ਪੰਨਾ:ਕੂਕਿਆਂ ਦੀ ਵਿਥਿਆ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਨੰਦਪੁਰ ਦਾ ਹੋਲਾ (ਮਾਰਚ ਸੰਨ ੧੮ ੬੭) ਭਾਈ ਰਾਮ ਸਿੰਘ ਚੂੰਕਿ ਭੈਣੀ ਵਿਚ ਨਜ਼ਰ-ਬੰਦ ਸਨ ਅਤੇ ਉਨਾਂ ਨੂੰ ਮਾਘੀ ਦੇ ਮੇਲੇ ਤੇ ਮੁਕਤਸਰ ਜਾਣ ਦੀ ਆਗਿਆ ਨਹੀਂ ਸੀ ਮਿਲੀ ਇਸ ਲਈ ਉਨ੍ਹਾਂ ਨੇ ਭੇਣੀ ਵਿਚ ਆਪਣਾ ਮੇਲਾ ਹੋਲੀਆਂ fਚ ਲਾਉਣ ਲਈ ਕੂਕਿਆਂ ਨੂੰ ਸੱਦੇ ਘਲ ਦਿੱਤੇ : ਡਿਸਟਿਕਟ ਸਪਿੰਟੈਂਡੈਂਟ ਪੁਲੀਸ ਲੁਧਿਆਨਾ, ਮੇਜਰ ਪਰਕਿਨਜ਼, ਦੀ ਰ ਏ ਸੀ ਕਿ ਮੇਲੇ ਵਿਚ ਕੋਈ ਦਖਲ ਨਾ ਦਿੱਤਾ ਜਾਏ ਅਤੇ ਇੰਸਪੈਕਟਰ ਜਨਰਲ ਪੰਜਾਬ ਦਾ ਖਿਆਲ ਸੀ ਕਿ ਜੇ ਬੰਦੇ ਬਹੁਤ ਜ਼ਿਆਦਾ ਇਕੱਠੇ ਨਾ ਹੋਣ ਤਾਂ ਮੇਲਾ ਸ਼ੱਕ ਹੋ ਜਾਏ । ਇਸ ਵੇਲੇ ਭਾਈ ਰਾਮ ਸਿੰਘ ਨੇ ਸਰਕਾਰ ਪੰਜਾਬ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਨੰਦਪੁਰ ਗੁਰਦੁਆਰੇ ਦੇ ਦਰਸ਼ਨ ਲਈ ਜਾਣ ਦੀ ਆਗਿਆ ਦਿੱਤੀ ਜਾਏ । ਸਰਕਾਰ ਨੂੰ ਹੁਣ ਚੁੱਕ ਇਨ੍ਹਾਂ ਦੇ ਵਿਰੁਧ ਰਾਜ-ਵਿਦਰੋਹ ਦੀ ਕੋਈ ਸ਼ਕ ਨਹੀਂ ਸੀ ਰਹੀ, ਇਸ ਲਈ ਲਾਟ ਸਾਹਿਬ ਨੇ ਹੋਲੇ ਮਹੱਲੇ ਦੇ ਮੇਲੇ ਦੇ ਮੌਕੇ ਤੇ ਭਾਈ ਰਾਮ ਸਿੰਘ ਨੂੰ ਆਨੰਦਪੁਰ ਜਾਣ ਦੀ ਆਗਿਆ ਦੇ ਦਿੱਤੀ ਤੇ ਲਾਹੌਰ ਸਰਕਲ ਦੇ ਡਿਪਟੀ ਇੰਸਪੈਕਟਰ ਜਨਰਲ ਪੋਲੀਸ, ਕਰਨਲ ਮੈਕਐਂਡਰੀਉ, ਦੀ ਡੀਊਟੀ ਲਾਈ ਗਈ ਕਿ ਓਹ ਮੇਲੇ ਦੇ ਸਮੇਂ ਪੁਲੀਸ ਦੇ ਪ੍ਰਬੰਧ ਦੀ ਨਿਗਰਾਨੀ ਕਰੇ। ਕਰਨਲ ਮੈਕਐਂਡਰੀਉ ੧੦ ਮਾਰਚ ਨੂੰ ਲਾਹੋਰੀਂ ਚੱਲ ਕੇ ੧੨ ਨੂੰ ਲੰਧਰ ਤੇ ੧੩ ਨੂੰ ਹੁਸ਼ਿਆਰਪੁਰ ਪੁੱਜਾ । ਜਾਲੰਧਰ ਦੇ ਕਮਿਸ਼ਨਰ, ਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮਿਸਟਰ ਪਰਕਿਨਜ਼ ਨਾਲ ਸਲਾਹ ਮਸ਼ਵਰਾ ਕਰ ਕੇ ਉਸ ਨੇ ਇਕ ਡਿਪਟੀ ਇੰਸਪੈਕਟਰ ਤੇ Digitized by Panjab Digital Library / www.panjabdigilib.org