗਈ ਹੈ; ਪਰ ਮਹਾਰਾਜਾ ਪਟਿਆਲਾ ਦੀ ਖਰੀਦ ਸੰਬੰਧੀ ਤਸਦੀਕ ਨਹੀਂ ਹੋਈ।

ਸੰਨ ੧੮੬੬ ਵਿਚ ਪ੍ਰਸਿਧ ਕੂਕਿਆਂ ਦੀ ਇਕ ਜ਼ਿਲੇ ਵਾਰ