੭੬
ਕੂਕਿਆਂ ਦੀ ਵਿਥਿਆ
ਜੋ ਜਲੂਸ ਦੇ ਅੱਗੇ ਅੱਗੇ ਘੋੜੇ ਤੇ ਸਵਾਰ ਜਾ ਰਿਹਾ ਸੀ, ਬੁਲਾ ਕੇ ਕਿਹਾ ਕਿ ਘੋੜੇ ਤੋਂ ਉਤਰ ਕੇ ਡਿਪਟੀ ਕਮਿਸ਼ਨਰ ਮਿਸਟਰ ਪਰਕਿਨਜ਼ ਨੂੰ ਸਲਾਮ ਕਰਦਾ ਜਾਏ। ਇਸ ਪਰ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਮੁਖੀ ਸੂਬੇ ਝੱਟ ਘੋੜਿਆਂ ਤੋਂ ਉਤਰ ਪਏ। ਮੈਕਐਂਡਰੀਉ ਨੇ ਭਾਈ ਰਾਮ ਸਿੰਘ ਦੀ ਪਰਕਿਨਜ਼ ਨਾਲ ਜਾਣ-ਪਛਾਣ ਕਰਾਈ ਤੇ ਉਹ ਇਨ੍ਹਾਂ ਨੂੰ ਨਾਲ ਤੰਬੂ ਵਿਚ ਲੈ ਗਿਆ, ਜਿੱਥੇ ਚੋਖਾ ਚਿਰ ਗੱਲ ਬਾਤ ਹੁੰਦੀ ਰਹੀ ਤੇ ਭਾਈ ਰਾਮ ਸਿੰਘ ਦੇ ਸੰਗ ਕੂਕੇ ਬਾਹਰ ਖੜੇ ਰਹੇ। ਭਾਈ ਰਾਮ ਸਿੰਘ ਨੇ ਕਿਹਾ ਸਾਡਾ ਮਤਲਬ ਤਾਂ ਗੁਰੂ ਗੋਬਿੰਦ ਸਿੰਘ ਦੇ ਗੁਰਦੁਆਰੇ ਦੇ ਦਰਸ਼ਨ ਕਰਨਾ ਹੈ, ਹੋਰ ਜੇ ਤੁਸੀਂ ਹੁਕਮ ਕਰੋਗੇ ਅਸੀਂ ਮੰਨਣ ਨੂੰ ਤਿਆਰ ਹਾਂ ਅਤੇ ਜੇ ਤੁਹਾਨੂੰ ਇਤਰਾਜ਼ ਹੈ ਤਾਂ ਅਸੀਂ ਮੁੜ ਜਾਣ ਨੂੰ ਭੀ ਤਿਆਰ ਹਾਂ। ਮੈਕਐਂਡਰੀਉ ਤੇ ਪਰਕਿਨਜ਼ ਨੇ ਭਾਈ ਰਾਮ ਸਿੰਘ ਨੂੰ ਮਹੰਤ ਹਰੀ ਸਿੰਘ ਦੇ ਇਤਰਾਜ਼ ਦੱਸੇ ਤੇ ਕਿਹਾ ਕਿ ਫ਼ੈਸਲਾ ਇਹ ਕੀਤਾ ਗਿਆ ਹੈ ਕਿ ਕੂਕੇ ਗੁਰਦੁਆਰੇ ਦੇ ਰਿਵਾਜ ਦੇ ਵਿਰੁਧ ਉਥੇ ਸਿਰ ਨੰਗੇ ਨਾ ਕਰਨ ਤੇ ਨਾ ਹੀ ਕੇਸ ਖਿਲਾਰ ਕੇ ਕੂਕਾਂ ਮਾਰਨ। ਇਸ ਪਰ ਭਾਈ ਰਾਮ ਸਿੰਘ ਜ਼ਰਾ ਘਬਰਾਏ ਤੇ ਆਖਣ ਲੱਗੇ ਕਿ ਸ਼ਬਦ ਪੜ੍ਹਦੇ ਪੜ੍ਹਦੇ ਕੂਕੇ ਮਸਤਾਨੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਰਹਿੰਦਾ ਕਿ ਉਹ ਕੀ ਕਰ ਰਹੇ ਹਨ, ਇਸ ਲਈ ਮੈਂ ਕਿਵੇਂ ਜ਼ਿੰਮੇਂਵਾਰ ਹੋ ਸਕਦਾ ਹਾਂ? ਭਾਈ ਰਾਮ ਸਿੰਘ ਦੇ ਇਸ ਜਵਾਬ ਪਰ ਪਰਕਿਨਜ਼ ਤੇ ਮੈਕਐਂਡਰੀਉ ਨੇ ਕਿਹਾ ਕਿ ਇਸ ਹਾਲਤ ਵਿਚ ਤੁਹਾਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਗੱਲ ਗੁਰਦਵਾਰੇ ਦੀ ਮਾਨਤਾ ਤੇ ਸਿੱਖਾਂ ਦੇ ਰਿਵਾਜ ਦੇ ਵਿਰੁਧ ਹੈ। ਇਸ ਨਾਲ ਬਾਕੀਆਂ ਦੇ ਦਿਲ ਦੁਖਣਗੇ ਅਤੇ ਜੇ ਕੋਈ ਫਸਾਦ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੇ ਅਤੇ ਤੁਹਾਡੇ ਸੰਗੀ ਕੂਕਿਆਂ ਦੇ ਸਿਰ ਹੋਵੇਗੀ। ਭਾਈ ਰਾਮ ਸਿੰਘ ਨੂੰ ਇਹ ਦਲੀਲ ਚੰਗੀ ਨਾ ਲੱਗੀ ਪਰ ਉਨ੍ਹਾਂ