ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
੭੨
ਕੂਕਿਆਂ ਦੀ ਵਿਥਿਆ
ਸੂਚੀ ਸਰਕਾਰ ਨੇ ਤਿਆਰ ਕਰਵਾਈ।
ਇਸ ਸਾਲ ਦੀ ਰੀਪਰਟ ਜਿਸ ਵੇਲੇ ਇੰਗਲੈਂਡ ਵਿਚ ਸੈਕ੍ਰੇਟਰੀ ਫਾਰ ਇੰਡੀਆ (ਵਜ਼ੀਰ ਹਿੰਦ) ਨੇ ਪੜ੍ਹੀ ਤਾਂ ਉਸ ਨੇ ੩੧ ਮਈ ੧੮੬੭ ਨੂੰ ਆਪਣੀ ਡਿਸਪੈਚ ਨੰਬਰ ੯੭ ਵਿਚ ਵਾਇਸਰਾਇ ਹਿੰਦ ਨੂੰ ਲਿਖਿਆ ਕਿ ਰੀਪੋਰਟਾਂ ਵਿਚ ਆਈਆਂ ਕੂਕਿਆਂ ਦੀਆਂ ਕਾਰਵਾਈਆਂ ਤੋਂ ਖਤਰਨਾਕ ਰਾਜਸੀ ਭਾਵ ਪ੍ਰਤੀਤ ਹੁੰਦੇ ਹਨ ਅਤੇ ਇਸ ਵੇਲੇ ਭਾਵੇਂ ਮੈਂ ਭਾਈ ਰਾਮ ਸਿੰਘ ਤੇ ਉਸ ਦੇ ਸੰਗੀਆਂ ਦੀਆਂ ਕਾਰਵਾਈਆਂ ਵਿਚ ਸਿੱਧਾ ਦਖ਼ਲ ਦੇਣਾ ਜ਼ਰੂਰੀ ਨਹੀਂ ਸਮਝਦਾ; ਪਰ ਇਹ ਜ਼ਰੂਰੀ ਭਾਸਦਾ ਹੈ ਕਿ ਇਨ੍ਹਾਂ ਪਰ ਅੰਦਰੋ ਅੰਦਰ ਨਿਗਰਾਨੀ ਰੱਖੀ ਜਾਏ। ਵਾਇਸਰਾਏ ਵਲੋਂ ੬ ਜੁਲਾਈ ੧੮੬੭ ਦੀ ਚਿੱਠੀ ਰਾਹੀਂ ਇਹ ਹੁਕਮ ਪੁਜਣ ਪਰ ੧੫ ਜੁਲਾਈ ਨੂੰ ਪੰਜਾਬ ਸਰਕਾਰ ਦੇ ਸਕ੍ਰੱਤ ਨੇ ਆਪਣੀ ੧੦੫੮ ਨੰਬਰ ਚਿਠੀ ਰਾਹੀਂ ਕੂਕਿਆਂ ਦੀ ਨਿਗਰਾਨੀ ਸੰਬੰਧੀ ਇੰਸਪੈਕਟਰ ਜਨਰਲ ਪੰਜਾਬ ਨੂੰ ਜ਼ਰੂਰੀ ਹਿਦਾਇਤ ਭੇਜ ਦਿੱਤੀ।